Batala 'ਚ ਸਰਕਾਰੀ ਟੀਚਰ ਨੇ ਫਾਹਾ ਲਗਾਕੇ ਕੀਤੀ ਖੁਦਕੁਸ਼ੀ, ਦੋਸਤਾਂ ਨਾਲ ਕਿਰਾਏ 'ਤੇ ਰਹਿੰਦਾ ਸੀ ਮਨਪ੍ਰੀਤ ਸਿੰਘ

Batala ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਸ੍ਰੀ ਫਤਿਹਗੜ੍ਹ ਸਾਹਿਬ ਇਲਾਕੇ ਵਿੱਚ ਇੱਕ ਸਰਕਾਰੀ ਟੀਚਰ ਨੇ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦਾ ਮਨਪ੍ਰੀਤ ਸਿੰਘ ਹੈ ਜਿਹੜਾ ਕਿ ਬਠਿੰਡਾ ਦਾ ਰਹਿਣ ਵਾਲਾ ਸੀ। ਫਿਲਹਾਲ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Share:

ਪੰਜਾਬ ਨਿਊਜ। ਬਠਿੰਡਾ ਤੋਂ ਬਟਾਲਾ ਡਿਊਟੀ ਕਰਨ ਵਾਲੇ ਅਧਿਆਪਕ ਨੇ ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਜਾਣਕਾਰੀ ਇਹ ਵੀ ਮਿਲੀ ਹੈ ਕੇ ਹੁਣ ਪ੍ਰੋਬੇਸ਼ਨ ਪੀਰੀਅਡ ਖਤਮ ਹੋਣ ਤੋਂ ਬਾਅਦ ਮ੍ਰਿਤਕ ਮਨਪ੍ਰੀਤ ਸਿੰਘ ਨੇ ਆਪਣੀ ਨੌਕਰੀ ਵਿੱਚ ਪੱਕਾ ਹੋਣਾ ਸੀ। ਤੇ ਨਾਲ ਹੀ ਉਸਨੇ ਤਿੰਨ ਦਿਨ ਬਾਅਦ ਪਿਤਾ ਵੀ ਬਣਨਾ ਸੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜੂਰ ਸੀ। ਚਾਰ ਦੌਸਤਾਂ ਨਾਲ ਰਹਿੰਦੇ ਮਨਪ੍ਰੀਤ ਨੇ ਫਾਹਾ ਲੈ ਲਿਆ ਦੋਸਤਾਂ ਅਨੂਸਾਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਸਨੇ ਅਜਿਹਾ ਖਤਰਨਾਕ ਕਦਮ ਪੁੱਟਣਾ ਹੈ। 

ਫਿਲਹਾਲ ਮ੍ਰਿਤਕ ਦੀ ਪਛਾਣ ਮਨਪ੍ਰੀਤ ਵਾਸੀ ਬੰਠੀਡਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਤਿੰਨ ਹੋਰ ਦੋਸਤਾਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਜਾਣਕਾਰੀ ਅਨੁਸਾਰ ਫਤਿਹਗੜ੍ਹ ਚੂੜੀਆਂ ਦੇ ਤਾਲਾਬਵਾਲਾ ਮੰਦਿਰ ਦੇ ਸਾਹਮਣੇ ਵਾਲੀ ਗਲੀ 'ਚ ਕਿਰਾਏ ਦੇ ਮਕਾਨ 'ਚ ਚਾਰ ਸਰਕਾਰੀ ਅਧਿਆਪਕ ਰਹਿੰਦੇ ਸਨ ਅਤੇ ਇਨ੍ਹਾਂ 'ਚੋਂ ਬਾਂਠੀਡਾ ਦੇ ਰਹਿਣ ਵਾਲੇ ਮਨਪ੍ਰੀਤ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ।

ਸਾਥੀ ਛੁੱਟੀ ਤੋਂ ਬਾਅਦ ਕਮਰੇ ਵਿੱਚ ਆਏ ਤਾਂ ਉਨ੍ਹਾਂ ਨੂੰ ਲੱਗਾ ਪਤਾ

ਸਕੂਲ ਦੀਆਂ ਛੁੱਟੀਆਂ ਤੋਂ ਬਾਅਦ ਜਦੋਂ ਸਾਥੀ ਅਧਿਆਪਕ ਘਰ ਵਾਪਸ ਆਏ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ, ਜਿਸ ਤੋਂ ਬਾਅਦ ਸਾਥੀ ਅਧਿਆਪਕਾਂ ਨੇ ਮਕਾਨ ਮਾਲਕ ਨੂੰ ਸੂਚਿਤ ਕੀਤਾ ਅਤੇ ਫਿਰ ਪੁਲਸ ਨੂੰ ਸੂਚਿਤ ਕੀਤਾ ਗਿਆ, ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪੱਖੇ ਨਾਲ ਲਟਕ ਰਹੀ ਸੀ ਮਨਪ੍ਰੀਤ ਦੀ ਲਾਸ਼

ਮਿ੍ਤਕ ਮਨਪ੍ਰੀਤ ਦੇ ਸਾਥੀ ਅਧਿਆਪਕ ਨੇ ਦੱਸਿਆ ਕਿ ਅਸੀਂ ਚਾਰ ਜਣੇ ਘਰ 'ਚ ਰਹਿੰਦੇ ਹਾਂ ਅਤੇ ਵੱਖ-ਵੱਖ ਇਲਾਕਿਆਂ 'ਚੋਂ ਆਏ ਹਾਂ ਅਤੇ ਵੱਖ-ਵੱਖ ਸਕੂਲਾਂ 'ਚ ਪੜ੍ਹਾਉਂਦੇ ਹਾਂ, ਸਵੇਰੇ ਹਰ ਕੋਈ ਆਪਣੇ ਨਿੱਤਨੇਮ ਅਨੁਸਾਰ ਚਲਾ ਗਿਆ, ਜਦੋਂ ਅਸੀਂ 4 ਵਜੇ ਦੇ ਕਰੀਬ ਆਏ ਤਾਂ ਉਹ ਬਾਹਰ ਚਲੇ ਗਏ | ਤਾਲਾ ਲੱਗਾ ਮਿਲਿਆ। ਜਦੋਂ ਪਿਛਲੇ ਦਰਵਾਜ਼ੇ ਤੋਂ ਦੇਖਿਆ ਤਾਂ ਮਨਪ੍ਰੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

ਇਹ ਵੀ ਪੜ੍ਹੋ