Punjab Roadways Strike: ਪੰਜਾਬ ਵਿੱਚ ਅਚਾਨਕ ਹੀ ਸਰਕਾਰੀ ਬੱਸਾਂ ਕਰ ਦਿੱਤੀਆਂ ਬੰਦ, ਜਾਣੋ ਕੀ ਹੈ ਕਾਰਨ

Punjab Roadways Strike: ਮੁਕਤਸਰ ਵਿੱਚ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਢਿੱਲੋਂ ਨੇ ਸਿਰਫ਼ 11 ਮਿੰਟ ਪਹਿਲਾਂ ਹੀ ਦੁਪਹਿਰ 2 ਵਜੇ ਬੱਸਾਂ ਬੰਦ ਕਰਨ ਦਾ ਸੋਸ਼ਲ ਮੀਡੀਆ ’ਤੇ ਅਲਟੀਮੇਟਮ ਦਿੱਤਾ ਹੈ। 1.49 ਮਿੰਟ 'ਤੇ ਅਲਟੀਮੇਟਮ ਦੇਣ ਤੋਂ ਬਾਅਦ 2 ਵਜੇ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਗਿਆ।

Share:

Punjab Roadways Strike: ਮੁਕਤਸਰ ਵਿਖੇ ਰੋਡਵੇਜ਼ ਪੰਜਾਬ ਪੀ.ਆਰ.ਟੀ.ਸੀ ਮੁਲਾਜ਼ਮਾਂ ਨੇ ਬਾਬਾ ਬਡਭਾਗ ਸਿੰਘ ਵਿਖੇ ਨਹਿਰੀ ਮੇਲੇ 'ਤੇ ਜਾ ਰਹੇ ਫਿਰੋਜ਼ਪੁਰ ਰੋਡਵੇਜ਼ ਡਿਪੂ ਦੇ ਸਰਕਾਰੀ ਬੱਸ ਕੰਡਕਟਰ ਦੇ ਟ੍ਰੈਫਿਕ ਮੈਨੇਜਰ ਦੇ ਥੱਪੜ ਮਾਰਨ ਦੇ ਦੋਸ਼ 'ਚ ਬੱਸਾਂ ਦੇ ਪਹੀਏ ਜਾਮ ਕਰਕੇ ਹੜਤਾਲ ਕਰ ਦਿੱਤੀ ਹੈ। ਸਰਕਾਰੀ ਬੱਸਾਂ ਦੇ ਅਚਾਨਕ ਬੰਦ ਹੋਣ ਕਾਰਨ ਸਵਾਰੀਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਖਾਸ ਕਰਕੇ ਔਰਤਾਂ ਬਹੁਤ ਪ੍ਰੇਸ਼ਾਨ ਹੋ ਰਹੀਆਂ ਹਨ। ਮੁਕਤਸਰ ਦੇ ਬੱਸ ਸਟੈਂਡ 'ਤੇ ਸਵਾਰੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ, ਜੋ ਬੱਸਾਂ ਦੇ ਚੱਲਣ ਦੀ ਉਡੀਕ ਕਰ ਰਹੇ ਹਨ।

ਮੁਕਤਸਰ ਵਿੱਚ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਢਿੱਲੋਂ ਨੇ ਸਿਰਫ਼ 11 ਮਿੰਟ ਪਹਿਲਾਂ ਹੀ ਦੁਪਹਿਰ 2 ਵਜੇ ਬੱਸਾਂ ਬੰਦ ਕਰਨ ਦਾ ਸੋਸ਼ਲ ਮੀਡੀਆ ’ਤੇ ਅਲਟੀਮੇਟਮ ਦਿੱਤਾ ਹੈ। 1.49 ਮਿੰਟ 'ਤੇ ਅਲਟੀਮੇਟਮ ਦੇਣ ਤੋਂ ਬਾਅਦ 2 ਵਜੇ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਗਿਆ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀ ਇਧਰ ਉਧਰ ਭਟਕ ਰਹੇ ਹਨ।

ਔਰਤਾਂ ਨੂੰ ਨਹੀਂ ਮਿਲ ਸਕੀ ਮੁਫ਼ਤ ਸਫ਼ਰ ਦੀ ਸੁਵਿਧਾ

ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਹੈ। ਅਜਿਹੇ 'ਚ ਸਰਕਾਰੀ ਬੱਸਾਂ ਦੇ ਬੰਦ ਹੋਣ ਕਾਰਨ ਔਰਤਾਂ ਪਹਿਲਾਂ ਮੁਕਤਸਰ ਬੱਸ ਅੱਡੇ 'ਤੇ ਕਰੀਬ ਇਕ ਘੰਟਾ ਉਡੀਕ ਕਰਦੀਆਂ ਰਹੀਆਂ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਸਾਂ ਹੁਣ ਨਹੀਂ ਚੱਲਣਗੀਆਂ ਤਾਂ ਉਹ ਪ੍ਰਾਈਵੇਟ ਬੱਸਾਂ 'ਚ ਹੀ ਕਿਰਾਇਆ ਖਰਚਣ ਲਈ ਮਜਬੂਰ ਹੋ ਗਈਆਂ। ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਚੇਅਰਮੈਨ ਜਗਸੀਰ ਸਿੰਘ ਨੇ ਦੱਸਿਆ ਕਿ ਪੱਟੀ ਡਿਪੂ ਵਿਖੇ ਤਾਇਨਾਤ ਟੀ.ਐਮ ਵੱਲੋਂ ਫਿਰੋਜ਼ਪੁਰ ਡਿਪੂ ਦੇ ਕੰਡਕਟਰ ਨੂੰ ਥੱਪੜ ਮਾਰਨ ਦੀ ਘਟਨਾ ਕਾਰਨ ਪੂਰੇ ਪੰਜਾਬ ਵਿੱਚ ਸਰਕਾਰੀ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ। ਡਿਊਟੀ ਦੌਰਾਨ ਕੰਡਕਟਰ ਨੂੰ ਥੱਪੜ ਮਾਰਨਾ ਅਤਿ ਨਿੰਦਣਯੋਗ ਹੈ। ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਤੱਕ ਉਕਤ ਅਧਿਕਾਰੀ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ।

ਇਹ ਵੀ ਪੜ੍ਹੋ