Kashi Vishwanath Mandir: ਬਨਾਰਸ ਧਾਮ ਜਾਣ ਵਾਲੇ ਸ਼ਰਧਾਲੂਆਂ ਲਈ ਆਈ ਵੱਡੀ ਖੁਸ਼ਖ਼ਬਰੀ, ਕੱਲ ਤੋਂ ਸ਼ੁਰੂ ਹੋਣ ਜਾ ਰਹੀ ਇਹ ਵੱਡੀ ਸੁਵਿਧਾ

Kashi Vishwanath Mandir: ਹੁਣ ਬਠਿੰਡਾ ਤੋਂ ਬਨਾਰਸ ਨੂੰ ਜੋੜਨ ਵਾਲੀ ਨਿਯਮਤ ਰੇਲ ਗੱਡੀ 26 ਜਨਵਰੀ ਯਾਨੀ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਟ੍ਰੇਨ ਦੇ ਸ਼ੁਰੂ ਹੋਣ ਨਾਲ ਮਾਲਵਾ ਦੇ ਨਾਲ-ਨਾਲ ਪੂਰੇ ਪੰਜਾਬ ਦੇ ਸ਼ਰਧਾਲੂਆਂ ਨੂੰ ਵੱਡੀ ਸੁਵਿਧਾ ਮਿਲਣ ਜਾ ਰਹੀ ਹੈ।

Share:

ਹਾਈਲਾਈਟਸ

Kashi Vishwanath Mandir: ਸੰਤ ਮਾਰਗਦਰਸ਼ਕ ਸਾਹਿਬ ਸ੍ਰੀ ਗੁਰੂ ਰਵਿਦਾਸ ਦੇ ਜਨਮ ਅਸਥਾਨ ਕਾਸ਼ੀ ਵਿਸ਼ਵਨਾਥ ਮੰਦਿਰ ਅਤੇ ਬਨਾਰਸ ਧਾਮ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ ਆ ਰਹੀ ਹੈ। ਹੁਣ ਬਠਿੰਡਾ ਤੋਂ ਬਨਾਰਸ ਨੂੰ ਜੋੜਨ ਵਾਲੀ ਨਿਯਮਤ ਰੇਲ ਗੱਡੀ 26 ਜਨਵਰੀ ਯਾਨੀ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਟ੍ਰੇਨ ਦੇ ਸ਼ੁਰੂ ਹੋਣ ਨਾਲ ਮਾਲਵਾ ਦੇ ਨਾਲ-ਨਾਲ ਪੂਰੇ ਪੰਜਾਬ ਦੇ ਸ਼ਰਧਾਲੂਆਂ ਨੂੰ ਵੱਡੀ ਸੁਵਿਧਾ ਮਿਲਣ ਜਾ ਰਹੀ ਹੈ। ਦਸ ਦੇਈਏ ਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਰ ਸਾਲ ਕਾਸ਼ੀ ਵਿਸ਼ਵਨਾਥ ਮੰਦਿਰ ਅਤੇ ਬਨਾਰਸ ਧਾਮ ਮੱਥਾ ਟੇਕਣ ਲਈ ਜਾਂਦੇ ਹਨ। ਪਰ ਕੋਈ ਵੀ ਸਿੱਧੀ ਟ੍ਰੇਨ ਨਾ ਹੋਣ ਕਾਰਨ ਉਹਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸ਼ਰਧਾਲੂਆਂ ਵਲੋਂ ਲੰਬੇ ਸਮੇਂ ਤੋਂ ਸਿੱਧੀ ਟ੍ਰੇਨ ਚਲਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਇਹ ਮੰਗ ਹੁਣ ਜਾ ਕੇ ਪੂਰੀ ਕੀਤੀ ਗਈ ਹੈ। 

ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਆਖਰ ਹੋਈ ਪੂਰੀ

ਬਠਿੰਡਾ ਵੈਸਟ ਵੈਲਫੇਅਰ ਆਰਗੇਨਾਈਜੇਸ਼ਨ ਨੇ ਪ੍ਰਧਾਨ ਮੰਤਰੀ, ਰੇਲਵੇ ਮੰਤਰੀ, ਸੂਬਾਈ ਅਤੇ ਕੇਂਦਰ ਸਰਕਾਰਾਂ ਅਤੇ ਮੰਤਰੀਆਂ ਸਮੇਤ ਰੇਲਵੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸਫ਼ਰ ਦੌਰਾਨ ਦਰਪੇਸ਼ ਮੁਸ਼ਕਿਲਾਂ ਬਾਰੇ ਲਿਖਤੀ ਅਤੇ ਵਿਅਕਤੀਗਤ ਤੌਰ 'ਤੇ ਜਾਣੂ ਕਰਵਾਇਆ ਸੀ। ਇਸ ਸਬੰਧੀ ਕਾਂਸ਼ੀ ਜਾਣ ਵਾਲੇ ਸ਼ਰਧਾਲੂਆਂ ਨੂੰ ਰਾਹਤ ਦੇਣ ਲਈ ਬਨਾਰਸ ਲਈ ਸਿੱਧੀਆਂ ਰੇਲ ਗੱਡੀਆਂ ਚਲਾਈਆਂ ਗਈਆਂ, ਮੰਗ ਪੱਤਰ ਦਸਤਖਤ ਮੁਹਿੰਮ ਅਤੇ ਸ਼ਾਂਤਮਈ ਪ੍ਰਦਰਸ਼ਨ ਵੀ ਕੀਤੇ ਗਏ।  ਦੇਸ ਰਾਜ ਛੱਤਰੀਵਾਲਾ ਨੇ ਕਿਹਾ ਕਿ ਇਸ ਟਰੇਨ ਦਾ ਚੱਲਣਾ ਵਿਸ਼ਵਨਾਥ ਮੰਦਰ ਅਤੇ ਕਾਸ਼ੀ ਜਾਣ ਵਾਲੇ ਸ਼ਰਧਾਲੂਆਂ ਲਈ ਨਵੇਂ ਸਾਲ ਦਾ ਤੋਹਫਾ ਹੋਵੇਗਾ। ਬਦਲਵੇਂ ਦਿਨਾਂ ਵਿੱਚ ਦੋ ਰੇਲਗੱਡੀਆਂ ਫਰਾਕਾ ਐਕਸਪ੍ਰੈਸ 13484 ਬਠਿੰਡਾ ਤੋਂ ਸ਼ਾਮ 4.25 ਵਜੇ ਅਯੁੱਧਿਆ ਧਾਮ ਰਾਹੀਂ ਅਤੇ 13414 ਬਠਿੰਡਾ ਤੋਂ ਸ਼ਾਮ 3 ਵਜੇ ਅਲੀਗੜ੍ਹ ਰਾਹੀਂ ਵਾਰਾਣਸੀ ਜੰਕਸ਼ਨ (ਬਨਾਰਸ) ਨੂੰ ਜੋੜਨਗੀਆਂ। 

ਇਹ ਵੀ ਪੜ੍ਹੋ