ਅਸਿਸਟੈਂਟ ਲਾਈਨਮੈਨ ਭਰਤੀ ਹੋਣ ਦੇ ਚਾਹਵਾਨਾਂ ਲਈ ਆਈ ਖੁਸ਼ਖ਼ਬਰੀ

ਕੰਪਨੀ ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਇਸ਼ਤਿਹਾਰ ਦੇ ਮੁਤਾਬਿਕ ਕੁੱਲ 2500 ਅਸਾਮੀਆਂ ਦੀ ਭਰਤੀ ਲਈ ਬਿਨੈ-ਪੱਤਰ ਅਤੇ ਚੋਣ ਪ੍ਰਕਿਰਿਆ ਕੀਤੀ ਜਾਣੀ ਹੈ। ਇਸ਼ਤਿਹਾਰ ਦੇ ਮੁਤਾਬਿਕ ਅਰਜ਼ੀ ਦੀ ਪ੍ਰਕਿਰਿਆ 26 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।

Share:

ਅਸਿਸਟੈਂਟ ਲਾਈਨਮੈਨ ਭਰਤੀ ਹੋਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਆ ਰਹੀ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPC) ਨੇ ਅਸਿਸਟੈਂਟ ਲਾਈਨਮੈਨ ਅਹੁਦੇ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਕੰਪਨੀ ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਇਸ਼ਤਿਹਾਰ ਦੇ ਮੁਤਾਬਿਕ ਕੁੱਲ 2500 ਅਸਾਮੀਆਂ ਦੀ ਭਰਤੀ ਲਈ ਬਿਨੈ-ਪੱਤਰ ਅਤੇ ਚੋਣ ਪ੍ਰਕਿਰਿਆ ਕੀਤੀ ਜਾਣੀ ਹੈ। ਇਸ਼ਤਿਹਾਰ ਦੇ ਮੁਤਾਬਿਕ ਅਰਜ਼ੀ ਦੀ ਪ੍ਰਕਿਰਿਆ 26 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਕੰਪਨੀ ਦੀ pspcl.in ਦੇ ਕਰੀਅਰ ਸੈਕਸ਼ਨ ਵਿੱਚ ਐਕਟੀਵੇਟ ਕੀਤੇ ਲਿੰਕ ਰਾਹੀਂ ਸਬੰਧਿਤ ਐਪਲੀਕੇਸ਼ਨ ਪੇਜ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। PSPCL ਨੇ ਸਹਾਇਕ ਲਾਈਨਮੈਨ ਦੀ ਭਰਤੀ ਲਈ 15 ਜਨਵਰੀ 2024 ਤੱਕ ਅਰਜ਼ੀਆਂ ਸਵੀਕਾਰ ਕਰਨ ਦਾ ਐਲਾਨ ਕੀਤਾ ਹੈ। ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਪੰਜਾਬ ਪਾਵਰਕੌਮ ਨੇ ਆਪਣੀ ਅਸਿਸਟੈਂਟ ਲਾਈਨਮੈਨ ਭਰਤੀ ਦੇ ਇਸ਼ਤਿਹਾਰ ਵਿੱਚ ਬਿਨੈ-ਪੱਤਰ ਫੀਸ, ਯੋਗਤਾ ਦੇ ਮਾਪਦੰਡ, ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। 

ਇਹਨਾਂ ਸ਼ਰਤਾਂ ਤੇ ਉਤਰਾ ਹੋਵੇਗਾ ਖਰਾ

  • ਮੰਨਿਆ ਜਾ ਰਿਹਾ ਹੈ ਕਿ 26 ਦਸੰਬਰ ਨੂੰ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋਣ 'ਤੇ ਵਿਸਥਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾਵੇਗਾ।
  • ਹਾਲਾਂਕਿ ਪਿਛਲੀ ਅਸਿਸਟੈਂਟ ਲਾਈਨਮੈਨ ਦੀ ਭਰਤੀ ਲਈ ਪੰਜਾਬ ਪਾਵਰ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ, ਲਾਈਨਮੈਨ ਟਰੇਡ ਵਿੱਚ ਮਾਨਤਾ ਪ੍ਰਾਪਤ ਬੋਰਡ ਅਤੇ ਆਈਟੀਆਈ ਤੋਂ 10ਵੀਂ ਪਾਸ ਕਰਨ ਵਾਲੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹੋਣਗੇ। 
  • ਨਾਲ ਹੀ ਉਮੀਦਵਾਰਾਂ ਦੀ ਉਮਰ ਨਿਰਧਾਰਿਤ ਕੱਟਆਫ ਮਿਤੀ 'ਤੇ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
  • ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ। 
  • ਦੂਜੇ ਰਾਜਾਂ ਦੇ ਰਾਖਵੇਂ ਉਮੀਦਵਾਰਾਂ ਨੂੰ ਗੈਰ-ਰਾਖਵੀਂ ਸ਼੍ਰੇਣੀ ਅਧੀਨ ਅਰਜ਼ੀ ਦੇਣੀ ਪਵੇਗੀ।

ਇਹ ਵੀ ਪੜ੍ਹੋ