Gangster ਚੜ੍ਹਤ ਸਿੰਘ ਦਾ ਫਰੀਦਕੋਟ ਪੁਲਿਸ ਨੇ ਤਿੰਨ ਦਿਨਾਂ ਦਾ ਰਿਮਾਂਡ ਕੀਤਾ ਹਾਸਲ

ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਹੈਰੋਇਨ ਸਪਲਾਈ ਕਰਨ ਵਾਲੇ ਨੈੱਟਵਰਕ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ

Share:

ਹਾਈਲਾਈਟਸ

  • ਚੜ੍ਹਤ ਸਿੰਘ ਖਿਲਾਫ ਫਰੀਦਕੋਟ ਪੁਲਿਸ ਨੇ 2021 ਵਿਚ ਕੇਸ ਦਰਜ ਕੀਤਾ ਸੀ

ਤਰਨਤਾਰਨ ਦੇ ਗੈਂਗਸਟਰ ਚੜ੍ਹਤ ਸਿੰਘ ਨੂੰ ਹੁਸ਼ਿਆਰਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ। ਉਸਦੇ ਖਿਲਾਫ ਫਰੀਦਕੋਟ ਪੁਲਿਸ ਨੇ 2021 ਵਿਚ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਗੈਂਗਸਟਰਾਂ ਕੁਲਦੀਪ ਸਿੰਘ, ਸੇਵਕ ਸਿੰਘ, ਸੁਖਮੰਦਰ ਸਿੰਘ, ਸੁਖਚੈਨ ਸਿੰਘ ਨੂੰ ਇੱਕ ਕਿਲੋ ਹੈਰੋਇਨ ਅਤੇ ਚਾਰ 32 ਬੋਰ ਦੇ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਗੈਂਗਸਟਰ ਨਿਸ਼ਾਨ ਸਿੰਘ ਅਤੇ ਚੜ੍ਹਤ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਸੀ।

 

ਪੁੱਛਗਿੱਛ ਦੌਰਾਨ ਗੈਂਗਸਟਰ ਚੜ੍ਹਤ ਸਿੰਘ ਦਾ ਨਾਮ ਆਇਆ ਸੀ ਸਾਹਮਣੇ

ਫਰੀਦਕੋਟ ਪੁਲਿਸ ਦੇ ਡੀਐਸਪੀ ਹੈੱਡਕੁਆਰਟਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਕੁਲਦੀਪ ਸਿੰਘ, ਸੇਵਕ ਸਿੰਘ, ਸੁਖਮੰਦਰ ਸਿੰਘ ਅਤੇ ਸੁਖਚੈਨ ਸਿੰਘ ਤੋਂ ਪੁੱਛਗਿੱਛ ਦੌਰਾਨ ਗੈਂਗਸਟਰ ਨਿਸ਼ਾਨ ਸਿੰਘ ਅਤੇ ਗੈਂਗਸਟਰ ਚੜ੍ਹਤ ਸਿੰਘ ਦੇ ਨਾਂ ਸਾਹਮਣੇ ਆਏ ਸਨ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਚੜ੍ਹਤ ਸਿੰਘ ਕੋਲੋਂ ਇਹ 1 ਕਿਲੋ ਹੈਰੋਇਨ ਪ੍ਰਾਪਤ ਕੀਤੀ ਸੀ।

 

ਇੰਟੈਲੀਜੈਂਸ ਨੇ ਕੀਤਾ ਸੀ ਗ੍ਰਿਫਤਾਰ

ਇਸ ਤੋਂ ਬਾਅਦ ਦੋਵੇਂ ਦੇ ਨਾਮ ਮੁਕੱਦਮੇ ਵਿੱਚ ਸ਼ਾਮਲ ਕੀਤੇ ਗਏ। ਗੈਂਗਸਟਰ ਨਿਸ਼ਾਨ ਸਿੰਘ ਮੋਹਾਲੀ ਸੀਆਈਏ ਸਟਾਫ 'ਤੇ ਹੋਏ ਰਾਕੇਟ ਹਮਲੇ 'ਚ ਵੀ ਲੋੜੀਂਦਾ ਸੀ। ਜਿਸ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਚੜ੍ਹਤ ਸਿੰਘ ਫਰਾਰ ਸੀ। ਜਿਸ ਨੂੰ ਹਾਲ ਹੀ ਵਿੱਚ ਇੰਟੈਲੀਜੈਂਸ ਨੇ ਇੱਕ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।

 

ਹੈਰੋਇਨ ਸਪਲਾਈ ਨੈਟਵਰਕ ਬਾਰੇ ਕੀਤੀ ਜਾਵੇਗੀ ਪੁੱਛਗਿੱਛ

ਫਰੀਦਕੋਟ ਸਦਰ ਥਾਣਾ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਫਰੀਦਕੋਟ ਲੈ ਕੇ ਆਈ ਅਤੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਕੋਲੋ ਪੁੱਛਗਿੱਛ ਲਈ ਮੁਲਜ਼ਮ ਚੜ੍ਹਤ ਸਿੰਘ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਹੈਰੋਇਨ ਸਪਲਾਈ ਕਰਨ ਵਾਲੇ ਨੈੱਟਵਰਕ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ।

ਇਹ ਵੀ ਪੜ੍ਹੋ