ਸਾਬਕਾ ਵਿਦਿਆਰਥੀਆਂ ਦੀ ਸੂਚੀ ਵਿੱਚ ਗੈਂਗਸਟਰ ਲਾਰੈਂਸ ਦਾ ਨਾਂ ਤੀਜੇ ਨੰਬਰ ’ਤੇ, ਗੂਗਲ ਸਰਚ ਦੌਰਾਨ ਮੁੱਖ ਪੰਨੇ 'ਤੇ ਦਿਖਾਈ ਜਾ ਰਹੀ ਸੂਚੀ

ਸੂਚੀ 'ਚ ਕ੍ਰਿਕਟਰ ਯੁਵਰਾਜ ਸਿੰਘ, ਕਪਿਲ ਦੇਵ, ਆਯੁਸ਼ਮਾਨ ਖੁਰਾਨਾ ਅਤੇ ਪੰਜਾਬ ਕਾਂਗਰਸ ਨੇਤਾ ਪ੍ਰਤਾਪ ਸਿੰਘ ਵਧਵਾ ਵਰਗੇ ਕਈ ਲੋਕਾਂ ਦੇ ਨਾਂ ਸ਼ਾਮਲ

Share:

ਚੰਡੀਗੜ੍ਹ ਦੇ ਸੈਕਟਰ 10 ਸਥਿਤ ਡੀਏਵੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸੂਚੀ ਵਿੱਚ ਗੈਂਗਸਟਰ ਲਾਰੈਂਸ ਦਾ ਨਾਂ ਤੀਜੇ ਨੰਬਰ ’ਤੇ ਆ ਰਿਹਾ ਹੈ। ਇਹ ਸੂਚੀ ਗੂਗਲ ਸਰਚ ਦੌਰਾਨ ਮੁੱਖ ਪੰਨੇ 'ਤੇ ਦਿਖਾਈ ਜਾ ਰਹੀ ਹੈ। ਜਿਸ 'ਚ ਨੀਰਜ ਚੋਪੜਾ ਦਾ ਨਾਂ ਪਹਿਲੇ ਨੰਬਰ 'ਤੇ, ਵਿਕਰਮ ਬੱਤਰਾ ਦੂਜੇ ਨੰਬਰ 'ਤੇ ਅਤੇ ਲਾਰੈਂਸ ਤੀਜੇ ਨੰਬਰ 'ਤੇ ਹੈ।
ਇਸ ਸੂਚੀ 'ਚ ਕ੍ਰਿਕਟਰ ਯੁਵਰਾਜ ਸਿੰਘ, ਕਪਿਲ ਦੇਵ, ਆਯੁਸ਼ਮਾਨ ਖੁਰਾਨਾ ਅਤੇ ਪੰਜਾਬ ਕਾਂਗਰਸ ਨੇਤਾ ਪ੍ਰਤਾਪ ਸਿੰਘ ਵਧਵਾ ਵਰਗੇ ਕਈ ਲੋਕਾਂ ਦੇ ਨਾਂ ਸ਼ਾਮਲ ਹਨ। ਕਾਲਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਧਿਕਾਰਤ ਵੈੱਬਸਾਈਟ 'ਤੇ ਇਸ ਤਰ੍ਹਾਂ ਨਾਲ ਕਿਸੇ ਗੈਂਗਸਟਰ ਦਾ ਨਾਂ ਨਹੀਂ ਲਿਖਿਆ ਗਿਆ ਹੈ। ਜੇਕਰ ਗੂਗਲ ਸਰਚ 'ਚ ਅਜਿਹਾ ਕੁਝ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਗੈਂਗਸਟਰ ਲਾਰੈਂਸ ਨੂੰ ਉੱਘੇ ਵਿਦਿਆਰਥੀ ਦੱਸਣਾ ਕਾਲਜ ਦੀ ਗਲਤੀ 

ਕਾਂਗਰਸ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਐਨਐਸਯੂਆਈ ਦੇ ਪੰਜਾਬ ਪ੍ਰਧਾਨ ਇਸਰਾਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਨਿਖੇਧੀ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਇਸ ਤਰ੍ਹਾਂ ਗੈਂਗਸਟਰ ਲਾਰੈਂਸ ਨੂੰ ਉੱਘੇ ਵਿਦਿਆਰਥੀ ਦੱਸਣਾ ਕਾਲਜ ਦੀ ਗਲਤੀ ਹੈ। ਇਸ ਨਾਲ ਸਮਾਜ ਦੇ ਨੌਜਵਾਨਾਂ 'ਤੇ ਮਾੜਾ ਪ੍ਰਭਾਵ ਪਵੇਗਾ। ਇਸ ਕਾਲਜ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਚੰਡੀਗੜ੍ਹ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਸਤੇ ’ਤੇ ਲਿਆਂਦਾ ਜਾ ਸਕੇ।

ਡੀਏਵੀ ਕਾਲਜ ਤੋਂ ਗੈਂਗਸਟਰ ਲਾਰੈਂਸ ਨੇ ਕੀਤੀ ਸੀ ਪੜ੍ਹਾਈ 

ਗੈਂਗਸਟਰ ਲਾਰੈਂਸ ਮੂਲ ਰੂਪ ਤੋਂ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸਨੇ 12ਵੀਂ ਜਮਾਤ ਤੱਕ ਅਬੋਹਰ ਜ਼ਿਲ੍ਹੇ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ 2010 ਵਿੱਚ ਕਾਲਜ ਦੀ ਪੜ੍ਹਾਈ ਲਈ ਚੰਡੀਗੜ੍ਹ ਆ ਗਿਆ। ਉਸ ਨੇ ਆਪਣੀ ਅਗਲੀ ਪੜ੍ਹਾਈ ਡੀਏਵੀ ਕਾਲਜ ਚੰਡੀਗੜ੍ਹ ਤੋਂ ਕੀਤੀ।

ਲਾਰੈਂਸ ਬਿਸ਼ਨੋਈ ਤੇ ਹੋਈ ਸੀ ਹੱਤਿਆ ਦੀ ਕੋਸ਼ਿਸ਼ ਦੀ ਪਹਿਲੀ ਐਫਆਈਆਰ

ਲਾਰੈਂਸ ਬਿਸ਼ਨੋਈ 2011-2012 ਵਿੱਚ ਚੰਡੀਗੜ੍ਹ ਵਿੱਚ ਆਪਣੀ ਪੜ੍ਹਾਈ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ SOPU ਦੇ ਪ੍ਰਧਾਨ ਰਹਿ ਚੁੱਕੇ ਹਨ। ਲਾਰੈਂਸ ਬਿਸ਼ਨੋਈ ਵਿਰੁੱਧ ਪਹਿਲੀ ਐਫਆਈਆਰ ਹੱਤਿਆ ਦੀ ਕੋਸ਼ਿਸ਼ ਦੀ ਸੀ। ਇਸ ਤੋਂ ਬਾਅਦ ਅਪਰੈਲ 2010 ਵਿੱਚ ਕਬਜ਼ੇ ਦਾ ਕੇਸ ਅਤੇ ਫਰਵਰੀ 2011 ਵਿੱਚ ਕੁੱਟਮਾਰ ਅਤੇ ਮੋਬਾਈਲ ਫੋਨ ਖੋਹਣ ਦਾ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ