ਲੁਧਿਆਣਾ 'ਚ ਬੇਕਾਬੂ ਥਾਰ ਦਾ ਕਹਿਰ,4 ਨੌਜਵਾਨਾਂ ਨੂੰ ਦਰੜਿਆ

ਥਾਰ ਦੇ ਡਰਾਈਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਫੜ ਲਿਆ। ਜ਼ਖਮੀ ਦੋ ਨੌਜਵਾਨਾਂ ਨੂੰ ਡੀਐਮਸੀ ਅਤੇ ਦੋ ਨੂੰ ਸਿਵਲ ਹਸਪਤਾਲ ਭੇਜਿਆ ਗਿਆ

Share:

ਹਾਈਲਾਈਟਸ

  • ਕਾਰ ਵਿੱਚੋਂ ਮਿਲਿਆਂ ਸ਼ਰਾਬ ਦੀਆਂ ਬੋਤਲਾਂ

ਲੁਧਿਆਣਾ ਵਿੱਚ ਦੇਰ ਰਾਤ ਭਿਆਨਕ ਹਾਦਸਾ ਵਾਪਰਿਆ ਹੈ। ਹਾਦਸਾ ਗਿੱਲ ਚੌਕ ਪੁਲ ਤੇ ਵਾਪਰਿਆ ਜਿੱਥੇ ਇੱਕ ਤੇਜ਼ ਰਫਤਾਰ ਥਾਰ ਨੇ ਦੋ ਬਾਈਕ ਸਵਾਰ ਚਾਰ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਥਾਰ ਦੇ ਹੇਠਾਂ ਦੱਬ ਗਈ। ਹਾਦਸੇ ਦੇ ਵਿੱਚ 4 ਚਾਰ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੋ ਨੌਜਵਾਨਾਂ ਨੂੰ ਡੀਐਮਸੀ ਅਤੇ ਦੋ ਨੂੰ ਸਿਵਲ ਹਸਪਤਾਲ ਭੇਜਿਆ ਗਿਆ। ਮੌਕੇ 'ਤੇ ਮੌਜੂਦ ਇਕ ਚਸ਼ਮਦੀਦ ਬੱਬੂ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਦੀ ਪਛਾਣ ਇੰਦਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੋਵਿੰਦਾ ਅਤੇ ਰਾਜੀਵ ਵਾਸੀ ਮਨਜੀਤ ਨਗਰ ਵਜੋਂ ਹੋਈ ਹੈ।

ਲੋਕਾਂ ਨੇ ਥਾਰ ਦੀ ਕੀਤੀ ਭੰਨ-ਤੋੜ

ਹਾਦਸੇ ਤੋਂ ਥਾਰ ਚਾਲਕ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ ਕੀਤੀ ਪਰ ਲੋਕਾਂ ਨੇ ਉਸ ਨੂੰ ਫੜ ਲਿਆ। ਗੁੱਸੇ 'ਚ ਆਏ ਲੋਕਾਂ ਨੇ ਥਾਰ ਗੱਡੀ ਦੀ ਭੰਨਤੋੜ ਕੀਤੀ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਰਾਜੀਵ ਨੇ ਦੱਸਿਆ ਕਿ ਉਸ ਨੂੰ ਇਹ ਵੀ ਯਾਦ ਨਹੀਂ ਕਿ ਉਸ ਦਾ ਹਾਦਸਾ ਕਿੱਥੇ ਹੋਇਆ। ਉਸ ਦੇ ਸਿਰ 'ਤੇ ਕਾਫੀ ਸੱਟਾਂ ਲੱਗੀਆਂ ਹਨ। ਡਾਕਟਰਾਂ ਨੇ ਉਸ ਦੀ ਲੱਤ 'ਤੇ ਟਾਂਕੇ ਵੀ ਲਗਾਏ ਹਨ। ਜ਼ਖਮੀ ਗੋਵਿੰਦਾ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਦੁਪਹਿਰ 12.30 ਵਜੇ ਸਿਵਲ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ।

ਕਾਰ ਵਿੱਚੋਂ ਮਿਲਿਆਂ ਸ਼ਰਾਬ ਦੀਆਂ ਬੋਤਲਾਂ

ਲੋਕਾਂ ਨੇ ਘਟਨਾ ਵਾਲੀ ਥਾਂ 'ਤੇ ਪੁਲਿਸ ਨੂੰ ਸੂਚਨਾ ਦਿੱਤੀ। ਲੋਕਾਂ ਨੂੰ ਥਾਰ ਤੋਂ ਸ਼ਰਾਬ ਦੀਆਂ ਬੋਤਲਾਂ ਅਤੇ ਇੱਕ ਚੇਨ ਮਿਲੀ। ਪੁਲਿਸ ਨੇ ਚੇਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਕਾਰ ਵਿੱਚ ਕਿੰਨੇ ਨੌਜਵਾਨ ਬੈਠੇ ਸਨ, ਇਸ ਬਾਰੇ ਪੁਲਿਸ ਨੇ ਹਾਲੇ ਕੁਝ ਨਹੀਂ ਕਿਹਾ ਹੈ। ਫਿਲਹਾਲ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਥਾਰ ਨੂੰ ਸੜਕ ਤੋਂ ਹਟਾਇਆ। ਦੇਰ ਰਾਤ ਥਾਰ ਨੂੰ ਥਾਣਾ ਡਵੀਜ਼ਨ ਨੰਬਰ 6 ਵਿਖੇ ਲਿਜਾਇਆ ਗਿਆ। ਏਐੱਸਆਈ ਦਿਲਬਾਗ ਅਨੁਸਾਰ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ