Ayodhya ke Ram: ਰਾਮ ਭਗਤਾਂ ਲਈ ਆਈ ਖੁਸ਼ਖ਼ਬਰੀ, ਅਯੁੱਧਿਆ ਜਾਣ ਲਈ ਮਿਲੇਗੀ ਇਹ ਵੱਡੀ ਸੁਵਿਧਾ

Ayodhya ke Ram: ਲੁਧਿਆਣਾ ਦੇ ਰੀਅਲ ਅਸਟੇਟ ਕਾਰੋਬਾਰੀ ਜੀਕੇ ਅਸਟੇਟ ਦੇ ਸੰਚਾਲਕ ਗੁਲਸ਼ਨ ਕੁਮਾਰ ਅਤੇ ਰੋਹਿਤ ਪੁਨਿਆਨੀ ਨੇ ਰਾਮ ਭਗਤਾਂ ਲਈ ਲਗਜ਼ਰੀ ਬੱਸ ਤਿਆਰ ਕੀਤੀ ਹੈ। ਇਹ ਬੱਸ ਤੁਹਾਨੂੰ ਅਯੁੱਧਿਆ ਧਾਮ ਤੱਕ ਮੁਫਤ ਲੈ ਜਾਵੇਗੀ। ਇਸ ਵਿੱਚ 13 ਲੋਕਾਂ ਦੇ ਬੈਠਣ ਤੋਂ ਇਲਾਵਾ ਸੌਣ ਦੀ ਸੁਵਿਧਾ ਵੀ ਹੈ।

Share:

Ayodhya ke Ram: ਪੰਜਾਬ ਵਿੱਚ ਰਾਮ ਭਗਤਾਂ ਲਈ ਆਈ ਵੱਡੀ ਖੁਸ਼ਖ਼ਬਰੀ, ਅਯੁੱਧਿਆ ਜਾਣ ਲਈ ਮਿਲੇਗੀ ਇਹ ਵੱਡੀ ਸੁਵਿਧਾ ਅਯੁੱਧਿਆ ਦੇ ਸ਼੍ਰੀ ਰਾਮ ਮੰਦਿਰ 'ਚ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਹਰ ਕੋਈ ਉਨ੍ਹਾਂ ਦੇ ਦਰਸ਼ਨ ਕਰਨ ਲਈ ਬੇਤਾਬ ਹੈ। ਲੁਧਿਆਣਾ ਦੇ ਰੀਅਲ ਅਸਟੇਟ ਕਾਰੋਬਾਰੀ ਜੀਕੇ ਅਸਟੇਟ ਦੇ ਸੰਚਾਲਕ ਗੁਲਸ਼ਨ ਕੁਮਾਰ ਅਤੇ ਰੋਹਿਤ ਪੁਨਿਆਨੀ ਨੇ ਰਾਮ ਭਗਤਾਂ ਲਈ ਲਗਜ਼ਰੀ ਬੱਸ ਤਿਆਰ ਕੀਤੀ ਹੈ। ਇਹ ਬੱਸ ਤੁਹਾਨੂੰ ਅਯੁੱਧਿਆ ਧਾਮ ਤੱਕ ਮੁਫਤ ਲੈ ਜਾਵੇਗੀ। ਇਸ ਵਿੱਚ 13 ਲੋਕਾਂ ਦੇ ਬੈਠਣ ਤੋਂ ਇਲਾਵਾ ਸੌਣ ਦੀ ਸੁਵਿਧਾ ਵੀ ਹੈ। ਲਗਜ਼ਰੀ ਬੱਸ ਵਿੱਚ ਹੀ ਬਾਥਰੂਮ ਅਤੇ ਰਸੋਈ ਵੀ ਹੈ। ਖਾਸ ਗੱਲ ਇਹ ਹੈ ਕਿ ਬੱਸ ਦਾ ਇੰਟੀਰੀਅਰ ਕਿਸੇ ਲਗਜ਼ਰੀ ਰੂਮ ਤੋਂ ਘੱਟ ਨਹੀਂ ਲੱਗਦਾ। ਇਸ ਵਿਚ ਟੀਵੀ ਦੀ ਸਹੂਲਤ ਵੀ ਹੈ। ਜੇਕਰ ਕੋਈ ਰਾਮ ਭਗਤ ਅਯੁੱਧਿਆ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਇਹ ਬੱਸ ਮੁਹੱਈਆ ਕਰਵਾਈ ਜਾਵੇਗੀ।  

ਰਾਮ ਮੰਦਰ ਦੇ ਦਰਸ਼ਨਾਂ ਲਈ ਭਗਤਾਂ ਵਿੱਚ ਵੱਧਦਾ ਜਾ ਰਿਹਾ ਉਤਸਾਹ

ਦੇਸ਼ ਦੇ ਕੋਨੇ-ਕੋਨੇ ਤੋਂ ਸ਼ਰਧਾਲੂਆਂ 'ਚ ਰਾਮ ਮੰਦਰ ਦੇ ਦਰਸ਼ਨਾਂ ਦੀ ਉਤਸੁਕਤਾ ਵਧਦੀ ਜਾ ਰਹੀ ਹੈ। ਦਸ ਦੇਈਏ ਕਿ ਅਯੁੱਧਿਆ ਵਿੱਚ ਰਾਮ ਲੱਲਾ ਦੇ ਪਵਿੱਤਰ ਪ੍ਰਕਾਸ਼ ਪੁਰਬ ਲਈ 22 ਜਨਵਰੀ ਦਾ ਦਿਨ ਤੈਅ ਕੀਤਾ ਗਿਆ ਸੀ। ਇਸੇ ਲੜੀ ਤਹਿਤ 16 ਜਨਵਰੀ ਤੋਂ ਵਿਸ਼ੇਸ਼ ਪੂਜਾ ਅਰੰਭ ਕੀਤੀ ਗਈ। 22 ਜਨਵਰੀ ਨੂੰ ਪੂਰੀਆਂ ਰੀਤੀ-ਰਿਵਾਜਾਂ ਨਾਲ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਹ ਰਸਮ ਸਮਾਪਤ ਹੋਈ ਅਤੇ ਸ੍ਰੀ ਰਾਮ ਵੀ ਬਿਰਾਜਮਾਨ ਹੋਏ। 

ਇਹ ਵੀ ਪੜ੍ਹੋ