ਗੌਰਵ ਯਾਦਵ ਦਾ ਸਥਾਈ DGP ਦਾ ਰਾਹ ਹੋਇਆ ਸੌਖਾ, ਕਈ ਅਫ਼ਸਰਾਂ ਨੂੰ ਪਛਾੜਿਆ 

ਉਹ ਭਾਰਤੀ ਪੁਲਿਸ ਸੇਵਾ (IPS) ਕੇਡਰ ਦੇ 1992 ਬੈਚ ਦੇ ਇਕਲੌਤੇ ਅਧਿਕਾਰੀ ਹਨ। ਇਸਦੇ ਨਾਲ ਹੀ ਪੈਨਲ ਵਿੱਚ ਆ ਕੇ ਉਹਨਾਂ ਨੇ ਰਾਜ ਅਤੇ ਕੇਂਦਰ ਸਰਕਾਰ ਦੇ ਕਈ ਉੱਚ ਅਧਿਕਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। 4 ਜੂਨ 2022 ਨੂੰ ਉਹਨਾਂ ਨੂੰ ਪੰਜਾਬ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਸੀ।

Courtesy: file photo

Share:

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਕੇਂਦਰੀ ਸੁਰੱਖਿਆ ਬਲ/ਏਜੰਸੀ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਲਈ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਭਾਰਤੀ ਪੁਲਿਸ ਸੇਵਾ (IPS) ਕੇਡਰ ਦੇ 1992 ਬੈਚ ਦੇ ਇਕਲੌਤੇ ਅਧਿਕਾਰੀ ਹਨ। ਇਸਦੇ ਨਾਲ ਹੀ ਪੈਨਲ ਵਿੱਚ ਆ ਕੇ ਉਹਨਾਂ ਨੇ ਰਾਜ ਅਤੇ ਕੇਂਦਰ ਸਰਕਾਰ ਦੇ ਕਈ ਉੱਚ ਅਧਿਕਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਨਾਲ ਪੰਜਾਬ ਪੁਲਿਸ ਫੋਰਸ ਦੇ ਮੁਖੀ ਵਜੋਂ ਉਨ੍ਹਾਂ ਦੀ ਸਥਿਤੀ ਹੋਰ ਮਜ਼ਬੂਤ ​​ਹੋ ਗਈ ਹੈ। 

ਜਾਣੋ ਕਿਵੇਂ ਬਣੇ ਸੀ ਪੰਜਾਬ ਦੇ DGP

ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ ਸੋਮਵਾਰ ਨੂੰ ਕੇਂਦਰ ਵਿੱਚ ਉੱਚ ਅਹੁਦਿਆਂ ਲਈ ਪੰਜ ਆਈਪੀਐਸ ਅਧਿਕਾਰੀਆਂ ਦੇ ਪੈਨਲ ਨੂੰ ਮਨਜ਼ੂਰੀ ਦੇ ਦਿੱਤੀ। ਗੌਰਵ ਯਾਦਵ ਪੰਜਾਬ ਦੇ ਇਕਲੌਤੇ ਅਧਿਕਾਰੀ ਹਨ ਜਿਹਨਾਂ ਦਾ ਨਾਮ ਪੈਨਲ ਵਿੱਚ ਸ਼ਾਮਲ ਹੈ। ਇਸ ਨਾਲ ਹੁਣ ਉਨ੍ਹਾਂ ਦਾ ਪੰਜਾਬ ਦੇ ਸਥਾਈ ਡੀਜੀਪੀ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। 4 ਜੂਨ 2022 ਨੂੰ ਉਹਨਾਂ ਨੂੰ ਪੰਜਾਬ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਸੀ। ਉਸਤੋਂ ਬਾਅਦ ਤੋਂ ਉਹ ਜ਼ਿੰਮੇਵਾਰੀ ਸੰਭਾਲਦੇ ਆ ਰਹੇ ਹਨ। ਹਾਲਾਂਕਿ, ਇਸ ਮਾਮਲੇ ਨੂੰ ਲੈ ਕੇ ਬੀ.ਕੇ ਭੰਵਰਾ ਵੀ ਸੀਏਟੀ (ਕੈਟ) ਕੋਲ ਗਏ ਸਨ।

ਪੰਜਾਬ ਅੰਦਰ 16 ਡੀਜੀਪੀ ਹਨ

ਹੁਣ ਪੰਜਾਬ ਵਿੱਚ ਡੀਜੀਪੀ ਦੇ ਅਹੁਦੇ 'ਤੇ ਤਾਇਨਾਤ ਅਧਿਕਾਰੀਆਂ ਦੀ ਗਿਣਤੀ 16 ਹੋ ਗਈ ਹੈ। ਜਦੋਂਕਿ ਗੌਰਵ ਯਾਦਵ ਹੁਣ ਉਨ੍ਹਾਂ ਵਿੱਚੋਂ ਸਭ ਤੋਂ ਸੀਨੀਅਰ ਅਧਿਕਾਰੀ ਹਨ। ਇਸਦੇ ਨਾਲ ਹੀ ਇੱਕ ਸੀਨੀਅਰ ਅਧਿਕਾਰੀ ਇਸ ਮਹੀਨੇ ਸੇਵਾਮੁਕਤ ਹੋਣ ਜਾ ਰਿਹਾ ਹੈ। ਜਿੱਥੋਂ ਤੱਕ ਗੌਰਵ ਯਾਦਵ ਦਾ ਸਵਾਲ ਹੈ, ਉਨ੍ਹਾਂ ਨੂੰ ਕਾਬਲ ਅਧਿਕਾਰੀਆਂ ਵਿੱਚ ਗਿਣਿਆ ਜਾਂਦਾ ਹੈ। ਇਸਤੋਂ ਇਲਾਵਾ ਉਹ ਖੇਤਰ ਵਿੱਚ ਵਧੇਰੇ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਪੰਜਾਬ ਵਿੱਚ ਅਪਰਾਧ ਨੂੰ ਰੋਕਣ ਲਈ ਕਈ ਵੱਡੇ ਕਦਮ ਚੁੱਕੇ ਹਨ।

ਇਹ ਵੀ ਪੜ੍ਹੋ