Gangster ਭੁੱਪੀ ਰਾਣਾ 'ਤੇ ਗੋਲੀ ਚਲਾਉਣ ਲਈ Chandigarh ਪਹੁੰਚੀ ਲੜਕੀ ਗ੍ਰਿਫਤਾਰ, ਪੜੋ ਪੂਰੀ ਖਬਰ

ਐਸਪੀ ਕੇਤਨ ਬਾਂਸਲ ਅਤੇ ਡੀਐਸਪੀ ਕਰਾਈਮ ਉਦੈਪਾਲ ਸਿੰਘ ਨੇ ਦੱਸਿਆ ਕਿ ਪੂਜਾ ਦਾ ਵਿਆਹੀ ਹੋਈ ਹੈ। ਝਗੜੇ ਕਾਰਨ ਉਸਨੇ ਘਰ ਛੱਡ ਦਿੱਤਾ ਹੈ। ਉਹ ਇੰਟਰਨੈੱਟ ਮੀਡੀਆ 'ਤੇ ਹਿਸਟਰੀ-ਸ਼ੀਟਰ ਰਾਕੇਸ਼ ਉਰਫ਼ ਹਨੀ ਰਾਹੀਂ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ 'ਚ ਆਈ ਸੀ।

Share:

Punjab News: ਕ੍ਰਾਈਮ ਬ੍ਰਾਂਚ ਨੇ ਇੱਕ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਦੇ ਨਿਰਦੇਸ਼ਾਂ 'ਤੇ ਵਕੀਲ ਦੇ ਰੂਪ ਵਿੱਚ ਅਦਾਲਤ ਵਿੱਚ ਦਾਖਲ ਹੋਣ ਅਤੇ ਗੈਂਗਸਟਰ ਭੁੱਪੀ ਰਾਣਾ 'ਤੇ ਗੋਲੀਆਂ ਚਲਾਉਣ ਦੀ ਯੋਜਨਾ ਬਣਾ ਰਹੀ ਸੀ। ਲੜਕੀ ਦੀ ਪਛਾਣ ਮਾਇਆ ਉਰਫ਼ ਕਸ਼ਿਸ਼ ਉਰਫ਼ ਪੂਜਾ ਸ਼ਰਮਾ, ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਦੇ ਪਿੰਡ ਨਰਹਰ ਵਜੋਂ ਹੋਈ ਹੈ। ਲੜਕੀ ਦੇ ਹੱਥ 'ਤੇ AK-47 ਦਾ ਟੈਟੂ ਵੀ ਬਣਿਆ ਹੋਇਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਗੈਂਗਸਟਰ ਵੀ ਬਣਨਾ ਚਾਹੁੰਦੀ ਸੀ।

11 ਦਿਨਾਂ ਤੋਂ ਚੰਡੀਗੜ੍ਹ ਵਿੱਚ ਸਨ

ਗੋਦਾਰਾ ਨੇ ਲੜਕੀ ਨੂੰ 25 ਹਜ਼ਾਰ ਰੁਪਏ ਅਤੇ ਇੱਕ ਮੋਬਾਈਲ ਫੋਨ ਦਿੱਤਾ ਅਤੇ ਚੰਡੀਗੜ੍ਹ ਜਾਣ ਲਈ ਕਿਹਾ ਸੀ। ਰੋਹਤਕ ਦੇ ਸਚਿਨ, ਉਮੰਗ ਅਤੇ ਫਰੀਦਾਬਾਦ ਦੇ ਟਾਈਗਰ ਨੇ ਚੰਡੀਗੜ੍ਹ 'ਚ ਗੋਲਡੀ ਬਰਾੜ ਦੇ ਕਹਿਣ 'ਤੇ ਉਸ ਨਾਲ ਮੁਲਾਕਾਤ ਕੀਤੀ ਸੀ। ਇਹ ਲੋਕ 11 ਦਿਨਾਂ ਤੋਂ ਚੰਡੀਗੜ੍ਹ ਵਿੱਚ ਘੁੰਮ ਰਹੇ ਸਨ। ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਸੀ ਕਿ ਵਕੀਲਾਂ ਦੇ ਕੱਪੜੇ ਪਹਿਨੇ ਗੈਂਗਸਟਰ ਅਦਾਲਤ ਦੇ ਅੰਦਰ ਹੀ ਭੁੱਪੀ ਰਾਣਾ ਨੂੰ ਮਾਰਨ ਵਾਲੇ ਸਨ।

ਪੂਜਾ ਸ਼ਰਮਾ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ ਵਿੱਚ ਸੀ

ਅਹਿਮ ਗੱਲ ਇਹ ਸਾਹਮਣੇ ਆਈ ਹੈ ਕਿ ਪੂਜਾ ਸ਼ਰਮਾ ਨੇ ਭੁੱਪੀ ਰਾਣਾ ਦਾ ਕਤਲ ਕਰਨਾ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੂਜਾ ਸ਼ਰਮਾ ਲਗਾਤਾਰ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ 'ਚ ਸੀ। ਰਾਜਨ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ।ਕੁਝ ਦਿਨ ਪਹਿਲਾਂ ਯਮੁਨਾਨਗਰ ਵਿੱਚ ਰਾਜਨ ਨਾਂ ਦੇ ਹਿਸਟਰੀ ਸ਼ੀਟਰ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਨਹਿਰ 'ਚ ਪਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਉਹ ਗੋਲਡੀ ਬਰਾੜ ਦਾ ਮੁੱਖ ਸ਼ੂਟਰ ਸੀ। ਗੋਲਡੀ ਨੂੰ ਸ਼ੱਕ ਸੀ ਕਿ ਰਾਜਨ ਦਾ ਕਤਲ ਭੁੱਪੀ ਰਾਣਾ ਨੇ ਕੀਤਾ ਹੈ।

ਇਹ ਵੀ ਪੜ੍ਹੋ