GURDASPUR: ਪਸ਼ੂਆਂ ਦੀ ਸ਼ੈੱਡ 'ਚ ਲਗੀ ਅੱਗ ਨਾਲ ਝੁਲਸ ਕੇ 60 ਸਾਲਾ ਬਜ਼ੁਰਗ ਦੀ ਮੌਤ

ਪੁਲਿਸ ਵਲੋ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਅੱਗ ਦੇ ਕਾਰਣ ਸ਼ੈੱਡ ਵਿੱਚ ਖੜੀ ਕਾਰ, ਟ੍ਰੈਕਟਰ ਅਤੇ ਹੋਰ ਸਮਾਨ ਵੀ ਸੜ ਗਿਆ।

Share:

ਹਾਈਲਾਈਟਸ

  • ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੈ

ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਧਿਆਨਪੁਰ ਨਜਦੀਕ ਪਿੰਡ ਡਾਲੇਚੱਕ 'ਚ ਤੜਕਸਾਰ ਪਸ਼ੂਆਂ ਵਾਲੇ ਸ਼ੈੱਡ ਨੂੰ ਅੱਗ ਲੱਗ ਜ‍ਾਣ ਕਾਰਨ ਇੱਕ 60 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਸਵੇਰੇ ਕਰੀਬ 5 ਵਜੇ ਪਸ਼ੂਆਂ ਦੇ ਸ਼ੈੱਡ 'ਚ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਅੱਗ ਏਨੀ ਭਿਆਨਕ ਸੀ ਕਿ ਇਸਦੀ ਚਪੇਟ 'ਚ ਆ ਜਾਣ ਕਾਰਨ ਬਜੁਰਗ ਗੁਰਦੀਪ ਸਿੰਘ, ਦੋ ਮੱਝਾਂ 'ਤੇ ਇੱਕ ਬੱਕਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਅਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਭਾਰੀ ਮਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ। 

 

ਕੰਟਰੋਲ ਰੂਮ 'ਤੇ ਮਿਲੀ ਸੂਚਨਾ

ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲ ਰੂਮ 'ਤੇ ਸਵੇਰੇ 6 ਵਜੇ ਜਾਣਕਾਰੀ ਮਿਲੀ ਸੀ ਕਿ ਪਿੰਡ ਡਾਲੇਚੱਕ 'ਚ ਪਸ਼ੂਆਂ ਵਾਲਾ ਸ਼ੈੱਡ ਵਿੱਚ ਭਿਆਨਕ ਅੱਗ ਲੱਗ ਗਈ ਹੈ ਅਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਅੱਗ ਦੀ ਚਪੇਟ 'ਚ ਆਉਣ ਨਾਲ 60 ਸਾਲਾ ਬਜੁਰਗ ਗੁਰਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੈ। ਪੁਲਿਸ ਵਲੋ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਅੱਗ ਦੇ ਕਾਰਣ ਸ਼ੈੱਡ ਵਿੱਚ ਖੜੀ ਕਾਰ, ਟ੍ਰੈਕਟਰ ਅਤੇ ਹੋਰ ਸਮਾਨ ਵੀ ਸੜ ਗਿਆ। 

ਇਹ ਵੀ ਪੜ੍ਹੋ

Tags :