14 ਸਾਲ ਨਸ਼ਾ ਕਰਨ ਵਾਲਾ ਗੁਰਦਾਸਪੁਰ ਦਾ ਪੰਕਜ ਮਹਾਜਨ ਬਣਿਆ ਮਿਸ਼ਨ ਨਿਸ਼ਚੇ ਮੁਹਿੰਮ ਦਾ ਬ੍ਰਾਂਡ ਅੰਬੈਸਡਰ

14 ਸਾਲ ਨਸ਼ਾ ਕਰਨ ਤੋਂ ਬਾਅਦ ਗੁਰਦਾਸਪੁਰ ਦੇ ਰਹਿਣ ਵਾਲੇ ਪੰਕਜ ਮਹਾਜਨ ਨੇ ਹਮੇਸ਼ਾ ਲਈ ਨਸ਼ੇ ਨੂੰ ਤੋਬਾ ਕੀਤਾ, ਉਥੇ ਹੀ ਫਰੀਡਮ ਫਰਾਮ ਡਰੱਗਜ਼ ਨਾਂ ਦਾ ਗਰੁੱਪ ਬਣਾ ਕੇ 60 ਤੋਂ ਵੱਧ ਨੌਜਵਾਨਾਂ ਦੀ ਜ਼ਿੰਦਗੀ ਨਸ਼ਾ ਮੁਕਤ ਕੀਤੀ ਹੈ।  ਪੰਕਜ ਦੇ ਇਸ ਗਰੁੱਪ ਨਾਲ 50 ਤੋਂ ਵੱਧ ਮੈਂਬਰ ਜੁੜੇ ਹੋਏ ਹਨ ਅਤੇ ਅੱਤੇ ਪੰਜਾਬ ਸਰਕਾਰ […]

Share:

14 ਸਾਲ ਨਸ਼ਾ ਕਰਨ ਤੋਂ ਬਾਅਦ ਗੁਰਦਾਸਪੁਰ ਦੇ ਰਹਿਣ ਵਾਲੇ ਪੰਕਜ ਮਹਾਜਨ ਨੇ ਹਮੇਸ਼ਾ ਲਈ ਨਸ਼ੇ ਨੂੰ ਤੋਬਾ ਕੀਤਾ, ਉਥੇ ਹੀ ਫਰੀਡਮ ਫਰਾਮ ਡਰੱਗਜ਼ ਨਾਂ ਦਾ ਗਰੁੱਪ ਬਣਾ ਕੇ 60 ਤੋਂ ਵੱਧ ਨੌਜਵਾਨਾਂ ਦੀ ਜ਼ਿੰਦਗੀ ਨਸ਼ਾ ਮੁਕਤ ਕੀਤੀ ਹੈ।  ਪੰਕਜ ਦੇ ਇਸ ਗਰੁੱਪ ਨਾਲ 50 ਤੋਂ ਵੱਧ ਮੈਂਬਰ ਜੁੜੇ ਹੋਏ ਹਨ ਅਤੇ ਅੱਤੇ ਪੰਜਾਬ ਸਰਕਾਰ ਦੀ ਮਿਸ਼ਨ ਨਿਸ਼ਚੇ ਮੁਹਿੰਮ ਦਾ ਗੁਰਦਾਸਪੁਰ ਤੋਂ ਬ੍ਰਾਂਡ ਅੰਬੈਸਡਰ ਵੀ ਬਣਿਆ ਹੋਇਆ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਨਾਲ ਵੱਖ-ਵੱਖ ਜਗ੍ਹਾ ਤੇ ਸੈਮੀਨਾਰ ਲਗਾ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਬੂਰੇ ਪ੍ਰਭਾਵ ਤੋਂ ਜਾਗਰੂਕ ਕਰ ਰਿਹਾ ਹੈ।

ਪੰਕਜ ਮਹਾਜਨ ਦਾ ਕਹਿਣ ਹੈ ਕਿ ਉਨ੍ਹਾਂ ਦੇ ਗਰੁੱਪ ਨਾਲ ਜੁੜੇ 100 ਤੋਂ ਵੱਧ ਨੌਜਵਾਨਾਂ ਨੂੰ ਨਸ਼ਾ ਮੁਕਤ ਕੀਤਾ ਹੈ ਇਸ ਲਈ ਉਸ ਨੇ ਉਨ੍ਹਾਂ ਨੂੰ ਕੋਈ ਦਵਾਈ ਨਹੀਂ ਦਿੱਤੀ, ਸਿਰਫ਼ ਉਨ੍ਹਾਂ ਦੀ ਇੱਛਾ ਸ਼ਕਤੀ ਨੂੰ ਮਜ਼ਬੂਤ ਕੀਤਾ ਹੈ। ਪੰਕਜ ਅਨੁਸਾਰ 2022 ‘ਚ ਫਿਲੌਰ ਵਿਚ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਉਸ ਨੂੰ ਆਈਕਨ ਆਫ਼ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਲਈ ਪੰਜਾਬ ਪੁਲਸ ਨੇ ਉਸਨੂੰ ਇਕ ਪ੍ਰੇਰਣਾਦਾਇਕ ਬੁਲਾਰੇ ਅਤੇ ਵਲੰਟੀਅਰ ਬਣਾਇਆ ਹੈ ਅਤੇ ਕਈ ਸੈਮੀਨਾਰ ਕਰਵਾਏ ਹਨ। ਉਨ੍ਹਾਂ ਨੇ ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ 500 ਤੋਂ ਵੱਧ ਸੈਮੀਨਾਰ ਕਰਵਾਏ ਹਨ।

10ਵੀਂ ਜਮਾਤ ਤੋਂ ਹੀ ਬੀਅਰ ਪੀਣ ਦੀ ਪਾਈ ਸੀ ਆਦਤ-

ਪੰਕਜ ਮਹਾਜਨ ਦਾ ਕਹਿਣਾ ਹੈ ਕਿ ਜਦੋਂ ਉਹ ਦਸਵੀਂ ਜਮਾਤ ‘ਚ ਪੜ੍ਹਦਾ ਸੀ ਤਾਂ ਉਸ ਨੂੰ ਪਹਿਲੀ ਵਾਰ ਬੀਅਰ ਪੀਣ ਦੀ ਆਦਤ ਪਈ ਸੀ। ਹੌਲੀ-ਹੌਲੀ ਉਹ ਸਿਗਰਟਾਂ, ਫਿਰ ਸ਼ਰਾਬ ਅਤੇ ਹੈਰੋਇਨ ਵੱਲ ਵਧਿਆ। ਹੈਰੋਇਨ ਕਾਰਨ ਉਸ ਦਾ ਸਾਰਾ ਪਰਿਵਾਰ ਟੁੱਟ ਗਿਆ। ਉਸ ਕੋਲ ਬਹੁਤ ਸਾਰੀ ਹੈਰੋਇਨ ਸੀ ਪਰ ਟੀਕਾ ਲਾਉਣ ਲਈ ਉਸ ਦੇ ਸਰੀਰ ‘ਤੇ ਕੋਈ ਥਾਂ ਨਹੀਂ ਬਚੀ ਸੀ ਕਿਉਂਕਿ ਨਸ਼ੇ ਦੇ ਲਗਾਤਾਰ ਟੀਕੇ ਲਗਾਉਣ ਕਾਰਨ ਉਸ ਦਾ ਸਾਰਾ ਸਰੀਰ ਸੁੱਜ ਗਿਆ ਸੀ ਅਤੇ ਨਾੜਾਂ ਸੁੰਗੜ ਗਈਆਂ ਸਨ। ਇਹ ਸਭ ਦੇਖ ਕੇ ਉਸ ਦੀ ਪਹਿਲੀ ਪਤਨੀ ਤਲਾਕ ਦੇ ਗਈ ਸੀ। ਉਸ ਦੇ ਮਨ ਵਿਚ ਖੁਦਕੁਸ਼ੀ ਕਰਨ ਦਾ ਖਿਆਲ ਆਇਆ ਪਰ ਨਾਲ ਹੀ ਉਸ ਨੇ ਆਪਣੇ ਮਨ ਨੂੰ ਸਮਝਾਇਆ ਕਿ ਨਸ਼ਾ ਲੈ ਕੇ ਤਾਂ ਹਰ ਕੋਈ ਮਰਦਾ ਹੈ ਪਰ ਉਹ ਨਸ਼ਾ ਛੱਡ ਕੇ ਮਰੇਗਾ। 14 ਜੁਲਾਈ 2017 ‘ਚ ਉਸ ਦਾ ਨਸ਼ਾ ਛੱਡਣ ਦਾ ਆਖਰੀ ਦਿਨ ਸੀ। ਜਿਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਕਰਵਾਇਆ ਅਤੇ ਹੁਣ ਹੋਰ ਨਸ਼ੇ ‘ਚ ਫਸੇ ਲੋਕਾਂ ਦੀ ਜਾਨ ਬਚਾ ਰਿਹਾ ਹੈ।

ਬਾਂਹ ‘ਤੇ ਬਣਾਇਆ ਟੈਟੂ

ਪੰਕਜ ਨੇ ਆਪਣੀ ਜ਼ਿੰਦਗੀ ਦੀ ਸਾਰੀ ਗਾਥਾ ਨੂੰ ‘ਡੈੱਥ ਟੂ ਦਿ ਜਰਨੀ ਆਫ਼ ਲਾਈਫ਼’ ਦਾ ਨਾਂ ਦਿੱਤਾ ਹੈ। ਜਿਸ ਦਾ ਟੈਟੂ ਉਸ ਨੇ ਆਪਣੀ ਬਾਂਹ ‘ਤੇ ਬਣਵਾਇਆ ਹੈ। ਨਸ਼ੇ ਦੀ ਸ਼ੁਰੂਆਤ ਤੋਂ ਲੈ ਕੇ ਨਸ਼ਾ ਛੱਡਣ ਤੱਕ ਦੀ ਕਹਾਣੀ ਤਸਵੀਰਾਂ ‘ਚ ਬਿਆਨ ਕੀਤੀ ਗਈ ਹੈ। ਪੰਕਜ ਦੀ ਪ੍ਰੇਰਨਾ ਤਹਿਤ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੇ ਆਪਣੀਆਂ ਬਾਹਾਂ ‘ਤੇ ਪੰਕਜ ਮਹਾਜਨ ਦੇ ਨਾਮ ਦਾ ਟੈਟੂ ਵੀ ਬਣਵਾਇਆ ਹੈ।