ਅੰਮ੍ਰਿਤਸਰ ਹਵਾਈ ਅੱਡੇ ਤੇ ਯਾਤਰੀ ਕੋਲੋਂ 33 ਲੱਖ ਰੁਪਏ ਦਾ ਸੋਨਾ ਬਰਾਮਦ

ਯਾਤਰੀ ਇਹ ਸੋਨਾ ਆਪਣੇ ਗੁਪਤ ਅੰਗ 'ਚ ਛੁਪਾ ਕੇ ਲਿਆਇਆ ਸੀ। ਜਾਣਕਾਰੀ ਦੇ ਮੁਤਾਬਕ ਸ਼ਾਰਜਾਹ ਤੋਂ 6ਈ 1428 ਵਿੱਚ ਯਾਤਰੀ ਜਦੋਂ ਏਅਰਪੋਰਟ 'ਤੇ ਉਤਰੇ ਤਾਂ ਕਸਟਮ ਵਿਭਾਗ ਵਲੋਂ ਉਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਯਾਤਰੀ ਕੋਲੋਂ 2 ਅੰਡਾਕਾਰ ਆਕਾਰ ਦੇ ਕੈਪਸੂਲ ਬਰਾਮਦ ਹੋਏ। 

Share:

Gold Smuggling: ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯਾਤਰਿਆਂ ਕੋਲੋਂ ਸੋਨਾ ਮਿਲਣ ਦਾ ਸਿਲਸਿਲਾ ਜਾਰੀ ਹੈ। ਅੱਜ ਇਕ ਹੋਰ ਯਾਤਰੀ ਕੋਲੋਂ ਚੈਕਿੰਗ ਦੇ ਦੌਰਾਨ 33 ਲੱਖ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਯਾਤਰੀ ਸ਼ਾਰਜਾਹ ਫਲਾਈਟ ਵਿੱਚ ਸਵਾਰ ਹੋ ਕੇ ਆਇਆ ਸੀ। ਯਾਤਰੀ ਇਹ ਸੋਨਾ ਆਪਣੇ ਗੁਪਤ ਅੰਗ 'ਚ ਛੁਪਾ ਕੇ ਲਿਆਇਆ ਸੀ। ਜਾਣਕਾਰੀ ਦੇ ਮੁਤਾਬਕ ਸ਼ਾਰਜਾਹ ਤੋਂ 6ਈ 1428 ਵਿੱਚ ਯਾਤਰੀ ਜਦੋਂ ਏਅਰਪੋਰਟ 'ਤੇ ਉਤਰੇ ਤਾਂ ਕਸਟਮ ਵਿਭਾਗ ਵਲੋਂ ਉਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਯਾਤਰੀ ਕੋਲੋਂ 2 ਅੰਡਾਕਾਰ ਆਕਾਰ ਦੇ ਕੈਪਸੂਲ ਬਰਾਮਦ ਹੋਏ। ਜਿਸ ਨੂੰ ਉਸਨੇ ਆਪਣੇ ਗੁਪਤ ਅੰਗਾਂ ਵਿੱਚ ਛੁਪਾ ਲਿਆ ਸੀ। ਕੈਪਸੂਲ ਦਾ ਕੁੱਲ ਵਜ਼ਨ 635.9 ਗ੍ਰਾਮ ਸੀ। ਪਰ ਜਦੋਂ ਉਨ੍ਹਾਂ ਨੂੰ ਖੋਲ੍ਹ ਕੇ ਸੋਨਾ ਕੱਢਿਆ ਗਿਆ ਤਾਂ ਇਸਦਾ ਕੁੱਲ ਵਜ਼ਨ 516 ਗ੍ਰਾਮ ਪਾਇਆ ਗਿਆ। ਜਿਸਦੀ ਕੁੱਲ ਕੀਮਤ 33 ਲੱਖ ਰੁਪਏ ਤੋਂ ਵੀ ਵੱਧ ਦਸੀ ਜਾ ਰਹੀ ਹੈ। ਫਿਲਹਾਲ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 2 ਦਿਨਾਂ ਅੰਦਰ ਦੂਜੀ ਵਾਰ ਹਵਾਈ ਅੱਡੇ ਤੋਂ ਸੋਨਾ ਬਰਾਮਦ ਹੋਇਆ ਹੈ। ਇਸ ਤੋਂ ਪਹਿਲਾਂ 29 ਦਸੰਬਰ ਨੂੰ ਕਸਟਮ ਵਿਭਾਗ ਨੇ ਦੁਬਈ ਤੋਂ ਆਉਣ ਵਾਲੇ ਯਾਤਰੀਆਂ ਕੋਲੋਂ 67 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਸੀ।

ਇਹ ਵੀ ਪੜ੍ਹੋ