Gurdaspur: ਪੰਜ-ਛੇ ਸੌ ਰੁਪਏ ਦਿਹਾੜੀ ਕਮਾਉਣ ਵਾਲਾ ਈ ਰਿਕਸ਼ਾ ਚਾਲਕ ਲੋਕਾਂ ਨੂੰ ਪਹੁੰਚਾ ਰਿਹਾ ਮੰਜ਼ਿਲ ਤੇ, ਕਰ ਰਿਹਾ ਫ੍ਰੀ ਸੇਵਾ

ਗੁਰਦਾਸਪੁਰ ਦਾ ਇੱਕ ਈ ਰਿਕਸ਼ਾ ਚਾਲਕ ਅਜਿਹਾ ਹੈ ਜਿਸ ਨੇ ਅਯੁੱਧਿਆ ਵਿਖੇ ਸ੍ਰੀ ਰਾਮ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਫ੍ਰੀ ਸੇਵਾ ਸ਼ੁਰੂ ਕਰ ਦਿੱਤੀ ਹੈ। ਰਾਹੁਲ ਨਾਮ ਦਾ ਇਹ ਈ ਰਿਕਸ਼ਾ ਚਾਲਕ ਦੋ ਦਿਨ ਤੋਂ ਸਾਰੇ ਸ਼ਹਿਰ ਵਿੱਚ ਸਵਾਰੀਆਂ ਨੂੰ ਮੁਫਤ ਸਫਰ ਕਰਵਾ ਰਿਹਾ ਹੈ।

Share:

ਹਾਈਲਾਈਟਸ

  • 21 ਤਰੀਕ ਤੋਂ ਰਾਹੁਲ ਨੇ ਸਵਾਰੀਆਂ ਨੂੰ ਬਿਨਾਂ ਪੈਸਾ ਲਏ ਉਹਨਾਂ ਦੀ ਮੰਜ਼ਿਲ ਤੱਕ ਛੱਡਣ ਦੀ ਸੇਵਾ ਸ਼ੁਰੂ ਕੀਤੀ ਹੈ ਜੋ 22 ਤਰੀਕ ਦੀ ਰਾਤ ਤੱਕ ਜਾਰੀ ਰਹੇਗੀ।

Punjab News: ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਭਰਪੂਰ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਲੋਕ ਆਪਣੀ ਆਪਣੀ ਸ਼ਰਧਾ ਅਨੁਸਾਰ ਸੇਵਾ ਵੀ ਕਰ ਰਹੇ ਹਨ। ਪਰ ਗੁਰਦਾਸਪੁਰ (Gurdaspur) ਦਾ ਇੱਕ ਈ ਰਿਕਸ਼ਾ ਚਾਲਕ ਅਜਿਹਾ ਹੈ ਜਿਸ ਨੇ ਅਯੁੱਧਿਆ ਵਿਖੇ ਸ੍ਰੀ ਰਾਮ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਫ੍ਰੀ ਸੇਵਾ ਸ਼ੁਰੂ ਕਰ ਦਿੱਤੀ ਹੈ। ਰਾਹੁਲ ਨਾਮ ਦਾ ਇਹ ਈ ਰਿਕਸ਼ਾ ਚਾਲਕ ਦੋ ਦਿਨ ਤੋਂ ਸਾਰੇ ਸ਼ਹਿਰ ਵਿੱਚ ਸਵਾਰੀਆਂ ਨੂੰ ਮੁਫਤ ਸਫਰ ਕਰਵਾ ਰਿਹਾ ਹੈ। ਪੰਜ ਛੇ ਸੌ ਰੁਪਏ ਦਿਹਾੜੀ ਕਮਾਉਣ ਵਾਲਾ ਰਾਹੁਲ ਆਪਣੀ ਇਹ ਸੇਵਾ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਨਿਭਾ ਰਿਹਾ ਹੈ ਅਤੇ ਸ਼ਹਿਰ ਦੇ ਲੋਕ ਵੀ ਉਸ ਦੀ ਇਸ ਸੇਵਾ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ।

ਬਿਨਾਂ ਪੈਸਾ ਲਏ ਸਵਾਰੀਆਂ ਨੂੰ ਮੰਜ਼ਿਲ ਤੱਕ ਛੱਡਣ ਦੀ ਸੇਵਾ

ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰੀ ਕਾਲਜ ਰੋਡ ਤੇ ਰਹਿਣ ਵਾਲੇ ਈ ਰਿਕਸ਼ਾ ਚਾਲਕ ਰਾਹੁਲ ਨੇ ਦੱਸਿਆ ਕਿ ਅਯੁੱਧਿਆ (Ayodhya) ਵਿਖੇ ਸ਼੍ਰੀ ਰਾਮ ਮੰਦਰ ਵਿੱਚ ਮੂਰਤੀ ਸਥਾਪਨਾ ਹੋਣ ਜਾ ਰਹੀ ਹੈ ਅਤੇ ਇਹ ਬਹੁਤ ਹੀ ਭਾਗਾਂ ਵਾਲਾ ਦਿਨ ਹੈ। ਹਰ ਕੋਈ ਇਸ ਮੌਕੇ ਆਪਣਾ ਆਪਣਾ ਯੋਗਦਾਨ ਦੇ ਰਿਹਾ ਹੈ। ਕੋਈ ਝੰਡੇ ਵੰਡ ਰਿਹਾ ਹੈ ਅਤੇ ਕੋਈ ਮਿਠਾਈਆਂ ਖਰੀਦ ਕੇ ਵੰਡ ਰਿਹਾ ਹੈ ਪਰ ਉਸਨੇ ਆਪਣੀ ਸਮਰਥਾ ਅਨੁਸਾਰ ਇਸ ਵਿੱਚ ਯੋਗਦਾਨ ਪਾਉਣ ਲਈ ਦੋ ਦਿਨ ਸਵਾਰੀਆਂ ਨੂੰ ਮੁਫਤ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਚੁੱਕੀ ਹੈ। ਉਸ ਨੇ ਦੱਸਿਆ ਕਿ 21 ਤਰੀਕ ਤੋਂ ਉਸ ਨੇ ਸਵਾਰੀਆਂ ਨੂੰ ਬਿਨਾਂ ਪੈਸਾ ਲਏ ਉਹਨਾਂ ਦੀ ਮੰਜ਼ਿਲ ਤੱਕ ਛੱਡਣ ਦੀ ਸੇਵਾ ਸ਼ੁਰੂ ਕੀਤੀ ਹੈ ਜੋ 22 ਤਰੀਕ ਦੀ ਰਾਤ ਤੱਕ ਜਾਰੀ ਰਹੇਗੀ। ਸਵੇਰੇ 8 ਵਜੇ ਤੋਂ ਘਰੋਂ ਨਿਕਲ ਕੇ ਉਹ ਆਪਣੀ ਸੇਵਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਸਵਾਰੀਆਂ ਉਸ ਨੂੰ ਪੈਸੇ ਦੇਣ ਦੀ ਕੋਸ਼ਿਸ਼ ਵੀ ਕਰਦੀਆਂ ਹਨ ਪਰ ਉਹ ਓਹਨਾ ਤੋਂ ਪੈਸੇ ਲੈਣ ਲਈ ਇਨਕਾਰ ਕਰ ਦਿੰਦਾ ਹੈ ।

ਜਜਬੇ ਅਤੇ ਭਗਤੀ ਸ਼ਰਧਾ ਨੂੰ ਸਲਾਮ 

ਉੱਥੇ ਹੀ ਰਾਹੁਲ ਕੁਮਾਰ ਦੇ ਜਜਬੇ ਅਤੇ ਭਗਤੀ ਸ਼ਰਧਾ ਨੂੰ ਸਲਾਮ ਕਰਦਿਆਂ ਈ ਰਿਕਸ਼ਾ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ। ਰਾਹੁਲ ਦੇ ਈ ਰਿਕਸ਼ਾ ਵਿੱਚ ਸਫਰ ਕਰਨ ਵਾਲੇ ਅਨੁਜ ਕੁਮਾਰ ਨਾਮਕ ਨੌਜਵਾਨ ਨੇ ਦੱਸਿਆ ਕਿ ਉਸ ਨੇ ਹਨੁਮਾਨ ਚੌਂਕ ਤੋਂ ਲਗਭਗ ਦੋ ਕਿਲੋਮੀਟਰ ਦੂਰ ਜਾਣਾ ਸੀ ਜਿਸ ਦੇ ਲਈ ਉਸਨੇ ਰਾਹੁਲ ਦੇ ਈ ਰਿਕਸ਼ਾ (E-Rickshaw) ਨੂੰ ਰੋਕਿਆ ਅਤੇ ਉਸ ਵਿੱਚ ਬੈਠ ਗਿਆ ਪਰ ਮੰਜਿਲ ਤੇ ਪਹੁੰਚ ਕੇ ਜਦੋਂ ਰਾਹੁਲ ਨੇ ਉਸ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਦੋ ਦਿਨ ਫ੍ਰਰੀ ਸੇਵਾ ਕਰ ਰਿਹਾ ਹੈ। ਉਸਨੇ ਕਿਹਾ ਕਿ ਇੱਕ ਗਰੀਬ ਈ ਰਿਕਸ਼ਾ ਚਾਲਕ ਜੇਕਰ ਅਜਿਹੀ ਸੇਵਾ ਨਿਭਾ ਸਕਦਾ ਹੈ ਤਾਂ ਬਾਕੀਆਂ ਲਈ ਇਹ ਬਹੁਤ ਵੱਡੀ ਉਦਹਾਰਣ ਹੋ ਸਕਦੀ ਹੈ
 

ਇਹ ਵੀ ਪੜ੍ਹੋ