ਫੌਜ਼ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਆਈ ਖੁਸ਼ਖਬਰੀ

ਜਲੰਧਰ ਵਿੱਚ ਅੱਜ ਤੋਂ ਆਰਮੀ ਅਗਨੀਵੀਰ ਭਰਤੀ ਰੈਲੀ ਸ਼ੁਰੂ ਹੋਣ ਜਾ ਰਹੀ ਹੈ। ਇਹ ਰੈਲੀ 12 ਤੋਂ 20 ਦਸੰਬਰ ਤੱਕ ਚੱਲੇਗੀ। ਰੈਲੀ ਵਿੱਚ ਜਲੰਧਰ ਸਮੇਤ ਕਪੂਰਥਲਾ, ਹੁਸ਼ਿਆਰਪੁਰ, ਤਰਨਤਾਰਨ ਅਤੇ ਐਸ.ਬੀ.ਐਸ.ਨਗਰ ਜ਼ਿਲ੍ਹਿਆਂ ਦੇ ਪੁਰਸ਼ ਉਮੀਦਵਾਰ 12 ਤੋਂ 18 ਦਸੰਬਰ ਤੱਕ ਭਰਤੀ ਰੈਲੀ ਵਿੱਚ ਹਿੱਸਾ ਲੈ ਸਕਣਗੇ।

Share:

ਫੌਜ਼ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ ਹੈ। ਜਲੰਧਰ ਵਿੱਚ ਅੱਜ ਤੋਂ ਆਰਮੀ ਅਗਨੀਵੀਰ ਭਰਤੀ ਰੈਲੀ ਸ਼ੁਰੂ ਹੋਣ ਜਾ ਰਹੀ ਹੈ। ਇਹ ਰੈਲੀ 12 ਤੋਂ 20 ਦਸੰਬਰ ਤੱਕ ਚੱਲੇਗੀ। ਰੈਲੀ ਵਿੱਚ ਜਲੰਧਰ ਸਮੇਤ ਕਪੂਰਥਲਾ, ਹੁਸ਼ਿਆਰਪੁਰ, ਤਰਨਤਾਰਨ ਅਤੇ ਐਸ.ਬੀ.ਐਸ.ਨਗਰ ਜ਼ਿਲ੍ਹਿਆਂ ਦੇ ਪੁਰਸ਼ ਉਮੀਦਵਾਰ 12 ਤੋਂ 18 ਦਸੰਬਰ ਤੱਕ ਭਰਤੀ ਰੈਲੀ ਵਿੱਚ ਹਿੱਸਾ ਲੈ ਸਕਣਗੇ। ਇਸ ਤੋਂ ਬਾਅਦ 19 ਤੋਂ 20 ਦਸੰਬਰ ਤੱਕ ਮਹਿਲਾ ਉਮੀਦਵਾਰ ਭਰਤੀ ਰੈਲੀ ਵਿੱਚ ਭਾਗ ਲੈਣਗੇ। ਭਰਤੀ ਰੈਲੀ ਵਿੱਚ ਪੰਜਾਬ, ਜੰਮੂ-ਕਸ਼ਮੀਰ ਅਤੇ ਲੱਦਾਖ (ਯੂਟੀ) ਨਾਲ ਸਬੰਧਤ ਮਹਿਲਾ ਉਮੀਦਵਾਰ ਹਿੱਸਾ ਲੈਣਗੀਆਂ। ਰੈਲੀ ਦਾ ਸਥਾਨ ਥਾਣਾ ਡਿਵੀਜ਼ਨ ਨੰਬਰ 7, ਅਰਬਨ ਅਸਟੇਟ ਫੇਜ਼-1 ਨੇੜੇ ਸਿੱਖ ਲਾਈ ਫੁੱਟਬਾਲ ਗਰਾਊਂਡ ਰੱਖਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਲੀ ਲਈ ਸਾਰੇ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਅਤੇ ਐਸ.ਡੀ.ਐਮ ਜਲੰਧਰ-ਇਕ ਗੁਰਸਿਮਰਨ ਸਿੰਘ ਨੇ ਭਰਤੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਬਰੇਲੀ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ। 
 

ਪੰਜ ਜ਼ਿਲ੍ਹਿਆਂ ਦੇ ਉਮੀਦਵਾਰ ਲੈਣਗੇ ਭਾਗ

ਐਸ.ਡੀ.ਐਮ ਨੇ ਭਰਤੀ ਰੈਲੀ ਵਾਲੀ ਥਾਂ 'ਤੇ ਸਫ਼ਾਈ, ਰੋਸ਼ਨੀ, ਪੀਣ ਵਾਲੇ ਪਾਣੀ, ਆਰਜੀ ਟਾਇਲਟ, ਬੈਠਣ ਦਾ ਪ੍ਰਬੰਧ, ਮੈਡੀਕਲ ਟੀਮ, ਫਾਇਰ ਬ੍ਰਿਗੇਡ, ਨਿਰਵਿਘਨ ਬਿਜਲੀ ਸਪਲਾਈ ਆਦਿ ਸਮੇਤ ਹੋਰ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਪੁਲਿਸ ਵਿਭਾਗ ਨੂੰ ਵੀ ਭਰਤੀ ਰੈਲੀ ਵਾਲੇ ਦਿਨ ਸੁਰੱਖਿਆ ਅਤੇ ਟ੍ਰੈਫਿਕ ਦੇ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਰੈਲੀ ਵਿੱਚ ਜਲੰਧਰ ਸਮੇਤ ਪੰਜ ਜ਼ਿਲ੍ਹਿਆਂ ਦੇ ਉਮੀਦਵਾਰ ਭਾਗ ਲੈ ਰਹੇ ਹਨ, ਜਿਸ ਕਾਰਨ 12 ਤੋਂ 20 ਦਸੰਬਰ ਤੱਕ ਅਰਬਨ ਅਸਟੇਟ ਫੇਜ਼-1 ਦੇ ਖੇਤਰ ਵਿੱਚ ਨੌਜਵਾਨਾਂ ਦੀ ਭੀੜ ਲੱਗਣ ਦੀ ਸੰਭਾਵਨਾ ਹੈ। ਭਾਵੇਂ ਇਸ ਦੌਰਾਨ ਪੁਲੀਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਬੱਸ ਸਟੈਂਡ ਤੋਂ ਅਰਬਨ ਸਟੇਟ ਨੂੰ ਜਾਣ ਵਾਲੀ ਸੜਕ ’ਤੇ ਨੌਜਵਾਨਾਂ ਦੀ ਭੀੜ ਵਧ ਸਕਦੀ ਹੈ। 

ਇਹ ਵੀ ਪੜ੍ਹੋ