Gang war in Ludhiana: ਗੈਂਗਸਟਰ ਸ਼ੁਭਮ ਮੋਟਾ ਦੇ ਪੱਟ ਵਿੱਚ ਲੱਗੀ ਗੋਲੀ, ਡੀਐਮਸੀ ਹਸਪਤਾਲ ਵਿੱਚ ਕਰਵਾਇਆ ਦਾਖ਼ਲ

ਉਹ ਮੰਗਲਵਾਰ ਦੇਰ ਰਾਤ ਆਪਣੇ ਦੋਸਤ ਦੀ ਪਾਰਟੀ ਤੋਂ ਵਾਪਸ ਆ ਰਿਹਾ ਸੀ। ਜਿੱਥੇ ਰਸਤੇ ਵਿੱਚ ਸੁਭਾਨੀ ਬਿਲਡਿੰਗ ਨਵਾਂ ਮੁਹੱਲਾ ਨੇੜੇ ਅੰਕੁਰ ਗੈਂਗ ਨਾਲ ਉਸਦੀ ਝੜਪ ਹੋ ਗਈ। ਆਪਸੀ ਝੜਪ ਦੌਰਾਨ ਬਦਮਾਸ਼ਾਂ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ।

Share:

Punjab News: ਲੁਧਿਆਣਾ 'ਚ ਦੇਰ ਰਾਤ ਅੰਕੁਰ ਅਤੇ ਸ਼ੁਭਮ ਮੋਟਾ ਗੈਂਗ ਵਿਚਾਲੇ ਗੈਂਗਵਾਰ ਦੇ ਦੌਰਾਨ ਸ਼ੁਭਮ ਮੋਟਾ ਦੇ ਪੱਟ ਵਿੱਚ ਗੋਲੀ ਲੱਗ ਗਈ, ਜਿਸ ਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ ਅੰਕੁਰ ਅਤੇ ਸ਼ੁਭਮ ਅਰੋੜਾ ਉਰਫ ਮੋਟਾ ਪਹਿਲਾਂ ਚੰਗੇ ਦੋਸਤ ਸਨ। ਚੋਣਾਂ ਦੌਰਾਨ ਦੋਵਾਂ ਵਿਚਾਲੇ ਝੜਪ ਹੋ ਗਈ ਸੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਆਪਸੀ ਦੁਸ਼ਮਣੀ ਵਧ ਗਈ ਸੀ। ਜਿਸ ਕਾਰਨ ਦੋਵੇਂ ਹੁਣ ਇੱਕ ਦੂਜੇ ਦੇ ਜਾਨਲੇਵਾ ਦੁਸ਼ਮਣ ਬਣ ਗਏ ਹਨ। ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਬੀਤੀ ਰਾਤ ਵੀ ਅੰਕੁਰ ਅਤੇ ਸ਼ੁਭਮ ਵਿਚਕਾਰ ਵਟਸਐਪ 'ਤੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ, ਜਿਸ ਕਾਰਨ ਦੋਵੇਂ ਆਹਮੋ ਸਾਹਮਣੇ ਹੋ ਗਏ।

ਪੁਲਿਸ ਨੇ ਲਿਆ ਘਟਨਾ ਸਥਲ ਦਾ ਜਾਇਜ਼ਾ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪਤਾ ਲੱਗਾ ਹੈ ਕਿ ਗੈਂਗਵਾਰ ਦੌਰਾਨ ਗੈਂਗਸਟਰਾਂ ਨੇ ਵਾਰਦਾਤ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਗੈਂਗਸਟਰ ਸ਼ੁਭਮ ਅਰੋੜਾ ਉਰਫ ਮੋਟਾ ਮੰਗਲਵਾਰ ਦੇਰ ਰਾਤ ਆਪਣੇ ਦੋਸਤ ਦੀ ਪਾਰਟੀ ਤੋਂ ਵਾਪਸ ਆ ਰਿਹਾ ਸੀ। ਜਿੱਥੇ ਰਸਤੇ ਵਿੱਚ ਸੁਭਾਨੀ ਬਿਲਡਿੰਗ ਨਵਾਂ ਮੁਹੱਲਾ ਨੇੜੇ ਅੰਕੁਰ ਗੈਂਗ ਨਾਲ ਉਸਦੀ ਝੜਪ ਹੋ ਗਈ। ਆਪਸੀ ਝੜਪ ਦੌਰਾਨ ਬਦਮਾਸ਼ਾਂ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਇਸ ਦੌਰਾਨ ਦੋਵਾਂ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਦੂਜੇ 'ਤੇ ਬੋਤਲਾਂ ਵੀ ਸੁੱਟੀਆਂ ਗਈਆਂ।

2 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਆਇਆ ਸੀ ਬਾਹਰ

ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਗੈਂਗਸਟਰ ਸ਼ੁਭਮ ਅਰੋੜਾ ਦੇ ਪੱਟ 'ਚ ਗੋਲੀ ਲੱਗੀ ਹੈ। ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਗੋਲੀ ਕੱਢ ਦਿੱਤੀ ਹੈ। ਹਸਪਤਾਲ ਵਿੱਚ ਗੈਂਗਸਟਰ ਸ਼ੁਭਮ ਅਰੋੜਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸ਼ੁਭਮ ਕਰੀਬ 2 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਹੈ। ਸ਼ੁਭਮ ਇਸ ਤੋਂ ਪਹਿਲਾਂ ਕਾਂਗਰਸ ਦੇ ਯੂਥ ਆਗੂ ਵੀ ਰਹਿ ਚੁੱਕਿਆ ਹੈ। ਉਸ ਦੇ ਸਿਆਸੀ ਪਾਰਟੀਆਂ ਨਾਲ ਚੰਗੇ ਸਬੰਧ ਹਨ। ਦੱਸ ਦਈਏ ਕਿ ਰਾਤ ਦੀ ਘਟਨਾ ਤੋਂ ਬਾਅਦ ਪੁਲਿਸ ਨੂੰ ਗੋਲੀਬਾਰੀ ਦੀ ਸੂਚਨਾ ਵੀ ਨਹੀਂ ਮਿਲੀ। ਸਵੇਰੇ ਜਦੋਂ ਇਸ ਸਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਹ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਜਾਣਕਾਰੀ ਹਾਸਲ ਕੀਤੀ।

ਇਹ ਵੀ ਪੜ੍ਹੋ