Moga 'ਚ 17 ਸਾਲਾ ਨਾਬਾਲਗ ਨਾਲ ਸਮੂਹਿਕ ਜ਼ਬਰ ਜਿਨਾਹ, ਮੁਲਜ਼ਮਾਂ ਨੇ ਪਰਿਵਾਰ ਨੂੰ ਬੱਚੀ ਨੂੰ ਹਸਪਤਾਲ ਲਿਜਾਣ ਤੋਂ ਵੀ ਰੋਕਿਆ

SSP ਵਿਵੇਕਸ਼ੀਲ ਸੋਨੀ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ DSP ਦਲਬੀਰ ਸਿੰਘ ਸਿੱਧੂ ਨੂੰ ਤੁਰੰਤ ਕਾਰਵਾਈ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ।

Share:

Punjab News: ਮੋਗਾ '17 ਸਾਲਾ ਨਾਬਾਲਗ ਨਾਲ ਸਮੂਹਿਕ ਜ਼ਬਰ ਜਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜ ਹੈਵਾਨਾਂ ਨੇ ਸਾਰੀ ਰਾਤ ਨਾਬਾਲਗ ਨਾਲ ਜ਼ਬਰ ਜਿਨਾਹ ਕੀਤਾ। ਬਾਘਾਪੁਰਾਣਾ ਕਸਬੇ ਦੇ ਪਿੰਡ '17 ਸਾਲਾ ਨਾਬਾਲਗ ਨੂੰ ਪਿੰਡ ਦੇ ਹੀ 5 ਵਿਅਕਤੀਆਂ ਨੇ ਉਸ ਸਮੇਂ ਕਾਰ 'ਚ ਅਗਵਾ ਕਰ ਲਿਆ, ਜਦੋਂ ਉਹ ਦੁਕਾਨ ਤੋਂ ਸਾਮਾਨ ਲੈਣ ਆਈ ਸੀ। ਉਧਰ, ਮਾਮਲੇ 'ਚ ਐੱਸਐੱਸਪੀ ਵਿਵੇਕਸ਼ੀਲ ਸੋਨੀ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਡੀਐਸਪੀ ਦਲਬੀਰ ਸਿੰਘ ਸਿੱਧੂ ਨੂੰ ਤੁਰੰਤ ਕਾਰਵਾਈ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ।

ਪਰਿਵਾਰ ਨੂੰ ਡਰਾਇਆ ਗਿਆ

ਮੁਲਜ਼ਮ ਸਵੇਰੇ ਨਾਬਾਲਗ ਨੂੰ ਗੰਭੀਰ ਹਾਲਤ ਵਿੱਚ ਉਸਦੇ ਘਰ ਦੇ ਕੋਲ ਛੱਡ ਗਏ। ਉਨ੍ਹਾਂ ਨੇ ਬੱਚੀ ਦੀ ਹਾਲਤ ਗੰਭੀਰ ਹੋਣ ਦੇ ਬਾਵਜੂਦ ਪਰਿਵਾਰ ਨੂੰ ਉਸ ਨੂੰ ਹਸਪਤਾਲ ਨਹੀਂ ਲਿਜਾਣ ਦਿੱਤਾ। ਜਦੋਂ ਇਹ ਸੂਚਨਾ ਕਿਸੇ ਤਰ੍ਹਾਂ ਬਾਘਾਪੁਰਾਣਾ ਭਾਜਪਾ ਇੰਚਾਰਜ ਗੁਰਵਿੰਦਰ ਸਿੰਘ ਬਬਲੂ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਮੰਡਲ ਪ੍ਰਧਾਨ ਦੀਪਕ ਤਲਵਾੜ ਨੂੰ ਮੌਕੇ ’ਤੇ ਭੇਜਿਆ। ਉਨ੍ਹਾਂ ਨੇ ਨਾਬਾਲਗ ਨੂੰ ਬਾਘਾਪੁਰਾਣਾ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ। ਹਾਲਤ ਗੰਭੀਰ ਹੋਣ ’ਤੇ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਗੰਭੀਰ ਘਟਨਾ ਦੇ ਬਾਵਜੂਦ ਥਾਣਾ ਬਾਘਾਪੁਰਾਣਾ ਪੁਲਿਸ ਦੇਰ ਸ਼ਾਮ ਤੱਕ ਪੀੜਤਾ ਦੇ ਬਿਆਨ ਦਰਜ ਕਰਨ ਲਈ ਵੀ ਨਹੀਂ ਪਹੁੰਚੀ |

 

ਇਹ ਵੀ ਪੜ੍ਹੋ