GURDASPUR : ਖੇਤਾਂ ਵਿੱਚੋਂ ਮਿਲੀਆਂ ਪ੍ਰਾਚੀਨ ਮੂਰਤੀਆਂ

ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸਐੱਚਓ ਨਿਰਮਲ ਸਿੰਘ ਨੇ ਦੱਸਿਆ ਕਿ ਧਾਰਮਿਕ ਮੂਰਤੀਆਂ ਨੂੰ ਪੂਰੇ ਸਤਿਕਾਰ ਨਾਲ ਰੱਖਿਆ ਗਿਆ ਹੈ ਅਤੇ ਮਾਹਰ ਪੰਡਿਤਾਂ ਤੋਂ ਇਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ।

Share:

ਹਾਈਲਾਈਟਸ

  • ਮਜ਼ਦੂਰਾਂ ਨੂੰ ਇੱਕ ਬੋਰੀ ਵਿੱਚ ਪਈਆਂ ਤਿੰਨ ਮੂਰਤੀਆਂ ਅਤੇ 4 ਟੱਲੀਆਂ ਮਿਲੀਆਂ ਹਨ

ਗੁਰਦਾਸਪੁਰ ਦੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅਧੀਨ ਆਉਂਦੇ ਪਿੰਡ ਨਿੱਜਰਪੁਰ ਦੇ ਗੰਨੇ ਦੇ ਖੇਤਾਂ ਵਿੱਚੋਂ ਪ੍ਰਾਚੀਨ ਮੂਰਤੀਆਂ ਮਿਲੀਆਂ ਹਨ। ਇਨ੍ਹਾਂ ਨੂੰ ਹਿੰਦੂ ਭਾਈਚਾਰੇ ਦੇ ਆਗੂਆਂ ਦੀ ਹਾਜ਼ਰੀ ਵਿੱਚ ਪੁਲਿਸ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਨਰਿੰਦਰ ਵਿੱਜ ਨੀਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਪਿੰਡ ਨਿੱਜਰਪੁਰ ਦੇ ਕਿਸਾਨ ਪਲਵਿੰਦਰ ਸਿੰਘ ਦੇ ਗੰਨੇ ਦੇ ਖੇਤਾਂ ਦੀ ਕਟਾਈ ਕਰ ਰਹੇ ਬਾਹਰੀ ਰਾਜ ਦੇ ਮਜ਼ਦੂਰਾਂ ਨੂੰ ਇੱਕ ਬੋਰੀ ਵਿੱਚ ਪਈਆਂ ਤਿੰਨ ਮੂਰਤੀਆਂ ਅਤੇ 4 ਟੱਲੀਆਂ ਮਿਲੀਆਂ ਹਨ। ਨਰਿੰਦਰ ਵਿੱਜ ਨੇ ਦੱਸਿਆ ਕਿ ਉਹ ਤੁਰੰਤ ਅਸ਼ੋਕ ਕੋਹਲੀ, ਅਸ਼ਵਨੀ ਸ਼ਰਮਾਂ, ਡਾਕਟਰ ਪਰਵੀਨ, ਰਾਕੇਸ਼ ਤੁਲੀ ਸਮੇਤ ਪਹਿਲਾਂ ਮੌਕੇ ਤੇ ਪੁੱਜੇ ਅਤੇ ਪ੍ਰਾਪਤ ਹੋਈਆਂ ਮੂਰਤੀਆਂ ਸਬੰਧੀ ਪੁਲਿਸ ਥਾਣਾ ਕਲਾਨੌਰ ਤੇ ਐੱਸਐੱਚਓ ਨਿਰਮਲ ਸਿੰਘ ਨੂੰ ਜਾਣੂ ਕਰਵਾਇਆ। 

 

ਇੱਕ ਤੋਂ ਡੇਢ ਫੁੱਟ ਉੱਚੀਆਂ

ਉਹਨਾਂ ਦੱਸਿਆ ਕਿ ਪ੍ਰਾਪਤ ਹੋਈਆਂ 4 ਮੂਰਤੀਆਂ ਜਿਨਾਂ ਵਿੱਚ ਇੱਕ ਮੂਰਤੀ ਕ੍ਰਿਸ਼ਨ ਮਹਾਰਾਜ ਮੁਰਲੀ ਵਜਾਉਂਦੇ ਹੋਏ ਜੋ ਡੇਢ ਫੁੱਟ ਦੇ ਕਰੀਬ ਉੱਚੀ , ਗਣਪਤੀ ਮਹਾਰਾਜ ਕਰੀਬ ਇੱਕ ਫੁੱਟ,  ਨਟਰਾਜ ਮਹਾਰਾਜ ਕਰੀਬ ਇੱਕ ਫੁੱਟ ਤੋਂ ਇਲਾਵਾ ਸ਼ਿਵਜੀ ਤੇ ਪਾਰਵਤੀ ਦੀ ਛੋਟੀ ਮੂਰਤੀ ਧਾਤੂ ਨਾਲ ਬਣੀਆਂ ਹੋਈਆਂ ਹਨ। ਉਹਨਾਂ ਦੱਸਿਆ ਕਿ ਇਹ ਮੂਰਤੀਆਂ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਸਪੁਰਦ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸਐੱਚਓ ਨਿਰਮਲ ਸਿੰਘ ਨੇ ਦੱਸਿਆ ਕਿ ਧਾਰਮਿਕ ਮੂਰਤੀਆਂ ਨੂੰ ਪੂਰੇ ਸਤਿਕਾਰ ਨਾਲ ਰੱਖਿਆ ਗਿਆ ਹੈ ਅਤੇ ਮਾਹਰ ਪੰਡਿਤਾਂ ਤੋਂ ਇਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ।
 

ਇਹ ਵੀ ਪੜ੍ਹੋ