ਬਠਿੰਡਾ ਵਿੱਚ ਗੈਂਗਸਟਰ Goldy Brar ਦਾ ਸਾਥੀ ਕਾਬੂ, ਇੱਕ ਪਿਸਤੌਲ,10 ਕਾਰਤੂਸ ਅਤੇ 4 ਮੋਬਾਇਲ ਬਰਾਮਦ

ਪੰਜਾਬ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਗੋਲਡੀ ਬਰਾੜ ਦਾ ਸਾਥੀ ਗੈਂਗਸਟਰ ਨਵਦੀਪ ਸਿੰਘ ਚੱਠਾ ਗ੍ਰਿਫਤਾਰ ਕਰ ਲਿਆ। ਇਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ ਪਰ ਪੁਲਿਸ ਨੇ ਉਸਦੀ ਚਾਲ ਨੂੰ ਅਸਫਲ ਕਰ ਦਿੱਤਾ। ਗ੍ਰਿਫਤਾਰ ਮੁਲਜ਼ਮ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਦਮ ਹੋਏ ਹਨ ਜਿਹੜੇ ਉਸਨੇ ਵਾਰਦਾਤ ਵਿੱਚ ਇਸਤੇਮਾਲ ਕਰਨੇ ਸਨ।

Share:

ਪੰਜਾਬ ਨਿਊਜ। ਗੈਂਗਸਟਰਾਂ ਤੇ ਪੰਜਾਬ ਪੁਲਿਸ ਨੇ ਸਖਤੀ ਕੀਤੀ ਹੋਈ ਹੈ। ਸਮਾਜ ਅਨਸਰਾਂ ਅਤੇ ਗੈਂਗਸਟਰਾਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਤੇ ਹੁਣ ਤਲਵੰਡੀ ਸਾਬੋ ਦੀ ਪੁਲਿਸ ਨੂੰ ਵੀ ਇੱਕ ਵੱਡੀ ਕਾਮਯਾਬੀ ਮਿਲੀ ਹੈ। ਇੱਥੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਗੋਲਡੀ ਬਰਾੜ ਦੇ ਸਾਥੀ ਗੈਂਗਸਟਰ ਨਵਦੀਪ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਤੇ ਉਸਤੋਂ ਇੱਕ ਪਿਸਤੌਲ,10 ਕਾਰਤੂਸ ਅਤੇ 4 ਮੋਬਾਇਲ ਬਰਾਮਦ ਵੀ ਬਰਾਮਦ ਕੀਤੇ ਗਏ ਹਨ। ਕੇਸ ਦਰਜ ਕਰਕੇ ਪੁਲਿਸ ਨੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸਨੂੰ ਕੋਰਟ ਨੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਐੱਸਪੀ ਡੀ ਅਜੇ ਗਾਂਧੀ ਨੇ ਇਹ ਜਾਣਕਾਰੀ ਦਿੱਤੀ। ਐੱਸਪੀ ਨੇ ਕਿਹਾ ਕਿ ਪੁੱਛਗਿੱਛ ਵਿੱਚ ਮੁਲਜ਼ਮ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ