ਸਰਕਾਰੀ ਅਧਿਆਪਕ ਦੀ ਸੋਸ਼ਲ ਮੀਡੀਆ ਤੇ ਅਟ-ਪਟੀ ਪੋਸਟ, ਪਟਾਖਿਆਂ ਨਾਲ ਹੱਥ ਸਾੜਨ ਵਾਲੇ ਬੱਚਿਆਂ ਨੂੰ ਮਿਲੇਗਾ ਇਨਾਮ

ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਦੇ ਅਧੀਨ ਆਉਂਦੇ ਪਿੰਡ ਭੁੱਲਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਅਧਿਆਪਕ ਵੱਲੋਂ ਫੇਸਬੁਕ ਅਕਾਉਂਟ ਤੇ ਇੱਕ ਪੋਸਟ ਬੜੇ ਹੀ ਤੇਜੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਐੱਨਐੱਸ ਬਰਨਾਲ ਨਾਂ ਦੇ ਇਸ ਅਧਿਆਪਕ ਨੇ ਪੋਸਟ ਵਿੱਚ ਲਿਖਿਆ ਹੈ ਕਿ ਜਿਹੜਾ ਵਿਦਿਆਰਥੀ ਦਿਵਾਲੀ ਦੇ ਤਿਉਹਾਰ ਤੇ […]

Share:

ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਦੇ ਅਧੀਨ ਆਉਂਦੇ ਪਿੰਡ ਭੁੱਲਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਅਧਿਆਪਕ ਵੱਲੋਂ ਫੇਸਬੁਕ ਅਕਾਉਂਟ ਤੇ ਇੱਕ ਪੋਸਟ ਬੜੇ ਹੀ ਤੇਜੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਐੱਨਐੱਸ ਬਰਨਾਲ ਨਾਂ ਦੇ ਇਸ ਅਧਿਆਪਕ ਨੇ ਪੋਸਟ ਵਿੱਚ ਲਿਖਿਆ ਹੈ ਕਿ ਜਿਹੜਾ ਵਿਦਿਆਰਥੀ ਦਿਵਾਲੀ ਦੇ ਤਿਉਹਾਰ ਤੇ ਆਪਣੇ ਮੂੰਹ ,ਅੱਖਾਂ, ਹੱਥ ਸਾੜ ਕੇ ਸਕੂਲ ਪਹੁੰਚੇਗਾ, ਉਸ ਨੂੰ 500 ਰੁਪਏ ਦੇ ਇਨਾਮ ਅਤੇ ‘ਪਟਾਕਿਆਂ ਦੇ ਸਰਦਾਰ ‘ਦੇ ਖਿਤਾਬ ਨਾਲ ਸਨਮਾਨਿਤ ਕੀਤਾ ਜਾਵੇਗਾ। ਹਾਲਾਂਕਿ ਬਾਅਦ ਵਿੱਚ ਇਸ ਪੋਸਟ ਨੂੰ ਅਧਿਆਪਕ ਵੱਲੋਂ ਡਿਲੀਟ ਕਰ ਦਿੱਤਾ ਗਿਆ, ਪਰ ਇਸ ਤੋਂ ਪਹਿਲਾਂ ਹੀ ਇਸ ਪੋਸਟ ਦੇ ਸਕਰੀਨ ਸ਼ੋਟ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਣੇ ਸ਼ੁਰੂ ਹੋ ਗਏ ਸਨ।

ਡੀਈਓ ਅਤੇ ਡੀਸੀ ਨੂੰ ਵੀ ਅਧਿਆਪਕ ਦੀ ਪੋਸਟ ਕੀਤੀ ਸ਼ੇਅਰ

ਮਿਲੀ ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਵੱਲੋਂ ਜਿਲ੍ਹਾ ਸਿੱਖਿਆ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਇਸ ਅਧਿਆਪਕ ਦੀ ਪੋਸਟ ਸ਼ੇਅਰ ਕਰ ਦਿੱਤੀ ਗਈ ਸੀ। ਸਵਾਲ ਹੈ ਕਿ ਜੇਕਰ ਸੱਚਮੁੱਚ ਨੂੰ ਸੱਚ ਮੰਨ ਕੇ ਕੋਈ ਵਿਦਿਆਰਥੀ ਜਾਣ ਬੁਝ ਕੇ ਹੱਥ ਮੂੰਹ ਸਾੜ ਲੈਂਦਾ ਤਾਂ ਉਸਦੀ ਜਿੰਮੇਵਾਰੀ ਕੌਣ ਲੈਂਦਾ? ਜਦੋਂ ਇਸ ਬਾਰੇ ਪੋਸਟ ਕਰਨ ਵਾਲੇ ਅਧਿਆਪਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਰ ਬਾਰ ਫੋਨ ਕਰਨ ਤੇ ਵੀ ਪਹਿਲਾਂ ਤਾਂ ਉਸਨੇ ਫੋਨ ਹੀ ਨਹੀਂ ਚੁੱਕਿਆ ਤੇ ਬਾਅਦ ਵਿੱਚ ਦੋਵੇਂ ਫੋਨ ਸਵਿਚ ਆਫ ਕਰ ਦਿੱਤੇ।

ਅਧਿਆਪਕ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ-ਡੀਈਓ

ਇਸ ਸਬੰਧ ਵਿੱਚ ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਖੁਰਾਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਅਧਿਆਪਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।  ਫਿਲਹਾਲ ਉਪ ਜਿਲਾ ਸਿੱਖਿਆ ਅਧਿਕਾਰੀ ਲਖਵਿੰਦਰ ਸਿੰਘ ਨੂੰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ।