ਘੋਰ ਕਲਯੁੱਗ, ਕੜਾਕੇ ਦੀ ਠੰਡ 'ਚ ਬਾਥਰੂਮ ਅੰਦਰ ਛੱਡਿਆ 7 ਦਿਨਾਂ ਦਾ ਬੱਚਾ, ਦੇਖੋ ਵੀਡੀਓ 

ਚੰਡੀਗੜ੍ਹ ਦੇ ਸੈਕਟਰ 43 ਬੱਸ ਅੱਡੇ ਦੀ ਘਟਨਾ। ਇਸਦੀ ਸੀਸੀਟੀਵੀ ਸਾਮਣੇ ਆਉਣ ਮਗਰੋਂ ਸ਼ੋਸ਼ਲ ਮੀਡੀਆ ਉਪਰ ਵੀ ਇਸ ਜੋੜੇ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।  

Share:

ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਦੇ ਜਨਾਨਾ ਬਾਥਰੂਮ ਵਿੱਚ ਇੱਕ ਔਰਤ 7 ​​ਦਿਨਾਂ ਦੇ ਬੱਚੇ ਨੂੰ ਛੱਡ ਕੇ ਫਰਾਰ ਹੋ ਗਈ। ਉਸਦੇ ਨਾਲ ਇੱਕ ਪੁਰਸ਼ ਵੀ ਸੀ। ਇਸਦੀ ਸੀਸੀਟੀਵੀ ਸਾਮਣੇ ਆਈ ਹੈ। ਜਿਸ ਵਿੱਚ ਬੱਚੇ ਨੂੰ ਛੱਡਣ ਵਾਲਾ ਜੋੜਾ ਦੇਖਿਆ ਜਾ ਸਕਦਾ ਹੈ। ਪਹਿਲਾਂ ਔਰਤ ਸੈਕਟਰ 43 ਬੱਸ ਸਟੈਂਡ ਅੰਦਰ ਬੱਚਾ ਚੁੱਕ ਕੇ ਦਾਖਲ ਹੁੰਦੀ ਹੈ। ਉਸ ਨਾਲ ਉਸਦਾ ਸਾਥੀ ਵੀ ਨਜ਼ਰ ਆ ਰਿਹਾ ਹੈ। ਇਸਤੋਂ ਬਾਅਦ ਇਹ ਦੋਵੇਂ ਬੱਚੇ ਨੂੰ ਬਾਥਰੂਮ ‘ਚ ਛੱਡ ਕੇ ਫਰਾਰ ਹੋ ਜਾਂਦੇ ਹਨ।
 

ਸਫ਼ਾਈ ਦੌਰਾਨ ਦੇਖਿਆ ਗਿਆ ਬੱਚਾ 

ਬੱਸ ਅੱਡੇ ਦੇ ਬਾਹਰ ਨਿਕਲਣ ਵਾਲੇ ਗੇਟ ਤੋਂ ਦੋਵੇਂ ਬਾਹਰ ਜਾਂਦੇ ਹਨ। ਇਸ ਦੌਰਾਨ ਪੁਰਸ਼ ਕਿਸੇ ਹੋਰ ਕੱਪੜਿਆਂ ਵਿੱਚ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਸਫ਼ਾਈ ਦੌਰਾਨ ਜਦੋਂ ਸਫ਼ਾਈ ਕਰਮਚਾਰੀਆਂ ਨੇ ਬੱਚਾ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਿਸਤੋਂ ਬਾਅਦ ਪੁਲਿਸ ਜਾਂਚ ਵਿਚ ਜੁਟ ਗਈ। ਇਸ ਜੋੜੇ ਦਾ ਪਤਾ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ ਬੱਚੇ ਦੀ ਸੰਭਾਲ ਲਈ ਸਥਾਨਕ ਪ੍ਰਸ਼ਾਸਨ ਨੂੰ ਬੱਚਾ ਸੌਂਪ ਦਿੱਤਾ ਗਿਆ। 

ਇਹ ਵੀ ਪੜ੍ਹੋ