ਐਨਕਾਉਂਟਰ ਦੌਰਾਨ ਭੱਜਿਆ ਗੋਲਡੀ ਬਰਾੜ ਦਾ ਸਾਥੀ ਗ੍ਰਿਫ਼ਤਾਰ

6 ਨਵੰਬਰ ਨੂੰ ਜ਼ੀਰਕਪੁਰ ਵਿਖੇ ਪੁੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਦੌਰਾਨ ਗੋਲਡੀ ਬਰਾੜ ਦਾ ਇੱਕ ਸਾਥੀ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ ਸੀ।

Share:

ਹਾਈਲਾਈਟਸ

  • ਸ਼ੂਟਰ
  • ਗੋਲਡੀ ਬਰਾੜ

ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲੇ ਦੌਰਾਨ ਭੱਜੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮ ਦੀ ਪਛਾਣ ਗੁਰਪਾਲ ਸਿੰਘ ਵਾਸੀ ਡੇਰਾ ਬੱਸੀ ਵਜੋਂ ਹੋਈ। ਗੁਰਪਾਲ ਗੋਲਡੀ ਬਰਾੜ ਤੇ ਸਾਬਾ ਯੂਐਸਏ ਦਾ ਸਾਥੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਹਾਲੀ ਸੰਦੀਪ ਗਰਗ ਨੇ ਦੱਸਿਆ ਕਿ 6 ਨਵੰਬਰ ਨੂੰ ਤਿਉਹਾਰਾਂ ਦੌਰਾਨ ਕੀਤੀ ਗਈ ਵਿਸ਼ੇਸ਼ ਗਸ਼ਤ ਦੌਰਾਨ ਐਸ.ਐਚ.ਓ ਜ਼ੀਰਕਪੁਰ ਨੇ ਆਪਣੀ ਟੀਮ ਸਮੇਤ ਵੀ.ਆਈ.ਪੀ ਰੋਡ ਜ਼ੀਰਕਪੁਰ ਵਿਖੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਮਨਜੀਤ ਉਰਫ਼ ਗੁਰੀ ਨੂੰ ਗਿ੍ਫ਼ਤਾਰ ਕਰ ਲਿਆ ਸੀ, ਜਦਕਿ ਉਸਦਾ ਦੂਜਾ ਸਾਥੀ ਗੁਰਪਾਲ ਮੌਕੇ ਤੋਂ ਭੱਜਣ ‘ਚ ਕਾਮਯਾਬ ਹੋ ਗਿਆ ਸੀ | ਪੁਲਿਸ ਪਾਰਟੀ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਗੁਰੀ ਨੂੰ ਗੋਲੀ ਲੱਗੀ ਸੀ ਅਤੇ 2 ਪਿਸਤੌਲ ਬਰਾਮਦ ਹੋਏ ਸੀ। ਇਸ ਸਬੰਧੀ ਥਾਣਾ ਜ਼ੀਰਕਪੁਰ ਵਿਖੇ ਐਫਆਈਆਰ  ਦਰਜ ਕੀਤੀ ਗਈ ਸੀ ਅਤੇ ਗੁਰੀ ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਅਤੇ ਸਾਬਾ ਯੂ.ਐਸ.ਏ. ਦੇ ਕਹਿਣ 'ਤੇ ਪਿੰਡ ਦਾਦਰਾਣਾ ਕੋਲਾਜ ਰੋਡ ਡੇਰਾਬੱਸੀ ਵਿਖੇ ਦੋ ਅਣਪਛਾਤੇ ਬਾਈਕ ਸਵਾਰ ਵਿਅਕਤੀਆਂ ਨੇ ਉਹਨਾਂ ਨੂੰ 3 ਵਿਦੇਸ਼ੀ ਪਿਸਤੌਲ ਅਤੇ 30 ਜਿੰਦਾ ਕਾਰਤੂਸ ਸੌਂਪੇ ਸੀ। 

ਕਿੱਥੋਂ ਫੜਿਆ ਇਹ ਸ਼ੂਟਰ 

ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਗੁਰਪਾਲ ਸਿੰਘ ਇੱਕ ਤਕੜਾ ਸ਼ੂਟਰ ਹੈ। ਉਸਨੂੰ ਯੂਪੀ ਦੇ ਸਹਾਰਨਪੁਰ ਜ਼ਿਲ੍ਹੇ ਦੇ ਪਿੰਡ ਰਣਖੰਡੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਭੱਜਣ ਮਗਰੋਂ ਗੁਰਪਾਲ ਸਹਾਰਨਪੁਰ ਪਹੁੰਚ ਗਿਆ ਸੀ। ਉੱਥੇ ਗੋਲਡੀ ਬਰਾੜ ਗੈਂਗ ਦੇ ਸਾਥੀਆਂ ਨੇ ਉਸਨੂੰ ਲੁਕਣ ਲਈ ਥਾਂ ਦਿੱਤੀ। ਮੁਲਜ਼ਮ ਕੋਲੋਂ ਇੱਕ .30 ਕੈਲੀਬਰ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ