Fury of the Fog: ਇੱਕ ਦੇ ਪਿੱਛੇ ਇੱਕ ਵੱਜੀਆਂ 20 ਗੱਡੀਆਂ

ਹਾਦਸਿਆਂ ਕਾਰਨ ਰਾਜਗੜ੍ਹ ਨੇੜੇ ਨੈਸ਼ਨਲ ਹਾਈਵੇਅ ਪੁਲ ਨੂੰ ਬੰਦ ਕਰਨਾ ਪਿਆ ਅਤੇ ਆਵਾਜਾਈ ਨੂੰ ਸਰਵਿਸ ਲੇਨ ਤੋਂ ਮੋੜਿਆ ਗਿਆ।

Share:

ਹਾਈਲਾਈਟਸ

  • ਹਾਦਸਿਆਂ ਕਾਰਨ ਰਾਜਗੜ੍ਹ ਨੇੜੇ ਨੈਸ਼ਨਲ ਹਾਈਵੇਅ ਪੁਲ ਨੂੰ ਬੰਦ ਕਰਨਾ ਪਿਆ ਅਤੇ ਆਵਾਜਾਈ ਨੂੰ ਸਰਵਿਸ ਲੇਨ ਤੋਂ ਮੋੜਿਆ ਗਿਆ

ਪੰਜਾਬ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਧੁੰਦ ਦਾ ਕਹਿਰ ਜਾਰੀ ਹੈ। ਇਸਦੇ ਕਾਰਣ ਲਗਾਤਾਰ ਹਾਦਸੇ ਹੋ ਰਹੇ ਹਨ। ਬੁੱਧਵਾਰ ਨੂੰ ਧੁੰਦ ਕਾਰਨ ਮੁਕੇਰਿਆਂ ਲਾਗੇ ਹੋਏ ਹਾਦਸੇ ਦੌਰਾਨ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਹੁਣ ਫਿਰ ਤੋਂ ਵੀਰਵਾਰ ਨੂੰ ਧੁੰਦ ਦੇ ਕਾਰਨ ਖੰਨਾ ਦੇ ਦੋਰਾਹਾ ਵਿਖੇ ਨੈਸ਼ਨਲ ਹਾਈਵੇਅ 'ਤੇ ਮਹਿਜ਼ 100 ਗਜ਼ ਦੀ ਦੂਰੀ 'ਤੇ ਤਿੰਨ ਹਾਦਸੇ ਵਾਪਰੇ ਹਨ। ਇਸ ਦੌਰਾਨ ਕਰੀਬ 20 ਵਾਹਨ ਆਪਸ ਵਿੱਚ ਟਕਰਾ ਗਏ। ਹਾਲਾਂਕਿ ਇਨ੍ਹਾਂ ਹਾਦਸਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਦਸਿਆਂ ਕਾਰਨ ਰਾਜਗੜ੍ਹ ਨੇੜੇ ਨੈਸ਼ਨਲ ਹਾਈਵੇਅ ਪੁਲ ਨੂੰ ਬੰਦ ਕਰਨਾ ਪਿਆ ਅਤੇ ਆਵਾਜਾਈ ਨੂੰ ਸਰਵਿਸ ਲੇਨ ਤੋਂ ਮੋੜਿਆ ਗਿਆ।

 

ਪਹਿਲਾ ਹਾਦਸਾ ਰਾਜਗੜ੍ਹ ਨੇੜੇ

ਪਹਿਲਾ ਹਾਦਸਾ ਰਾਜਗੜ੍ਹ ਨੇੜੇ ਪੁਲ ’ਤੇ ਕੈਂਟਰ ਨਾਲ ਵਾਪਰਿਆ। ਇੱਥੇ 4 ਤੋਂ 5 ਵਾਹਨ ਆਪਸ ਵਿੱਚ ਟਕਰਾ ਗਏ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਆ ਕੇ ਵਾਹਨਾਂ ਨੂੰ ਹਟਾਇਆ। ਫਿਰ ਥੋੜ੍ਹੀ ਦੂਰੀ 'ਤੇ 4 ਤੋਂ 5 ਹੋਰ ਵਾਹਨ ਆਪਸ ਵਿਚ ਟਕਰਾ ਗਏ। ਇਸ ਦੌਰਾਨ ਕੁਝ ਦੂਰੀ 'ਤੇ ਇਕ ਹੋਰ ਹਾਦਸਾ ਵਾਪਰਿਆ ਅਤੇ ਕੁਝ ਵਾਹਨ ਆਪਸ ਵਿਚ ਟਕਰਾ ਗਏ।

 

ਪਹਿਲਾਂ ਵੀ ਹੋਏ ਹਾਦਸੇ

ਕਾਬਿਲੇ ਗੌਰ ਹੈ ਕਿ ਇਸ ਵਾਰ ਸਰਦੀਆਂ ਦੀ ਸ਼ੁਰੂਆਤ ਵਿੱਚ ਖੰਨਾ ਵਿੱਚ 3 ਕਿਲੋਮੀਟਰ ਦੇ ਇਲਾਕੇ ਵਿੱਚ 100 ਤੋਂ ਵੱਧ ਵਾਹਨ ਆਪਸ ਵਿੱਚ ਟਕਰਾ ਚੁੱਕੇ ਹਨ ਅਤੇ ਜਾਨੀ ਨੁਕਸਾਨ ਹੋਇਆ ਸੀ। ਇਸ ਤੋਂ ਬਾਦ ਸੀਐੱਮ ਭਗਵੰਤ ਸਿੰਘ ਮਾਨ ਨੇ ਖੁਦ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਸੀ ਅਤੇ ਪੁਲਿਸ ਨੂੰ ਲੌੜੀਂਦੇ ਪ੍ਰਬੰਧ ਕਰਨ ਲਈ ਕਿਹਾ ਸੀ। ਇਸ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਕੋਈ ਦੇਰੀ ਨਹੀਂ ਕੀਤੀ। ਐੱਸਪੀ (ਐੱਚ) ਗੁਰਪ੍ਰੀਤ ਕੌਰ ਪੁਰੇਵਾਲ, ਡੀਐੱਸਪੀ ਨਿਖਿਲ ਗਰਗ, ਟਰੈਫਿਕ ਇੰਚਾਰਜ ਹਰਦੀਪ ਸਿੰਘ, ਐੱਸਐੱਚਓ ਵਿਜੇ ਕੁਮਾਰ, ਐੱਸਐੱਚਓ ਸੰਤੋਖ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਹਾਦਸਾਗ੍ਰਸਤ ਵਾਹਨਾਂ ਨੂੰ ਨੈਸ਼ਨਲ ਹਾਈਵੇਅ ਤੋਂ ਹਟਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ