ਖਿੱਚ ਲਓ ਤਿਆਰੀ, ਹੁਣ ਆਈ ਪੰਜਾਬ ਪੁਲਿਸ 'ਚ ਭਰਤੀ ਦੀ ਵਾਰੀ.........

ਜ਼ਿਲ੍ਹਾ ਪੁਲਿਸ ਕੇਡਰ ਅਤੇ ਆਰਮਡ ਪੁਲਿਸ ਕੇਡਰ ਵਿੱਚ ਕਾਂਸਟੇਬਲ ਦੀਆਂ ਖਾਲੀ ਅਸਾਮੀਆਂ ਲਈ 1746 ਅਸਾਮੀਆਂ ਦਾ ਐਲਾਨ ਕੀਤਾ ਗਿਆ ਹੈ। ਕੁੱਲ ਅਸਾਮੀਆਂ ਵਿੱਚੋ 1261 ਅਸਾਮੀਆਂ ਜ਼ਿਲ੍ਹਾਂ ਪੁਲਿਸ ਕੇਡਰ ਅਤੇ 485 ਆਰਮਡ ਪੁਲਿਸ ਕੇਡਰ ਲਈ ਹਨ।

Courtesy: file photo

Share:

ਪੰਜਾਬ ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨ ਲੋਕਾਂ ਲਈ ਇੱਕ ਖੁਸ਼ਖਬਰੀ ਹੈ। ਜਿਹੜੇ ਲੋਕ ਪੰਜਾਬ ਪੁਲਿਸ ਦੀਆਂ ਖਾਲੀ ਅਸਾਮੀਆਂ ਦੀ ਉਡੀਕ ਕਰ ਰਹੇ ਸੀ, ਅੱਜ ਉਨ੍ਹਾਂ ਲੋਕਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾਂ ਪੁਲਿਸ ਕੇਡਰ ਅਤੇ ਆਰਮਡ ਪੁਲਿਸ ਕੇਡਰ ਲਈ ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਗਿਆ ਹੈ ਅਤੇ ਆਨਲਾਈਨ ਅਰਜ਼ੀ 21 ਫਰਵਰੀ 2025 ਤੋਂ ਸ਼ੁਰੂ ਹੋਵੇਗੀ। ਜਿਨ੍ਹਾਂ ਨੇ 12ਵੀਂ ਜਮਾਤ ਪੂਰੀ ਕਰ ਲਈ, ਇਹ ਉਨ੍ਹਾਂ ਲੋਕਾਂ ਲਈ ਵਧੀਆ ਮੌਕਾ ਹੈ।

1746 ਖਾਲੀ ਅਸਾਮੀਆਂ ਲਈ ਭਰਤੀ 

ਪੰਜਾਬ ਪੁਲਿਸ ਕਾਂਸਟੇਬਲ ਭਰਤੀ 2025 ਦਾ ਨੋਟੀਫਿਕੇਸ਼ਨ ਅੱਜ ਅਧਿਕਾਰਿਤ ਵੈੱਬਸਾਈਟ www.punjabpolice.gov.in 'ਤੇ ਜਾਰੀ ਕੀਤਾ ਗਿਆ ਹੈ। ਇਸ ਸਾਲ ਪੰਜਾਬ ਪੁਲਿਸ ਵਿੱਚ ਜ਼ਿਲ੍ਹਾ ਪੁਲਿਸ ਕੇਡਰ ਅਤੇ ਆਰਮਡ ਪੁਲਿਸ ਕੇਡਰ ਵਿੱਚ ਕਾਂਸਟੇਬਲ ਦੀਆਂ ਖਾਲੀ ਅਸਾਮੀਆਂ ਲਈ 1746 ਅਸਾਮੀਆਂ ਦਾ ਐਲਾਨ ਕੀਤਾ ਗਿਆ ਹੈ। ਕੁੱਲ ਅਸਾਮੀਆਂ ਵਿੱਚੋ 1261 ਅਸਾਮੀਆਂ ਜ਼ਿਲ੍ਹਾਂ ਪੁਲਿਸ ਕੇਡਰ ਅਤੇ 485 ਆਰਮਡ ਪੁਲਿਸ ਕੇਡਰ ਲਈ ਹਨ।

ਉਮਰ 18 ਤੋਂ 28 ਵਿਚਕਾਰ ਹੋਣੀ ਚਾਹੀਦੀ 

ਪੰਜਾਬ ਪੁਲਿਸ ਕਾਂਸਟੇਬਲ ਭਰਤੀ 2025 ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਤੁਸੀਂ 21 ਫਰਵਰੀ 2025 ਨੂੰ ਸ਼ਾਮ 7 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹੋ ਅਤੇ ਅਰਜ਼ੀ ਜਮ੍ਹਾਂ ਕਰਨ ਦੀ ਆਖਰੀ ਤਰੀਕ 13 ਮਾਰਚ 2025 ਰਾਤ 11:55 ਵਜੇ ਤੱਕ ਹੈ। ਇਸ ਅਰਜ਼ੀ ਲਈ ਫੀਸ 13 ਮਾਰਚ 2025 ਤੱਕ ਭਰੀ ਜਾ ਸਕੇਗੀ। ਪੰਜਾਬ ਪੁਲਿਸ ਕਾਂਸਟੇਬਲ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ