ਕਲਯੁਗੀ ਮਤਰੇਏ ਪਿਤਾ ਵੱਲੋਂ 15 ਸਾਲਾਂ ਲੜਕੀ ਨਾਲ ਸਮੂਹਿਕ ਜਬਰਜਨਾਹ, 3 ਖਿਲਾਫ ਮਾਮਲਾ ਦਰਜ

ਮੁਲਜ਼ਮਾਂ ਨੇ ਨਸ਼ੇ ਦੀ ਹਾਲਤ ਵਿੱਚ ਦਿੱਤਾ ਘਟਨਾ ਨੂੰ ਅੰਜਾਮ, ਮੁਲਾਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ

Share:

Punjab News: ਪੰਜਾਬ ਦੇ ਲੁਧਿਆਣਾ 'ਚ ਰਿਸ਼ਤੇ ਨੂੰ ਸ਼ਰਮਸ਼ਾਰ ਕਰਦੇ ਹੋਏ ਇੱਕ ਕਲਯੁਗੀ  ਮਤਰੇਏ ਪਿਤਾ ਵੱਲੋਂ 15 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਮਤਰੇਏ ਪਿਤਾ ਦਾ ਮਾਮਾ ਅਤੇ ਉਨ੍ਹਾਂ ਦਾ ਇੱਕ ਦੋਸਤ ਵੀ ਸ਼ਾਮਲ ਹੈ।  ਪੀੜਤਾ ਦੀ ਮਾਂ ਆਪਣੇ ਪਤੀ ਨਾਲ ਝਗੜਾ ਕਰਕੇ ਘਰ ਛੱਡ ਕੇ ਕਿਤੇ ਚਲੀ ਗਈ। ਪਤਨੀ ਦੇ ਜਾਣ ਤੋਂ ਕੁਝ ਦਿਨਾਂ ਬਾਅਦ ਮੁਲਜ਼ਮ ਨੇ ਲੜਕੀ ਨਾਲ ਬਲਾਤਕਾਰ ਕੀਤਾ।

ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੀ ਮਾਸੀ ਨੇ ਥਾਣਾ ਮੇਹਰਬਾਨ ਨੂੰ ਦੱਸਿਆ ਕਿ ਉਸ ਦੀ ਭੈਣ ਭਾਟੀਆ ਇਲਾਕੇ 'ਚ ਰਹਿੰਦੀ ਹੈ। ਉਸ ਦਾ ਦੂਜਾ ਵਿਆਹ ਪਰਮਿੰਦਰ ਸਿੰਘ ਉਰਫ ਸੰਨੀ ਨਾਲ ਹੋਇਆ ਸੀ। 13 ਜਨਵਰੀ 2024 ਨੂੰ ਉਸਦੀ ਭੈਣ ਲੜਾਈ ਤੋਂ ਬਾਅਦ ਚਲੀ ਗਈ। ਇਸ ਤੋਂ ਬਾਅਦ 20 ਫਰਵਰੀ 2024 ਨੂੰ ਉਸ ਦੇ ਮਤਰੇਏ ਪਿਤਾ ਪਰਮਿੰਦਰ, ਉਸ ਦੇ ਮਾਮਾ ਲਵਲੀ ਕੁਮਾਰ ਅਤੇ ਦੋਸਤ ਵਿਸ਼ਾਲ ਕੁਮਾਰ ਨੇ ਸ਼ਰਾਬ ਪੀ ਕੇ ਭੈਣ ਦੀ 15 ਸਾਲਾ ਧੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।

ਮਾਮਲਾ ਦਰਜ, ਮੁਲਜ਼ਮ ਗ੍ਰਿਫਤ ਤੋਂ ਬਾਹਰ

ਲੜਕੀ ਕਿਸੇ ਤਰ੍ਹਾਂ ਮੁਲਜ਼ਮਾਂ ਦੇ ਚੁੰਗਲ ਤੋਂ ਬਚ ਗਈ ਅਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਫਿਲਹਾਲ ਥਾਣਾ ਮੇਹਰਬਾਨ ਦੀ ਪੁਲਸ ਨੇ ਮਾਸੀ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ ਆਈਪੀਸੀ ਦੀ ਧਾਰਾ 376-ਡੀ, 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਰਾਧੇਸ਼ਿਆਮ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ