ਹਰਮੋਹਨ ਕੌਰ ਸੰਧੂ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵੇਂ ਚੇਅਰਮੈਨ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਚੇਅਰਮੈਨ ਵਜੋਂ ਸੇਵਾ ਨਿਭਾਅ ਰਹੇ ਜਤਿੰਦਰ ਸਿੰਘ ਔਲਖ 29 ਜਨਵਰੀ 2024 ਤੋਂ 3 ਜਨਵਰੀ 2025 ਤੱਕ ਦਾ ਆਪਣਾ ਕਾਰਜਕਾਲ ਪੂਰਾ ਕਰਕੇ  ਸੇਵਾਮੁਕਤ ਹੋ ਗਏ।

Courtesy: ਹਰਮੋਹਨ ਕੌਰ ਸੰਧੂ

Share:

ਪੰਜਾਬ ਸਰਕਾਰ ਨੇ ਹਰਮੋਹਨ ਕੌਰ ਸੰਧੂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੇ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਹੈ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਜਾਰੀ ਕੀਤੇ ਗਏ ਇੱਕ ਪੱਤਰ ਅਨੁਸਾਰ ਹਰਮੋਹਨ ਕੌਰ ਸੰਧੂ, ਜੋ ਕਿ ਮੌਜੂਦਾ ਸਮੇਂ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੇ ਮੈਂਬਰ ਹਨ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਜਤਿੰਦਰ ਔਲਖ ਨੇ ਕੀਤਾ ਚੰਗਾ ਕੰਮ 

ਮੁੱਖ ਸਕੱਤਰ ਵਲੋਂ ਕਿਹਾ ਗਿਆ ਕਿ ਇਹ ਹੁਕਮ ਚੇਅਰਮੈਨ ਦੀ ਰੈਗੂਲਰ ਨਿਯੁਕਤੀ ਹੋਣ ਤੱਕ ਹੀ ਲਾਗੂ ਰਹਿਣਗੇ। ਦੱਸ ਦਈਏ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਚੇਅਰਮੈਨ ਵਜੋਂ ਸੇਵਾ ਨਿਭਾਅ ਰਹੇ ਜਤਿੰਦਰ ਸਿੰਘ ਔਲਖ 29 ਜਨਵਰੀ 2024 ਤੋਂ 3 ਜਨਵਰੀ 2025 ਤੱਕ ਦਾ ਆਪਣਾ ਕਾਰਜਕਾਲ ਪੂਰਾ ਕਰਕੇ  ਸੇਵਾਮੁਕਤ ਹੋ ਗਏ। ਜਤਿੰਦਰ ਸਿੰਘ ਔਲਖ ਨੇ ਆਪਣੇ ਛੋਟੇ ਪਰ ਪ੍ਰਭਾਵਸ਼ਾਲੀ ਕਾਰਜਕਾਲ ਦੌਰਾਨ ਪੰਜਾਬ ਲੋਕ ਸੇਵਾ ਕਮਿਸ਼ਨ ਵਿੱਚ ਵੱਡੇ ਸੁਧਾਰ ਕੀਤੇ। ਜਤਿੰਦਰ ਸਿੰਘ ਔਲਖ ਨੇ ਪੀਸੀਐਸ ਨੋਟੀਫਿਕੇਸ਼ਨ ਆਪਣੇ ਦਫਤਰ ਦੇ ਆਖਰੀ ਦਿਨ ਜਾਰੀ ਕੀਤਾ। ਜਿਸ ਵਿੱਚ 322 ਅਸਾਮੀਆਂ ਸ਼ਾਮਲ ਸਨ, ਜੋ ਕਿ ਭਰਤੀ ਪ੍ਰਕਿਰਿਆ ਨੂੰ ਸਮੇਂ ਸਿਰ ਨੇਪਰੇ ਚਾੜਨ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ, ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ 547 ਵਿਅਕਤੀਆਂ ਦੀ ਸਫਲਤਾਪੂਰਵਕ ਭਰਤੀ ਕੀਤੀ ਗਈ।

ਇਹ ਵੀ ਪੜ੍ਹੋ