Gurdaspur: ਧੁੰਦ ਕਾਰਨ ਗੰਨੇ ਦੀ ਟਰਾਲੀ ਦੀ ਚਪੇਟ 'ਚ ਆਉਣ ਨਾਲ ਅਧਿਆਪਿਕਾ ਦੀ ਮੌਤ

Police ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share:

Gurdaspur ਦੇ ਭੈਣੀ ਮੀਆਂ ਖਾਂ ਥਾਣਾ ਅਧੀਨ ਪੈਂਦੇ ਪਿੰਡ ਬਲਵੰਡਾ ਨੇੜੇ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਕਾਰਨ ਹੋਏ ਹਾਦਸੇ ਵਿੱਚ ਇੱਕ ਨਿੱਜੀ School ਦੀ ਅਧਿਆਪਿਕਾ ਦੀ ਮੌਤ ਹੋ ਗਈ। ਉਸ ਦਾ ਪੁੱਤਰ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ। ਮ੍ਰਿਤਕ ਅਧਿਆਪਿਕਾ ਸਕੂਟਰੀ 'ਤੇ ਸਵਾਰ ਹੋ ਕੇ ਸਕੂਲ ਜਾ ਰਹੀ ਸੀ। ਇਸ ਦੌਰਾਨ ਸੜਕ 'ਤੇ ਸੰਘਣੀ ਧੁੰਦ ਹੋਣ ਕਾਰਨ ਸਕੂਟਰੀ ਅੱਗੇ ਜਾ ਰਹੇ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਸਕੂਟਰੀ ਦਾ ਸੰਤੁਲਨ ਵਿਗੜਨ ਕਾਰਨ ਟਰਾਲੀ ਦੇ ਟਾਇਰ ਹੇਠ ਆ ਕੇ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਔਰਤ ਦਾ ਲੜਕਾ ਵਾਲ-ਵਾਲ ਬਚ ਗਿਆ।

ਸਕੂਟਰੀ ’ਤੇ ਜਾ ਰਹੀ ਸੀ School ਵਿੱਚ ਪੜ੍ਹਾਉਣ 

ਥਾਣਾ ਸਦਰ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਜਾਗੋਵਾਲ ਬੇਟ ਦੀ ਅਧਿਆਪਕਾ ਕੁਲਵੰਤ ਕੌਰ ਪਤਨੀ ਰਾਕੇਸ਼ ਕੁਮਾਰ ਆਪਣੇ ਪੁੱਤਰ ਨਾਲ ਸਕੂਟਰੀ ’ਤੇ ਭੈਣੀ ਮੀਆਂ ਖਾਂ ਦੇ ਇੱਕ private school ਵਿੱਚ ਪੜ੍ਹਾਉਣ ਜਾ ਰਹੀ ਸੀ। ਪਿੰਡ ਬਲਵੰਡਾ ਨੇੜੇ ਪੁੱਜਣ ’ਤੇ ਗੰਨੇ ਦੀ ਭਰੀ ਟਰਾਲੀ ਖੰਡ ਮਿੱਲ ਕੀੜੀ ਅਫਗਾਨਾ ਵੱਲ ਜਾ ਰਹੀ ਸੀ। ਟਰਾਲੀ ਨੂੰ ਓਵਰਟੇਕ ਕਰਦੇ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ।

ਟਰਾਲੀ ਨੂੰ overtake ਕਰਦੇ ਸਮੇਂ ਹੋਏਆ ਹਾਦਸਾ

ਰਾਹਗੀਰਾਂ ਨੇ ਦੱਸਿਆ ਕਿ ਜਿਵੇਂ ਹੀ ਕੁਲਵੰਤ ਕੌਰ ਨੇ ਟਰਾਲੀ ਨੂੰ overtake ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਕੂਟਰੀ ਦਾ ਟਾਇਰ ਫਿਸਲ ਗਿਆ। ਇਸ ਕਾਰਨ ਉਹ ਟਰਾਲੀ ਦੇ ਹੇਠਾਂ ਆ ਗਈ। ਇਸ ਹਾਦਸੇ ਦੌਰਾਨ ਉਸ ਦਾ ਲੜਕਾ ਉਛਲ ਕੇ ਦੂਰ ਜਾ ਪਿਆ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ post mortem ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕਾ ਦੇ ਪਤੀ ਨੂੰ ਕੁਝ ਸਮਾਂ ਪਹਿਲਾਂ ਹੀ ਰੇਲ ਗੱਡੀ ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀਆਂ ਲੱਤਾਂ ਵੱਢ ਦਿੱਤੀਆਂ ਗਈਆਂ ਸਨ। ਇਸ ਲਈ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਔਰਤ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾ ਰਹੀ ਸੀ।

ਇਹ ਵੀ ਪੜ੍ਹੋ