ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਸਰਕਾਰ ਨੇ ਲਿਆ ਅਹਿਮ ਫੈਸਲਾ

ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਦਾ ਮੁੱਦਾ ਸ਼ੁਰੂ ਤੋਂ ਹੀ ਅਹਿਮ ਰਿਹਾ ਹੈ। ਇਸ ਕਾਰਕੇ ਹੁਣ ਉਹ ਇਕ ਸਾਲ ਤੱਕ ਉਸਦੀ ਫਿਜ਼ਿਕਲ ਪੇਸ਼ੀ ਨਹੀਂ ਹੋਵੇਗੀ।

Share:

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਕੇਂਦਰ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਦਾ ਮੁੱਦਾ ਸ਼ੁਰੂ ਤੋਂ ਹੀ ਅਹਿਮ ਰਿਹਾ ਹੈ। ਇਸ ਕਾਰਕੇ ਹੁਣ ਉਹ ਇਕ ਸਾਲ ਤੱਕ ਉਸਦੀ ਫਿਜ਼ਿਕਲ ਪੇਸ਼ੀ ਨਹੀਂ ਹੋਵੇਗੀ। ਉਹ ਹਜੇ ਗੁਜਰਾਤ ਦੇ ਅਹਿਮਾਦਾਬਾਦ ਸਥਿਤ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਅਤੇ ਉਥੋਂ ਹੀ ਉਸਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਵੇਗੀ। ਇਸ ਫੈਸਲੇ ਦੇ ਕਾਰਕੇ ਉਹ ਹੁਣ ਪੰਜਾਬ ਸਮੇਤ ਵੱਖ-ਵੱਖ ਰਾਜਾਂ ਵਿੱਚ ਦਰਜ ਕੇਸਾਂ ਵਿੱਚ ਪੇਸ਼ ਨਹੀਂ ਹੋਵੇਗਾ। ਪਿਛਲੇ ਦਿਨੀਂ ਲਾਰੈਂਸ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਨਸ਼ਾ ਤਸਕਰੀ ਨਾਲ ਸਬੰਧਤ ਇੱਕ ਕੇਸ ਵਿੱਚ ਸੰਮਨ ਜਾਰੀ ਕੀਤਾ ਸੀ। ਅਜਿਹੇ ਵਿੱਚ ਉਸਦੀ ਪੇਸ਼ੀ ਸਬੰਧੀ ਇਹ ਜਾਣਕਾਰੀ ਗੁਜਰਾਤ ਜੇਲ੍ਹ ਵੱਲੋਂ ਈਮੇਲ ਰਾਹੀਂ ਅਦਾਲਤ ਨੂੰ ਭੇਜੀ ਗਈ ਹੈ।

ਅਗਲੇ ਇਕ ਸਾਲ ਤੱਕ ਆਨਲਾਈਨ ਟ੍ਰਾਇਲ ਦਾ ਕਰਨਗੇ ਸਾਹਮਣਾ 

ਅੰਮ੍ਰਿਤਸਰ ਦੀ ਅਦਾਲਤ ਨੇ ਐਨ.ਡੀ.ਪੀ.ਐਸ. ਨਾਲ ਸਬੰਧਤ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੇਸ਼ ਕਰਨ ਲਈ ਬਠਿੰਡਾ ਜੇਲ੍ਹ ਵਿੱਚ ਸੰਮਨ ਭੇਜੇ ਸਨ। ਇਸ ਤੋਂ ਬਾਅਦ ਬਠਿੰਡਾ ਜੇਲ੍ਹ ਅਥਾਰਟੀ ਨੇ ਇਹ ਸੰਮਨ ਅਹਿਮਦਾਬਾਦ ਜੇਲ੍ਹ ਅਥਾਰਟੀ ਨੂੰ ਈਮੇਲ ਰਾਹੀਂ ਭੇਜੇ। ਇਸ ਤੋਂ ਬਾਅਦ 6 ਨਵੰਬਰ ਨੂੰ ਅਹਿਮਦਾਬਾਦ ਜੇਲ੍ਹ ਤੋਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਜਵਾਬ ਭੇਜਿਆ ਗਿਆ। ਦੱਸਿਆ ਗਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਵਿੱਚ ਸੀਆਰਪੀਸੀ 268 ਲਗਾ ਦਿੱਤੀ ਹੈ। ਅਜਿਹੇ 'ਚ ਲਾਰੇਂਸ ਬਿਸ਼ਨੋਈ ਅਗਲੇ ਇਕ ਸਾਲ ਤੱਕ ਆਪਣੇ ਟ੍ਰਾਇਲ ਦਾ ਆਨਲਾਈਨ ਸਾਹਮਣਾ ਕਰਨਗੇ। ਉਹ ਨਿੱਜੀ ਪੇਸ਼ੀ ਲਈ ਅਦਾਲਤ ਵਿੱਚ ਨਹੀਂ ਆਉਣਗੇ। ਯਾਦ ਰਹੇ ਕਿ ਤਿੰਨ ਮਹੀਨੇ ਪਹਿਲਾਂ 23 ਅਗਸਤ ਨੂੰ ਲਾਰੈਂਸ ਬਿਸ਼ਨੋਈ ਨੂੰ ਕੇਂਦਰੀ ਜੇਲ੍ਹ ਬਠਿੰਡਾ ਤੋਂ ਗੁਜਰਾਤ ਤਬਦੀਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਉਸ ਨੂੰ ਜਹਾਜ਼ ਰਾਹੀਂ ਗੁਜਰਾਤ ਭੇਜਿਆ ਗਿਆ। ਉਸ ਖਿਲਾਫ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ।

ਵਕੀਲਾਂ ਨੇ ਸੁਰੱਖਿਆ ਸਬੰਧੀ ਪਟੀਸ਼ਨ ਕੀਤੀ ਸੀ ਦਾਖਲ

ਮੂਸੇਵਾਲਾ ਕਤਲ ਕੇਸ ਵਿੱਚ ਜਦੋਂ ਪੁਲਿਸ ਉਸ ਨੂੰ ਪੰਜਾਬ ਲੈ ਕੇ ਆਈ ਸੀ ਤਾਂ ਉਸ ਦੇ ਵਕੀਲਾਂ ਨੇ ਉਸ ਦੀ ਸੁਰੱਖਿਆ ਸਬੰਧੀ ਅਦਾਲਤ ਵਿੱਚ ਪਟੀਸ਼ਨ ਪਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਅਤੇ ਬੁਲੇਟ ਪਰੂਫ਼ ਗੱਡੀਆਂ ਵਿੱਚ ਪੰਜਾਬ ਲਿਆਂਦਾ ਗਿਆ। ਇਸ ਤੋਂ ਬਾਅਦ ਉਸ ਨੂੰ ਸੀਆਈਏ ਦੇ ਵੱਖ-ਵੱਖ ਥਾਣਿਆਂ ਵਿੱਚ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ। ਨਾਲ ਹੀ ਉਥੇ ਵਾਧੂ ਬਲ ਤਾਇਨਾਤ ਕੀਤੇ ਗਏ ਸਨ। ਇਸੇ ਤਰ੍ਹਾਂ ਪੁਲਿਸ ਉਸ ਨੂੰ ਪੁੱਛਗਿੱਛ ਲਈ ਜਿੱਥੇ ਵੀ ਲੈ ਕੇ ਗਈ, ਉਸ ਦਾ ਸੁਰੱਖਿਆ ਗਾਰਡ ਮਜ਼ਬੂਤ ​​ਸੀ। ਅਜਿਹੇ 'ਚ ਬਿਸ਼ਨੋਈ ਅਗਲੇ ਇਕ ਸਾਲ ਤੱਕ ਆਪਣੇ ਟ੍ਰਾਇਲ ਦਾ ਆਨਲਾਈਨ ਸਾਹਮਣਾ ਕਰਨਗੇ। 

ਇਹ ਵੀ ਪੜ੍ਹੋ