ਹਰਜਿੰਦਰ ਸਿੰਘ ਮੇਲਾ ਕਤਲ ਕਾਂਡ ਵਿੱਚ ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਨੂੰ ਲਿਆਂਦਾ ਪ੍ਰੋਡਕਸ਼ਨ ਵਾਰੰਟ ’ਤੇ

ਗੈਂਗਸਟਰ ਅਰਸ਼ ਡੱਲਾ ਨੇ ਕਾਰੋਬਾਰੀ ਦੇ ਕਤਲ ਦੀ ਜ਼ਿੰਮੇਵਾਰੀ ਸ਼ੋਸ਼ਲ ਮਿਡਿਆ ਤੇ ਪੋਸਟ ਪਾ ਕੇ ਲਈ ਸੀ।

Share:

ਬਠਿੰਡਾ ਵਿੱਚ ਹਰਜਿੰਦਰ ਸਿੰਘ ਮੇਲਾ ਕਤਲ ਕੇਸ ਵਿੱਚ ਪੁਲਿਸ ਨੇ ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਨਛੱਤਰ ਸਿੰਘ ਨੂੰ ਕੇਸ ਵਿੱਚ ਨਾਮਜ਼ਦ ਕਰਕੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਉਸ ਨੂੰ 14 ਨਵੰਬਰ ਤੱਕ  ਰਿਮਾਂਡ ਤੇ ਲਿਆ ਗਿਆ ਹੈ। ਮੇਲਾ ਦਾ ਕਤਲ ਕਰਨ ਵਾਲੇ ਸ਼ੂਟਰ ਲਵਦੀਪ ਲਵੀ, ਕਮਲਜੀਤ ਕਮਲ ਅਤੇ ਪਰਮਜੀਤ ਪੰਮਾ ਨੂੰ ਵੀ ਜ਼ੀਰਕਪੁਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ। 
ਕੀ ਕਹਿਣਾ ਹੈ ਐੱਸਪੀ ਸਿਟੀ ਦਾ
ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਇਨ੍ਹਾਂ ਚਾਰਾਂ ਮੁਲਜ਼ਮਾਂ ਦੇ ਨਾਮ ਸਾਹਮਣੇ ਆਏ ਹਨ, ਮਾਮਲੇ ਦੀ ਜਾਂਚ ਜਾਰੀ ਹੈ। ਆਖਿਰ ਉਨ੍ਹਾਂ ਨੇ ਇਸ ਕਤਲ ਕਾਂਡ ਨੂੰ ਕਿਉਂ ਅਜ਼ਾਮ ਦਿੱਤਾ? ਦੱਸ ਦੇਈਏ ਕਿ 28 ਅਕਤੂਬਰ ਨੂੰ ਹਰਜਿੰਦਰ ਸਿੰਘ ਮੇਲਾ ਦੀ ਉਨ੍ਹਾਂ ਦੀ ਦੁਕਾਨ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਦੇ ਤਿੰਨ ਮੁਲਜ਼ਮ ਲਵ ਦੀਪ, ਕਮਲਜੀਤ ਕਮਲ, ਪਰਮਜੀਤ ਸਿੰਘ ਪੰਮਾ, ਜ਼ੀਰਕਪੁਰ ਪੁਲਿਸ ਵੱਲੋਂ ਕੀਤੇ ਮੁਕਾਬਲੇ ਦੌਰਾਨ ਫੜੇ ਗਏ। ਕੇਸ ਵਿੱਚ ਅਰਸ਼ ਡਾਲਾ ਗੈਂਗਸਟਰ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਹਰਸ਼ ਡਾਲਾ ਦੇ ਪਿਤਾ ਨਛੱਤਰ ਸਿੰਘ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਨੂੰ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਤਿੰਨ ਬਦਮਾਸ਼ਾਂ ਨੂੰ ਵੀ ਪ੍ਰੋਡਕਸ਼ਨ ਬਰਾਂਡ 'ਤੇ ਲਿਆਂਦਾ ਹੈ।

ਗੈਂਗਸਟਰ ਦੀ ਪੋਸਟ ਵਾਇਰਲ
ਗੈਂਗਸਟਰ ਅਰਸ਼ ਡੱਲਾ ਦੇ ਨਾਂ 'ਤੇ ਵਾਇਰਲ ਹੋ ਰਹੀ ਪੋਸਟ 'ਚ ਲਿਖਿਆ ਗਿਆ ਹੈ ਕਿ ਮਾਲ ਰੋਡ ਐੱਸੋਸੀਏਸ਼ਨ ਦੇ ਮੁਖੀ ਮੇਲਾ ਦਾ ਕਤਲ ਕੀਤਾ ਗਿਆ ਹੈ ਅਤੇ ਇਹ ਉਸ ਦੇ ਗੈਂਗ ਨੇ ਹੀ ਕੀਤਾ ਹੈ। ਬਹੁਮੰਜ਼ਿਲਾ ਕਾਰ ਪਾਰਕਿੰਗ ਦੇ ਠੇਕੇ ਨੂੰ ਲੈ ਕੇ ਸਾਡਾ ਉਸ ਨਾਲ ਝਗੜਾ ਹੋ ਗਿਆ ਸੀ। ਉਸ ਨੂੰ ਕਿਹਾ ਗਿਆ ਸੀ ਕਿ ਸਾਡੇ ਕੰਮ ਵਿੱਚ ਕੋਈ ਅੜਿੱਕਾ ਨਾ ਪੈਦਾ ਕਰੇ ਪਰ ਉਹ ਨਹੀਂ ਸਮਝਿਆ। ਉਸਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੋ ਵੀ ਸਾਡੇ ਨਾਲ ਗੜਬੜ ਕਰੇਗਾ ਉਸ ਦਾ ਇਹ ਹੀ ਨਤੀਜੇ ਹੋਏਗਾ। ਜਿਨ੍ਹਾਂ-ਜਿਨ੍ਹਾਂ ਨੂੰ ਅਸੀਂ ਚੇਤਾਵਨੀ ਦਿੱਤੀ ਹੈ ਉਹ ਸਾਨੂੰ ਮਜ਼ਬੂਰ ਨਾ ਕਰਨ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਨੁਕਸਾਨ ਪਹੁੰਚਾਈਏ। ਬਾਕੀ ਸਾਡਾ ਆਪਣਾ ਗਰੁੱਪ ਹੈ ਅਤੇ ਕਿਸੇ ਹੋਰ ਗਰੁੱਪ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ।
 

ਇਹ ਵੀ ਪੜ੍ਹੋ