Ayodhya Ke Ram: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਜਾਵੇਗੀ ਅਯੁੱਧਿਆ, ਮਿਲਿਆ ਸੱਦਾ ਪੱਤਰ

ਰਾਮ ਭਗਤਾਂ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਸੱਦਾ ਦਿੱਤਾ। ਹੁਣ ਹਰਮਪ੍ਰੀਤ ਵੀ ਅਯੁੱਧਿਆ ਵਿੱਚ ਹੋਣ ਜਾ ਰਹੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾਵੇਗੀ।

Share:

Ayodhya Ke Ram: ਅਯੁੱਧਿਆ ਵਿੱਚ 22 ਜਨਵਰੀ ਨੂੰ ਸ਼੍ਰੀ ਰਾਮ ਜਨਮ ਭੂਮੀ 'ਤੇ ਭਗਵਾਨ ਰਾਮ ਲਾਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ। ਇਸ ਲਈ ਰਾਮ ਭਗਤਾਂ ਵਲੋਂ ਹਰ ਘਰ ਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਰਾਮ ਭਗਤਾਂ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਸੱਦਾ ਦਿੱਤਾ। ਹੁਣ ਹਰਮਪ੍ਰੀਤ ਵੀ ਅਯੁੱਧਿਆ ਵਿੱਚ ਹੋਣ ਜਾ ਰਹੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾਵੇਗੀ। ਦਸ ਦੇਈਏ ਕਿ ਇਸ ਤੋਂ ਪਹਿਲਾਂ ਰਾਮ ਭਗਤਾਂ ਵਲੋਂ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਰਾਟ ਕੋਹਲੀ ਨੂੰ ਵੀ ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ ਸੀ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਪਟਿਆਲਾ ਦੇ ਜ਼ਿਲ੍ਹਾ ਕਨਵੀਨਰ ਦਰਸ਼ਨ ਬਾਂਸਲ, ਜ਼ਿਲ੍ਹਾ ਡਾਇਰੈਕਟਰ ਡਾ. ਰਾਜਿੰਦਰ ਅਤੇ ਜ਼ਿਲ੍ਹਾ ਪ੍ਰਚਾਰਕ ਸ਼ਿਆਮਵੀਰ ਨੇ ਹਰਮਨਪ੍ਰੀਤ ਕੌਰ ਨੂੰ ਸੱਦਾ ਪੱਤਰ ਸੌਂਪਿਆ। ਇਸ ਦੌਰਾਨ ਟਰੱਸਟ ਦੇ ਪ੍ਰਚਾਰ ਮੁਖੀ ਸੁਸ਼ੀਲ ਨਈਅਰ ਨੇ ਦੱਸਿਆ ਕਿ ਮਹਿਲਾ ਕ੍ਰਿਕਟਰ ਨੇ ਇਸ ਭਰਵੇਂ ਇਕੱਠ ਵਿੱਚ ਸ਼ਿਰਕਤ ਕਰਨ ਦਾ ਭਰੋਸਾ ਦਿੱਤਾ ਹੈ।  

22 ਜਨਵਰੀ ਨੂੰ ਰਾਤ ਸਮੇਂ ਹਰ ਘਰ ਵਿੱਚ ਦੀਵਾਲੀ ਮਨਾਈ ਜਾਵੇਗੀ

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਪਟਿਆਲਾ ਦੇ ਪ੍ਰਚਾਰ ਮੁਖੀ ਸੁਸ਼ੀਲ ਨਈਅਰ ਨੇ ਦੱਸਿਆ ਕਿ 22 ਜਨਵਰੀ ਨੂੰ ਸ਼ਹਿਰ ਦੇ ਹਰ ਮੰਦਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਜਾਵੇਗਾ ਅਤੇ ਰਾਤ ਸਮੇਂ ਹਰ ਘਰ ਵਿੱਚ ਦੀਵਾਲੀ ਮਨਾਈ ਜਾਵੇਗੀ। ਉਨ੍ਹਾਂ ਹਰ ਸ਼ਹਿਰ ਵਾਸੀ ਨੂੰ ਵਿਸ਼ਾਲ ਸਮਾਗਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਨਈਅਰ ਨੇ ਕਿਹਾ ਕਿ ਮਹਿਲਾ ਕ੍ਰਿਕਟਰ ਨੇ ਇਸ ਸ਼ਾਨਦਾਰ ਸਮਾਗਮ 'ਚ ਸ਼ਿਰਕਤ ਕਰਨ ਦਾ ਭਰੋਸਾ ਦਿੱਤਾ ਹੈ। ਜ਼ਿਲ੍ਹਾ ਕੋਆਰਡੀਨੇਟਰ ਦਰਸ਼ਨ ਬਾਂਸਲ ਨੇ ਦੱਸਿਆ ਕਿ ਜ਼ਿਲ੍ਹੇ ਦੇ 2 ਲੱਖ ਤੋਂ ਵੱਧ ਘਰਾਂ ਅਤੇ ਪਟਿਆਲਾ ਸ਼ਹਿਰ ਦੇ 85 ਹਜ਼ਾਰ ਤੋਂ ਵੱਧ ਘਰਾਂ ਵਿੱਚ ਅਕਸ਼ਿਤ ਅਤੇ ਸੱਦਾ ਪੱਤਰ ਪਹੁੰਚਾਏ ਜਾ ਚੁੱਕੇ ਹਨ।

ਇਹ ਵੀ ਪੜ੍ਹੋ