Patiala News: ਮੁੜ ਕੇਕ ਮੰਗਵਾਇਆ ਤਾਂ ਪਰਿਵਾਰ ਨੇ ਡਿਲੀਵਰੀ ਏਜੰਟ ਕੀਤਾ ਕਾਬੂ, ਪੁਲਿਸ ਨੂੰ ਨਹੀ ਮਿਲੀ ਸੀ ਔਨਲਾਈਨ Cake delivery ਕਰਨ ਵਾਲੀ ਦੁਕਾਨ

ਪਟਿਆਲਾ ਦੇ ਅਮਨ ਨਗਰ ਇਲਾਕੇ ਦੀ ਰਹਿਣ ਵਾਲੀ 10 ਸਾਲਾ ਬੱਚੀ ਮਾਨਵੀ ਦਾ ਜਨਮ ਦਿਨ 24 ਮਾਰਚ ਨੂੰ ਸੀ। ਇਸ ਮੌਕੇ 'ਤੇ ਉਸ ਦੀ ਮਾਂ ਕਾਜਲ ਨੇ ਆਨਲਾਈਨ ਕਾਨਹਾ ਫਰਮ ਤੋਂ ਕੇਕ ਮੰਗਵਾਇਆ, ਰਾਤ ਨੂੰ ਪਰਿਵਾਰ ਦੇ ਸਾਰਿਆਂ ਨੇ ਉਸ ਦਾ ਜਨਮ ਦਿਨ ਮਨਾਇਆ ਅਤੇ ਕੇਕ ਖਾਧਾ, ਕੇਕ ਖਾਣ ਤੋਂ ਬਾਅਦ ਮਾਨਵੀ ਦੀ ਸਿਹਤ ਵਿਗੜ ਗਈ।

Share:

Punjab News: ਪਟਿਆਲਾ ਦੇ ਅਮਨ ਨਗਰ ਵਿੱਚ 24 ਮਾਰਚ ਨੂੰ 10 ਸਾਲਾਂ ਮਾਨਵੀ ਦੀ ਬੇਕਰੀ ਤੋਂ ਆਨਲਾਈਨ ਮੰਗਵਾਏ ਕੇਕ ਨੂੰ ਖਾਣ ਤੋਂ ਬਾਅਦ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਨਹਾ ਬੇਕਰੀ ਤੇ ਕੇਸ ਦਰਜ ਕਰ ਲਿਆ ਸੀ ਪਰ ਬੇਕਰੀ ਦਾ ਐਡਰਸ ਨਹੀਂ ਮਿਲ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਨੇ ਪੀੜਤ ਪਰਿਵਾਰ ਤੋਂ ਫਿਰ ਤੋਂ ਉਸੇ ਬੇਕਰੀ ਤੋਂ ਆਨਲਾਈਨ ਕੇਕ ਆਰਡਰ ਕਰਵਾਇਆ। ਜਦੋਂ ਡਿਲਵਰੀ ਦੇਣ ਵਾਲਾ ਪਰਿਵਾਰ ਦੇ ਘਰ ਪਹੁੰਚਿਆਂ ਤਾਂ ਉਸ ਤੋਂ ਬਾਅਦ ਪਰਿਵਾਰ ਵਾਲੇ ਪੁਲਿਸ ਨੂੰ ਨਾਲ ਲੈ ਕੇ ਬੇਕਰੀ ਤੇ ਪਹੁੰਚੇ। ਹਾਲਾਂਕਿ ਬੇਕਰੀ ਮਾਲਕ ਨੇ 24 ਮਾਰਚ ਨੂੰ ਕਿਸੇ ਨੂੰ ਵੀ ਕੇਕ ਦੀ ਡਿਲਵਰੀ ਨਾ ਕਰਨ ਦੀ ਗੱਲ ਕਹੀ ਹੈ। ਉੱਧਰ ਇਸ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਕਾਰਵਾਈ ਕਰਦੇ ਹੋਏ 4 ਲੋਕਾਂ 'ਤੇ ਕੇਸ ਦਰਜ ਕੀਤਾ ਅਤੇ 3 ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਦਰਅਸਲ ਪਟਿਆਲਾ ਦੇ ਅਮਨ ਨਗਰ ਇਲਾਕੇ ਦੀ ਰਹਿਣ ਵਾਲੀ 10 ਸਾਲਾ ਬੱਚੀ ਮਾਨਵੀ ਦਾ ਜਨਮ ਦਿਨ 24 ਮਾਰਚ ਨੂੰ ਸੀ। ਇਸ ਮੌਕੇ 'ਤੇ ਉਸ ਦੀ ਮਾਂ ਕਾਜਲ ਨੇ ਆਨਲਾਈਨ ਕਾਨਹਾ ਫਰਮ ਤੋਂ ਕੇਕ ਮੰਗਵਾਇਆ, ਰਾਤ ਨੂੰ ਪਰਿਵਾਰ ਦੇ ਸਾਰਿਆਂ ਨੇ ਉਸ ਦਾ ਜਨਮ ਦਿਨ ਮਨਾਇਆ ਅਤੇ ਕੇਕ ਖਾਧਾ, ਕੇਕ ਖਾਣ ਤੋਂ ਬਾਅਦ ਮਾਨਵੀ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਮਾਨਵੀ ਦੀ ਮੌਤ ਹੋ ਗਈ।

ਜਾਂਚ ਵਿੱਚ ਫਰਜੀ ਪਾਈ ਗਈ ਦੁਕਾਨ

ਮਾਨਵੀ ਦੀ ਮੌਤ ਤੋਂ ਬਾਅਦ ਜਦੋਂ ਉਸਦੇ ਪਰਿਵਾਰ ਨੇ ਕੇਕ ਭੇਜਣ ਵਾਲੀ ਕਾਨਹਾ ਫਰਮ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਜਦੋਂ ਪੁਲਿਸ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਨਾਮ ਦੀ ਕੋਈ ਦੁਕਾਨ ਨਹੀਂ ਹੈ ਅਤੇ ਆਨਲਾਈਲ ਪਲੇਟਫਾਰਮ ਦਾ ਪਤਾ ਵੀ ਫਰਜ਼ੀ ਪਾਇਆ ਗਿਆ। ਇਸ ਤੋਂ ਬਾਅਦ 30 ਮਾਰਚ ਨੂੰ ਮਾਨਵੀ ਦੇ ਪਰਿਵਾਰ ਨੇ ਫਿਰ ਤੋਂ ਉਸੇ ਕਾਨਹਾ ਫਰਮ ਤੋਂ ਦੁਬਾਰਾ ਕੇਕ ਮੰਗਵਾਇਆ ਅਤੇ ਜਦੋਂ ਡਿਲੀਵਰੀ ਏਜੰਟ ਇਸ ਦੀ ਡਿਲੀਵਰੀ ਕਰਨ ਪਹੁੰਚਿਆ ਤਾਂ ਉਸ ਨੇ ਉਸ ਨੂੰ ਫੜ ਲਿਆ।

ਧਾਰਾ 304 ਦੇ ਤਹਿਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ

ਪੁਲਿਸ ਅਨੁਸਾਰ ਨਿਊ ਇੰਡੀਆ ਬੇਕਰੀ ਦੇ ਮਾਲਕ ਨੇ ਕਾਨਹਾ ਫਰਮ ਨਾਮ ਦੀ ਇੱਕ ਹੋਰ ਬੇਕਰੀ ਰਜਿਸਟਰਡ ਕਰਵਾਈ ਸੀ ਅਤੇ ਆਨਲਾਈਨ ਡਿਲੀਵਰੀ ਲਈ ਉਸੇ ਨਾਮ ਦੀ ਵਰਤੋਂ ਕੀਤੀ ਸੀ।  ਇਸ ਘਟਨਾ ਬਾਰੇ ਥਾਣਾ ਸਿਟੀ ਦੇ ਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਬੇਕਰੀ ਦੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਬੇਕਰੀ ਮਾਲਕ ਫਰਾਰ ਹੈ।  ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ

Tags :