Horrific Road Accident: ਇਕੋ ਸ਼ਮਸ਼ਾਨ ਘਾਟ ਵਿੱਚ ਚਾਰੋ ਦੋਸਤਾਂ ਦਾ ਕੀਤਾ ਗਿਆ ਅੰਤਿਮ ਸੰਸਕਾਰ

Horrific Road Accident :ਪਠਾਨਕੋਟ ਵਿੱਚ ਵਿਆਹ ਸਮਾਗਮ ਤੋਂ ਵਾਪਸ ਜਲੰਧਰ ਜਾ ਰਹੇ ਸਨ ਤਾਂ ਟਰੱਕ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੀ ਕਾਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ 5 ਦੋਸਤਾਂ ਦੀ ਮੌਤ ਹੋ ਗਈ। ਇਥੋਂ ਤੱਕ ਕਿ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ-ਟੁਕੜੇ ਹੋ ਗਏ।

Share:

Horrific Road Accident: 26 ਜਨਵਰੀ ਦੀ ਰਾਤ ਨੂੰ ਹੁਸ਼ਿਆਰਪੁਰ ਦੇ ਮੁਕੇਰੀਆਂ ਦਸੂਹਾ ਦੇ ਵਿਚਕਾਰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਜਲੰਧਰ ਦੇ 5 ਦੋਸਤਾਂ ਦੀ ਦਰਦਨਾਕ ਮੌਤ ਹੋ ਗਈ ਸੀ। ਅੱਜ ਜਲੰਧਰ ਦੇ ਮਾਡਲ ਹਾਊਸ ਸ਼ਮਸ਼ਾਨ ਘਾਟ ਵਿੱਚ 4 ਦੋਸਤਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਨਾਂ ਵਿੱਚ ਅੰਕਿਤ ਕੁਮਾਰ, ਇੰਦਰਜੀਤ ਭਗਤ, ਰਾਜੂ, ਅਭੀ ਸ਼ਾਮਲ ਹਨ। 26 ਤਰੀਕ ਦੀ ਰਾਤ ਨੂੰ ਜਦੋਂ 5 ਦੋਸਤ ਪਠਾਨਕੋਟ ਵਿੱਚ ਵਿਆਹ ਸਮਾਗਮ ਤੋਂ ਵਾਪਸ ਜਲੰਧਰ ਜਾ ਰਹੇ ਸਨ ਤਾਂ ਟਰੱਕ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੀ ਕਾਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ 5 ਦੋਸਤਾਂ ਦੀ ਮੌਤ ਹੋ ਗਈ। ਇਥੋਂ ਤੱਕ ਕਿ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ-ਟੁਕੜੇ ਹੋ ਗਏ। ਆਪ' ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਮਹਿੰਦਰ ਭਗਤ ਅਤੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਵੀ ਪਹੁੰਚੇ ਕੇ.ਪੀ. ਸਮੇਤ ਕਈ ਸਿਆਸੀ ਆਗੂ ਵੀ ਅੰਤਿਮ ਸੰਸਕਾਰ ਤੇ ਪਹੁੰਚੇ। 

ਅੰਤਿਮ ਸੰਸਕਾਰ ਵਿੱਚ ਪਹੁੰਚੇ ਜਲੰਧਰ ਦੇ ਸੰਸਦ ਮੈਂਬਰ ਰਿੰਕੂ

ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਦਸੂਹਾ ਨੇੜੇ ਸ਼ੁੱਕਰਵਾਰ ਰਾਤ ਨੂੰ ਵਾਪਰੇ ਇੱਕ ਭਿਆਨਕ ਹਾਦਸੇ 'ਚ 5 ਦੋਸਤਾਂ ਦੀ ਮੌਤ ਹੋ ਗਈ। ਸੜਕ ਹਾਦਸੇ ਤੋਂ ਪਹਿਲਾਂ ਚਾਰੇ ਦੋਸਤਾਂ ਦੀ ਕਾਰ 'ਚ ਇਕੱਠੇ ਗੀਤ ਗਾਉਂਦੇ ਅਤੇ ਤੇਜ਼ ਰਫਤਾਰ ਨਾਲ ਕਾਰ ਚਲਾਉਣ ਦੀ ਵੀਡੀਓ ਸਾਹਮਣੇ ਆਈ ਸੀ। ਅੰਤਿਮ ਸੰਸਕਾਰ ਵਿੱਚ ਪਹੁੰਚੇ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਸੜਕ ਹਾਦਸੇ ਵਿੱਚ ਮਾਰੇ ਗਏ ਆਪਣੇ 5 ਦੋਸਤਾਂ ਦੀ ਮੌਤ 'ਤੇ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ।

ਪੰਜ ਦੋਸਤਾਂ ਦਾ ਵੀਡੀਓ ਸ਼ੋਸਲ ਮੀਡੀਆ  'ਤੇ ਆਇਆ ਸੀ ਸਾਹਮਣੇ

ਨ੍ਹਾਂ ਪੰਜ ਦੋਸਤਾਂ ਦਾ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਗਿਆ ਸੀ ਜਿਸ ਵਿੱਚ 120,130 ਦੀ ਸਪੀਡ ਦਿਖਾਈ ਦੇ ਰਹੀ ਸੀ। ਉਨ੍ਹਾਂ ਕਿਹਾ ਕਿ ਉਹ ਸਮੂਹ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਹਾਈਵੇਅ 'ਤੇ 23 ਦੀ ਸਪੀਡ 'ਤੇ ਗੱਡੀ ਨਾ ਚਲਾਉਣ ਅਤੇ ਕਿਸੇ ਵੀ ਤਰ੍ਹਾਂ ਦੇ ਜੋਖਮ ਭਰੇ ਸਟੰਟ ਕਰਨ ਤੋਂ ਗੁਰੇਜ਼ ਕਰਨ ਤਾਂ ਜੋ ਉਨ੍ਹਾਂ ਨਾਲ ਅਜਿਹੀ ਕੋਈ ਵੀ ਭਿਆਨਕ ਘਟਨਾ ਨਾ ਵਾਪਰੇ | ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਕੱਲਿਆਂ ਕਿਤੇ ਵੀ ਨਹੀਂ ਭੇਜਣਾ ਚਾਹੀਦਾ।

ਟਰੱਕ ਨਾਲ ਟਕਰਾਉਣ ਤੋਂ ਬਾਅਦ ਕਾਰ ਵਿੱਚ ਹੋਇਆ ਸੀ ਧਮਾਕਾ 

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਕਾਰ ਰਿਸ਼ਭ ਦੀ ਸੀ। ਜਿਸ ਨੂੰ ਉਹ ਖੁਦ ਚਲਾ ਰਿਹਾ ਸੀ। ਸੀ.ਐਨ.ਜੀ. ਕਾਰ ਦੀ ਟੱਕਰ ਤੋਂ ਬਾਅਦ ਉਸ ਦਾ ਸੀਐਨਜੀ ਸਿਲੰਡਰ ਫਟ ਗਿਆ। ਜਿਸ ਕਾਰਨ ਪੰਜਾਂ ਦੋਸਤਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਇੱਕ ਦੀ ਰਸਤੇ ਵਿੱਚ ਅਤੇ ਦੂਜੇ ਦੀ ਹਸਪਤਾਲ ਵਿੱਚ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਇਆ ਟਰੱਕ ਵੀ ਝਾੜੀਆਂ ਵਿੱਚ ਪਲਟ ਗਿਆ। ਪੁਲੀਸ ਨੇ ਇਸ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਟਰੱਕ ਡਰਾਈਵਰ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ

Tags :