ਗੈਂਗਸਟਰ ਸੁਖਦੇਵ ਵਿੱਕੀ ਦਾ ਖੌਫ਼ਨਾਕ ਅੰਤ, 12 ਸਾਲ ਪਹਿਲਾਂ ਸਕੀ ਭੂਆ ਦੀ ਕੁੜੀ ਨਾਲ ਕਰਾਈ ਸੀ ਲਵ ਮੈਰਿਜ 

ਰਿਸ਼ਤਿਆਂ ਨੂੰ ਤਾਰ-ਤਾਰ ਕਰਨ 'ਤੇ ਪਰਿਵਾਰ ਨੇ ਘਰੋਂ ਬੇਦਖ਼ਲ ਕਰ ਦਿੱਤਾ ਸੀ। ਆਪਣੀ ਪਤਨੀ ਤੇ ਬੱਚਿਆਂ ਨਾਲ ਪਟਿਆਲਾ ਰਹਿੰਦਾ ਸੀ। ਲੁਧਿਆਣਾ 'ਚ ਵਾਰਦਾਤਾਂ ਕਰਨ ਮਗਰੋਂ ਘਰ ਭੱਜ ਜਾਂਦਾ ਸੀ। 16 ਸਾਲ ਪਹਿਲਾਂ ਅਪਰਾਧ ਦੀ ਦੁਨੀਆਂ 'ਚ ਪੈਰ ਰੱਖਿਆ ਸੀ। 

Share:

ਹਾਈਲਾਈਟਸ

  • ਗੈਂਗਸਟਰ
  • ਭਗੌੜਾ

ਬੀਤੀ ਰਾਤ ਮਾਛੀਵਾੜਾ ਕੁਹਾੜਾ ਰੋਡ ’ਤੇ ਪਿੰਡ ਪੰਜੇਟਾ ਨੇੜੇ ਲੁਧਿਆਣਾ ਪੁਲਿਸ ਨਾਲ ਮੁਕਾਬਲੇ ’ਚ ਮਾਰੇ ਗਏ ਸੁਖਦੇਵ ਸਿੰਘ ਉਰਫ਼ ਵਿੱਕੀ ਨੇ 16 ਸਾਲ ਪਹਿਲਾਂ ਜ਼ੁਰਮ ਦੀ ਦੁਨੀਆਂ ਵਿਚ ਪੈਰ ਰੱਖਿਆ ਸੀ।  ਉਸਨੇ ਅਨੇਕਾਂ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਅਤੇ ਗੈਂਗਸਟਰ ਬਣ ਗਿਆ।  ਇੰਦਰਾ ਕਾਲੋਨੀ ਗਰੀਬ ਪਰਿਵਾਰ 'ਚ ਜਨਮ ਹੋਇਆ। 7 ਭਰਾਵਾਂ 'ਚੋਂ ਸਭ ਤੋਂ ਵੱਡਾ ਸੀ। 21 ਸਤੰਬਰ 2007 ਨੂੰ ਸਭ ਤੋਂ ਪਹਿਲਾਂ ਉਸ ਉੱਪਰ ਮਾਛੀਵਾੜਾ ਥਾਣੇ 'ਚ ਚੋਰੀ ਦਾ ਮਾਮਲਾ ਦਰਜ ਹੋਇਆ। 2008 ਵਿਚ ਉਸ ਕੋਲੋਂ ਭੁੱਕੀ ਬਰਾਮਦ ਹੋਈ ਅਤੇ ਦੋਵਾਂ ਹੀ ਮਾਮਲਿਆਂ ਵਿੱਚ ਉਹ ਗ੍ਰਿਫ਼ਤਾਰ ਹੋਇਆ ਅਤੇ ਜਮਾਨਤ ’ਤੇ ਬਾਹਰ ਆ ਗਿਆ। 2012 ਵਿੱਚ ਉਸ ਖਿਲਾਫ਼ ਫਿਰ ਚੋਰੀ ਦਾ ਮਾਮਲਾ ਦਰਜ ਹੋਇਆ ਜਿਸ ’ਤੇ ਉਸਨੂੰ 1 ਸਾਲ ਦੀ ਸਜ਼ਾ ਵੀ ਹੋਈ। 2018 ਵਿੱਚ ਉਹ ਕਿਸੇ ਮਾਮਲੇ ਵਿਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਅਤੇ ਉਸ ਖਿਲਾਫ਼ ਇੱਕ ਹੋਰ ਮਾਮਲਾ ਦਰਜ ਹੋਇਆ। ਮਾਛੀਵਾੜਾ ਸਾਹਿਬ ਪੁਲਿਸ ਵਲੋਂ ਜਿੰਨੇ ਵੀ ਉਸ ਖਿਲਾਫ਼ ਮਾਮਲੇ ਦਰਜ ਕੀਤੇ ਗਏ ਉਸ ਵਿਚ ਉਹ ਗ੍ਰਿਫ਼ਤਾਰ ਕਰ ਲਿਆ ਗਿਆ। ਸੁਖਦੇਵ ਸਿੰਘ ਉਰਫ਼ ਵਿੱਕੀ ਨੇ ਆਪਣੇ 16 ਸਾਲਾਂ ਦੇ ਅਪਰਾਧਿਕ ਸਫ਼ਰ ਵਿਚ ਮਾਛੀਵਾੜਾ ਸਾਹਿਬ ਹੀ ਨਹੀਂ ਲੁਧਿਆਣਾ, ਖੰਨਾ ਅਤੇ ਹੋਰ ਕਈ ਸ਼ਹਿਰਾਂ ਵਿਚ ਲੁੱਟਾਂ, ਖੋਹਾਂ ਅਤੇ ਕਾਤਲਾਨਾ ਹਮਲੇ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਿਸ ਕਾਰਨ ਉਹ ਪੁਲਿਸ ਨੂੰ ਲੋੜੀਂਦਾ ਸੀ। 

ਸ਼ਰਮਨਾਕ ਹਰਕਤ ਕਰਕੇ ਕੱਢਿਆ ਸੀ ਘਰੋਂ 

ਗੈਂਗਸਟਰ ਸੁਖਦੇਵ ਸਿੰਘ ਉਰਫ਼ ਵਿੱਕੀ ਨੇ ਕਰੀਬ 12 ਸਾਲ ਪਹਿਲਾਂ ਆਪਣੀ ਸਕੀ ਭੂਆ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਸੀ। ਜਿਸ ’ਤੇ ਪਰਿਵਾਰ ਨੇ ਉਸਨੂੰ ਬੇਦਖਲ ਕਰ ਦਿੱਤਾ ਸੀ। ਮ੍ਰਿਤਕ ਦੇ ਛੋਟੇ ਭਰਾ ਚਰਨਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਪਿਛਲੇ ਕਈ ਸਾਲਾਂ ਤੋਂ ਮਾਛੀਵਾੜਾ ਸਾਹਿਬ ਵਿਖੇ ਨਹੀਂ ਰਹਿ ਰਿਹਾ ਸੀ ਬਲਕਿ ਆਪਣੀ ਪਤਨੀ ਤੇ ਬੱਚਿਆਂ ਸਮੇਤ ਪਟਿਆਲਾ ਵਿਖੇ ਰਹਿੰਦਾ ਸੀ ਅਤੇ ਪਰਿਵਾਰ ਦਾ ਉਸ ਨਾਲ ਕੋਈ ਸਬੰਧ ਨਹੀਂ ਸੀ।

ਇਹ ਵੀ ਪੜ੍ਹੋ