Gang war in Ludhiana: ਗੈਂਗਸਟਰਾਂ ਨੇ ਬਦਲਾ ਲੈਣ ਲਈ ਕਾਰ 'ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, 4 ਖੋਲ ਬਰਾਮਦ

ਮੁਕੁਲ ਦੇ ਭਰਾ ਪੰਕਜ ਨੇ ਦੱਸਿਆ ਕਿ ਉਹ ਮੇਨ ਰੋਡ 'ਤੇ ਆਂਡਿਆਂ ਦੀ ਰੇਹੜੀ ਲਗਾਉਂਦਾ ਹੈ। ਉਸ ਨੇ ਦੇਖਿਆ ਕਿ ਕੁਝ ਨੌਜਵਾਨ ਬਾਈਕ ਅਤੇ ਕਾਰ 'ਤੇ ਸਵਾਰ ਹੋ ਕੇ ਆਏ ਸਨ। ਉਸ ਨੂੰ ਸ਼ੱਕ ਸੀ ਕਿ ਇਹ ਲੋਕ ਕੋਈ ਵਾਰਦਾਤ ਕਰਨ ਜਾ ਰਹੇ ਹਨ। ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਇਨ੍ਹਾਂ ਹੀ ਬਦਮਾਸ਼ਾਂ ਨੇ ਉਸ ਦੇ ਭਰਾ ਮੁਕੁਲ ਦੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ ਸਨ।

Share:

Punjab News: ਲੁਧਿਆਣਾ ਦੇ ਵਿਜੇ ਨਗਰ ਸਥਿਤ ਗੋਰੀ ਸਰਕਾਰ ਦਰਗਾਹ ਨੇੜੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੈਂਗਸਟਰਾਂ ਦੇ ਇੱਕ ਗਰੁੱਪ ਨੇ ਦੂਜੇ ਦੀ ਗੱਡੀ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਾਰ ਸਵਾਰ ਦੋ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਫਿਰ ਵੀ ਗੈਂਗਸਟਰਾਂ ਨੇ ਗੱਡੀ 'ਤੇ ਗੋਲੀਆਂ ਚਲਾਈਆਂ।

ਕਾਰ ਦੀ ਵੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਗਈ। ਗੋਲੀਆਂ ਕਾਰ ਦੇ ਬੋਨਟ ਅਤੇ ਸ਼ੀਸ਼ੇ ਨੂੰ ਲੱਗੀਆਂ। ਗੋਲੀਬਾਰੀ 'ਚ ਕਿੰਨੇ ਲੋਕ ਜ਼ਖਮੀ ਹੋਏ ਹਨ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਅਨੁਸਾਰ ਪੁਲਿਸ ਨੂੰ ਇੱਕ ਗੈਂਗਸਟਰ ਦਾ ਮੋਬਾਈਲ ਫ਼ੋਨ ਮਿਲਿਆ ਹੈ।

ਗੋਲੀਆਂ ਦੇ 4 ਖੋਲ ਬਰਾਮਦ,ਸੀਸੀਟੀਵੀ ਖੰਗਾਲ ਰਹੀ ਪੁਲਿਸ

ਥਾਣਾ ਦਰੇਸੀ ਦੇ ਐਸਐਚਓ ਹਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ 4 ਖੋਲ ਬਰਾਮਦ ਕੀਤੇ ਹਨ। ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੇਫ਼ ਸਿਟੀ ਕੈਮਰਿਆਂ 'ਤੇ ਵੀ ਕੰਮ ਕਰ ਰਹੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ। ਪਰ ਦੇਰ ਰਾਤ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਜ਼ਖਮੀ ਵਿਅਕਤੀ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਅਜਿਹਾ ਕੋਈ ਵਿਅਕਤੀ ਕਿਸੇ ਹਸਪਤਾਲ ਵਿੱਚ ਦਾਖਲ ਸੀ।

ਪਿਛਲੇ 1 ਮਹੀਨੇ ਤੋਂ ਫਰਾਰ ਮੁਕੁਲ

ਕਿਸੇ ਕੇਸ ਵਿੱਚ ਫਰਾਰ ਚੱਲ ਰਹੇ ਮੁਕੁਲ ਦੀ ਮਾਂ ਅੰਜਨਾ ਨੇ ਦੱਸਿਆ ਕਿ ਉਸਦਾ ਲੜਕਾ ਨਗਰ ਨਿਗਮ ਵਿੱਚ ਮੁਲਾਜ਼ਮ ਹੈ। ਉਸ ਦੀ ਇਲਾਕੇ ਦੇ ਇੱਕ ਗੈਂਗਸਟਰ ਨਾਲ ਦੁਸ਼ਮਣੀ ਹੈ। ਪੁਰਾਣੀ ਰੰਜਿਸ਼ ਕਾਰਨ ਉਹ ਉਸ ਨੂੰ ਮਾਰਨਾ ਚਾਹੁੰਦੇ ਹਨ। ਉਸ ਨੂੰ ਸ਼ੱਕ ਹੈ ਕਿ ਹਮਲਾਵਰਾਂ ਨੇ ਗੱਡੀ 'ਤੇ ਗੋਲੀਆਂ ਚਲਾਈਆਂ। ਅੰਜਨਾ ਮੁਤਾਬਕ ਗੋਲੀਬਾਰੀ ਕਰਨ ਵਾਲੇ ਲੋਕਾਂ ਨੇ ਮੁਕੁਲ ਦੀ ਕਾਰ ਦੇਖ ਕੇ ਸੋਚਿਆ ਕਿ ਸ਼ਾਇਦ ਮੁਕੁਲ ਕਾਰ 'ਚ ਸੀ, ਜਿਸ ਕਾਰਨ ਉਨ੍ਹਾਂ ਨੇ ਗੋਲੀਆਂ ਚਲਾਈਆਂ। ਮੁਕੁਲ ਪਿਛਲੇ 1 ਮਹੀਨੇ ਤੋਂ ਫਰਾਰ ਹੈ।

ਆਪਣੀ ਜਾਨ ਬਚਾ ਕੇ ਭੱਜੇ ਕਾਰ ਸਵਾਰ ਨੌਜਵਾਨ

ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਚਾਰ-ਪੰਜ ਗੋਲੀਆਂ ਚੱਲਣ ਤੋਂ ਬਾਅਦ ਕਾਰ 'ਚ ਸਵਾਰ ਨੌਜਵਾਨ ਕਾਰ 'ਚੋਂ ਉਤਰ ਕੇ ਭੱਜ ਗਏ | ਜਿਸ ਤੋਂ ਬਾਅਦ ਬਦਮਾਸ਼ਾਂ ਨੇ ਉਕਤ ਗੱਡੀ 'ਤੇ ਤਲਵਾਰਾਂ ਅਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਾਰੇ ਸ਼ੀਸ਼ੇ ਤੋੜ ਦਿੱਤੇ। ਅੰਜਨਾ ਨੇ ਦੱਸਿਆ ਕਿ ਉਕਤ ਕਾਰ ਉਸ ਦੇ ਨਾਂ 'ਤੇ ਹੈ, ਜਿਸ ਨੂੰ ਉਸ ਦਾ ਲੜਕਾ ਮੁਕੁਲ ਚਲਾ ਰਿਹਾ ਹੈ। ਮੁਕੁਲ ਦੇ ਦੋਸਤ ਰਾਤ ਨੂੰ ਘਰ ਆਏ ਸਨ ਅਤੇ ਕਾਰ ਮੰਗ ਕੇ ਲੈ ਕੇ ਗਏ ਸਨ। ਉਹ ਗੱਡੀ ਲੈ ਗਏ ਸਨ ਅਤੇ ਰਸਤੇ ਵਿੱਚ ਗੋਲੀਬਾਰੀ ਹੋ ਗਈ। ਉਹ ਦੋ ਮੁੰਡੇ ਕਿੱਥੇ ਹਨ ਇਹ ਵੀ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰ ਵਿੱਚ ਸਵਾਰ ਦੋ ਲੜਕਿਆਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਤਾ ਲੱਗਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ।

ਇਹ ਵੀ ਪੜ੍ਹੋ

Tags :