ਰਾਜਪਾਲ ਕਟਾਰੀਆ ਨੇ ਪੰਜਾਬ ਸਰਕਾਰ ਦੀ ਕੀਤੀ ਤਾਰੀਫ਼, ਨਸ਼ਿਆਂ ਖਿਲਾਫ ਲੋਕਾਂ ਨੂੰ ਸਹਿਯੋਗ ਦੀ ਅਪੀਲ

ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਨਸ਼ੇ ਨੂੰ ਖ਼ਤਮ ਕਰਨ ਦੀ ਜੋ ਮੁਹਿੰਮ ਸਰਕਾਰ ਵਲੋਂ ਛੇੜੀ ਗਈ ਹੈ ਉਸ ਵਿਚ ਉਹ ਸਰਕਾਰ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਖਰੜ ਵਿਚ ਜੋ ਸ਼੍ਰੀ ਰਾਮ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਉਹ ਉਸ ਵਿਚ ਯੋਗਦਾਨ ਪਾ ਕੇ ਪੁੰਨ ਖੱਟ ਸਕਦੇ ਹਨ।

Courtesy: ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਸਰਕਾਰ ਦੀ ਤਾਰੀਫ ਕੀਤੀ

Share:

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀਰਵਾਰ ਨੂੰ ਖਰੜ ਦੇ ਮਹਾਰਾਜਾ ਅਜ ਸਰੋਵਰ ਦਾ ਦੌਰਾ ਕੀਤਾ। ਇਸ ਜਗ੍ਹਾ ’ਤੇ ਸ੍ਰੀ ਰਾਮ ਮੰਦਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਮੌਕੇ ਉਨ੍ਹਾਂ ਵਲੋਂ ਖਰੜ ਸ਼ਹਿਰ 'ਚ ਨਸ਼ਿਆਂ ਵਿਰੁੱਧ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ ਅਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ। ਰਾਜਪਾਲ ਨੇ ਕਿਹਾ ਕਿ ਪੰਜਾਬ ਵਿੱਚ ਜੋ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਉਸਨੂੰ ਠੱਲ੍ਹ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਨਸ਼ੇ ਨੂੰ ਖ਼ਤਮ ਕਰਨ ਦੀ ਜੋ ਮੁਹਿੰਮ ਸਰਕਾਰ ਵਲੋਂ ਛੇੜੀ ਗਈ ਹੈ ਉਸ ਵਿਚ ਉਹ ਸਰਕਾਰ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਖਰੜ ਵਿਚ ਜੋ ਸ਼੍ਰੀ ਰਾਮ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਉਹ ਉਸ ਵਿਚ ਯੋਗਦਾਨ ਪਾ ਕੇ ਪੁੰਨ ਖੱਟ ਸਕਦੇ ਹਨ।

13 ਹਜ਼ਾਰ ਲੋਕਾਂ ਦੀ ਗ੍ਰਿਫਤਾਰੀ 

ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਛੇੜੀ ਇਸ ਮੁਹਿੰਮ ਤਹਿਤ 13000 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਵੀ ਕਿਹਾ ਕਿ ਨਸ਼ੇ ਦੀਆਂ ਜੜ੍ਹਾਂ ਨੂੰ ਹੱਥ ਪਾਉ। ਕੇਵਲ ਕੁੱਝ ਲੋਕਾਂ ਨੂੰ ਫੜਨ ਨਾਲ ਕੁੱਝ ਨਹੀਂ ਹੋਵੇਗਾ। ਇਸ ਲਈ ਉਨ੍ਹਾਂ ਤਕ ਪਹੁੰਚ ਕਰਨ ਦੀਆਂ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਰਾਜਸਥਾਨ ਦਾ ਵੀ ਗ੍ਰਹਿ ਮੰਤਰੀ ਰਿਹਾ ਹਾਂ। ਰਾਜਸਥਾਨ ’ਚ ਵੀ ਦੋਸ਼ੀਆਂ ਨੂੰ ਸਜਾ ਦੇਣ ਦਾ ਪ੍ਰਤੀਸ਼ਤ 23-26 ਫ਼ੀਸਦੀ ਹੈ। ਜਦਕਿ ਪੰਜਾਬ ’ਚ ਮੌਜੂਦਾ 86 ਫ਼ੀਸਦੀ ਦੋਸ਼ੀਆਂ ਨੂੰ ਸਜਾ ਮਿਲ ਰਹੀ ਹੈ। ਜੋ ਕਿ ਖ਼ੁਸ਼ੀ ਦੀ ਗੱਲ ਹੈ। ਅਜਿਹਾ ਕਾਨੂੰਨ ਪੂਰੇ ਦੇਸ਼ ’ਚ ਲਾਗੂ ਹੋਵੇ ਤਾਂ ਪੂਰੇ ਦੇਸ਼ ਅਮਨ ਕਾਨੂੰਨ ਦੀ ਸਥਿਤੀ ਹੁੰਦੀ। ਇਹ ਕੇਵਲ ਕਾਨੂੰਨ ਨਾਲ ਨਹੀਂ ਹੋਵੇਗਾ। ਇਸ ਨਾਲ ਜਨਤਾ ਦਾ ਸਹਿਯੋਗ ਵੀ ਜ਼ਰੂਰੀ ਹੈ। ਇਸ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਸਾਨੂੰ ਪੰਜਾਬ ਦੀ ਮੌਜੂਦਾ ਪੀੜੀ ਦੇ ਭਵਿੱਖ ਲਈ ਸਾਨੂੰ ਅਪਣੇ ਬੱਚਿਆਂ ਨੂੰ ਰੰਗਲਾ ਪੰਜਾਬ ਤੇ ਨਸ਼ਾ ਮੁਕਤ ਪੰਜਾਬ ਦੇਣਾ ਹੋਵੇਗਾ। 

 

ਇਹ ਵੀ ਪੜ੍ਹੋ