Dubai ਤੋਂ ਆ ਰਹੇ ਇੱਕ ਯਾਤਰੀ ਕੋਲੋਂ 25. 40 ਲੱਖ ਰੁਪਏ ਦਾ ਸੋਨਾ ਬਰਾਮਦ, ਮਾਮਲਾ ਦਰਜ

ਕਸਟਮ ਅਧਿਕਾਰੀਆਂ ਨੂੰ ਇਕ ਯਾਤਰੀ 'ਤੇ ਸ਼ੱਕ ਹੋਣ 'ਤੇ ਉਸ ਦੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ। ਚੈਕਿੰਗ ਦੌਰਾਨ ਯਾਤਰੀ ਕੋਲੋਂ ਕੁਝ ਸਾਮਾਨ ਬਰਾਮਦ ਹੋਇਆ।

Share:

Punjab News: ਦੁਬਈ ਤੋਂ ਆ ਰਹੇ ਇੱਕ ਯਾਤਰੀ ਕੋਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 25. 40 ਲੱਖ  ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ ਹੈ। ਇਹ ਸੋਨਾ ਯਾਤਰੀ ਵੱਲੋਂ ਚੋਰੀ-ਛਿਪੇ ਲਿਆਏ ਸਨ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਦੁਬਈ ਤੋਂ ਆਈ ਏਅਰ ਇੰਡੀਆ ਦੀ ਫਲਾਈਟ ਨੰਬਰ IX 192 ਜਦੋਂ ਏਅਰਪੋਰਟ 'ਤੇ ਉਤਰੀ ਤਾਂ ਇਕ-ਇਕ ਕਰਕੇ ਸਾਰੇ ਯਾਤਰੀ ਬਾਹਰ ਆਉਣ ਲੱਗੇ।ਇਸ ਦੌਰਾਨ ਕਸਟਮ ਅਧਿਕਾਰੀਆਂ ਨੂੰ ਇਕ ਯਾਤਰੀ 'ਤੇ ਸ਼ੱਕ ਹੋਣ 'ਤੇ ਉਸ ਦੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ। ਚੈਕਿੰਗ ਦੌਰਾਨ ਯਾਤਰੀ ਕੋਲੋਂ ਕੁਝ ਸਾਮਾਨ ਬਰਾਮਦ ਹੋਇਆ। ਜਿਸ ਨੂੰ ਪੀਲੇ ਰੰਗ ਦੀ ਚਾਦਰ ਨਾਲ ਢੱਕਿਆ ਹੋਇਆ ਸੀ। ਇਸ ਦਾ ਕੁੱਲ ਵਜ਼ਨ 400 ਗ੍ਰਾਮ ਸੀ।

ਮਾਮਲਾ ਦਰਜ ਕਰਕੇ ਦੋਸ਼ੀ ਯਾਤਰੀ ਖਿਲਾਫ ਕਾਰਵਾਈ ਸ਼ੁਰੂ

ਜਦੋਂ ਕਸਟਮ ਅਧਿਕਾਰੀਆਂ ਨੇ ਕੱਪੜਾ ਪੂਰੀ ਤਰ੍ਹਾਂ ਖੋਲ੍ਹਿਆ ਤਾਂ ਉਸ ਵਿਚ 24 ਕੈਰੇਟ ਸੋਨੇ ਦੀਆਂ ਚਾਰ ਚੂੜੀਆਂ ਸਨ। ਇਸ ਦੀ ਕੀਮਤ 25 ਲੱਖ 40 ਹਜ਼ਾਰ ਰੁਪਏ ਹੈ। ਫਿਲਹਾਲ ਕਸਟਮ ਵਿਭਾਗ ਨੇ ਐਕਟ 1962 ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਯਾਤਰੀ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ