ਜਲੰਧਰ ਜਾਂ ਹੁਸ਼ਿਆਰਪੁਰ ਤੋਂ ਭਾਜਪਾ ਖੇਡ ਸਕਦੀ ਹੈ ਹੰਸ ਰਾਜ ਹੰਸ ਤੇ ਲੋਕਸਭਾ ਉਮੀਦਵਾਰ ਦਾ ਦਾਅ

ਭਾਜਪਾ ਅੱਜ ਕਰ ਸਕਦੀ ਹੈ ਦੂਸਰੀ ਸੂਚੀ ਜਾਰੀ, ਫਿਲਹਾਲ ਕਿਸੇ ਵੀ ਨੇਤਾ ਨੇ ਖੁੱਲ੍ਹ ਕੇ ਨਹੀਂ ਕੀਤੀ ਟਿੱਪਣੀ

Share:

Punjab News: ਦਿੱਲੀ ਪੱਛਮੀ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਸੂਫੀ ਗਾਇਕ ਹੰਸ ਰਾਜ ਹੰਸ ਜਲੰਧਰ ਜਾਂ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਹੋ ਸਕਦੇ ਹਨ। ਭਾਜਪਾ ਦਿੱਲੀ ਪੱਛਮੀ ਤੋਂ ਕਿਸੇ ਹੋਰ ਉਮੀਦਵਾਰ 'ਤੇ ਦਾਅ ਲਗਾ ਸਕਦੀ ਹੈ। ਬੁੱਧਵਾਰ ਨੂੰ ਭਾਜਪਾ ਆਪਣੀ ਦੂਜੀ ਸੂਚੀ ਜਾਰੀ ਕਰੇਗੀ, ਜਿਸ ਵਿੱਚ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਫਿਲਹਾਲ ਕਿਸੇ ਵੀ ਨੇਤਾ ਨੇ ਇਸ 'ਤੇ ਖੁੱਲ੍ਹ ਕੇ ਕੋਈ ਟਿੱਪਣੀ ਨਹੀਂ ਕੀਤੀ ਹੈ। ਦੱਸਣਯੋਗ ਹੈ ਕਿ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਕਮਰ ਕਸ ਲਈ ਹੈ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਚੋਣਾਂ ਨੂੰ ਲੈ ਕੇ ਅਜੇ ਤੱਕ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਦੋ ਜਿਲ੍ਹਿਆ ਵਿੱਚ ਭਾਜਪਾ ਕੋਲ ਲੋਕ ਸਭਾ ਲਈ ਕੋਈ ਪ੍ਰਮੁੱਖ ਚਿਹਰਾ ਨਹੀਂ

ਭਾਜਪਾ ਚੋਣਾਂ ਨੂੰ ਲੈ ਕੇ ਕੋਈ ਗਲਤ ਕਦਮ ਨਹੀਂ ਚੁੱਕਣਾ ਚਾਹੁੰਦੀ। ਬੁੱਧਵਾਰ ਨੂੰ ਦਿੱਲੀ 'ਚ ਭਾਜਪਾ ਸੰਸਦੀ ਬੋਰਡ ਦੀ ਬੈਠਕ ਹੋਵੇਗੀ, ਜਿਸ 'ਚ ਇਹ ਫੈਸਲਾ ਲਿਆ ਜਾ ਸਕਦਾ ਹੈ। ਜਲੰਧਰ ਅਤੇ ਹੁਸ਼ਿਆਰਪੁਰ 'ਚ ਭਾਜਪਾ ਕੋਲ ਲੋਕ ਸਭਾ ਲਈ ਕੋਈ ਪ੍ਰਮੁੱਖ ਚਿਹਰਾ ਨਹੀਂ ਹੈ, ਜਿਸ ਕਾਰਨ ਇਨ੍ਹਾਂ ਦੋਵਾਂ ਜ਼ਿਲਿਆਂ 'ਚ ਭਾਜਪਾ ਹੰਸ ਰਾਜ ਹੰਸ 'ਤੇ ਦਾਅ ਲਗਾ ਸਕਦੀ ਹੈ।

ਦਿੱਲੀ 'ਚ ਵੱਡਾ ਫੇਰਬਦਲ ਕਰ ਸਕਦੀ ਹੈ ਭਾਜਪਾ

ਸੂਤਰਾਂ ਅਨੁਸਾਰ ਪਾਰਟੀ ਦਿੱਲੀ 'ਚ ਵੱਡਾ ਫੇਰਬਦਲ ਕਰ ਸਕਦੀ ਹੈ। ਭਾਜਪਾ ਵੱਲੋਂ ਪਹਿਲਾਂ ਜਾਰੀ ਕੀਤੀ ਗਈ ਸੂਚੀ ਵਿੱਚ ਇਸ ਸੀਟ ਲਈ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਪਤਾ ਲੱਗਾ ਹੈ ਕਿ ਪਾਰਟੀ ਇਸ ਸੀਟ ਤੋਂ ਹੰਸ ਰਾਜ ਹੰਸ ਨੂੰ ਹਟਾ ਕੇ ਕਿਸੇ ਹੋਰ ਦਲਿਤ ਆਗੂ ਨੂੰ ਟਿਕਟ ਦੇ ਸਕਦੀ ਹੈ। ਕਾਰਨ ਇਹ ਹੈ ਕਿ ਇਸ ਸੀਟ 'ਤੇ ਕਰੀਬ 21 ਫੀਸਦੀ ਦਲਿਤ ਵੋਟ ਬੈਂਕ ਹੈ, ਜੋ ਕਿ ਹੋਰਨਾਂ ਵਰਗਾਂ ਨਾਲੋਂ ਸਭ ਤੋਂ ਵੱਧ ਹੈ। ਹਾਲਾਂਕਿ ਹੰਸ ਰਾਜ ਹੰਸ ਵੀ ਦਲਿਤ ਨੇਤਾ ਹਨ, ਫਿਰ ਵੀ ਭਾਜਪਾ ਹੰਸ ਰਾਜ ਹੰਸ ਦੀ ਜਗ੍ਹਾ ਕਿਸੇ ਹੋਰ ਨੇਤਾ ਨੂੰ ਮੈਦਾਨ 'ਚ ਉਤਾਰ ਸਕਦੀ ਹੈ। ਇਸ ਦੇ ਨਾਲ ਹੀ ਉਸ ਨੂੰ ਪੰਜਾਬ ਭੇਜਿਆ ਜਾ ਸਕਦਾ ਹੈ। ਤਾਂ ਜੋ ਪੰਜਾਬ ਵਿੱਚ ਵੀ ਭਾਜਪਾ ਮਜ਼ਬੂਤ ਹੋ ਸਕੇ। ਕਿਉਂਕਿ ਹੰਸ ਰਾਜ ਮੂਲ ਰੂਪ ਤੋਂ ਜਲੰਧਰ ਦਾ ਰਹਿਣ ਵਾਲਾ ਹੈ।

2019 ਵਿਚ ਭਾਜਪਾ ਵੱਲੋਂ ਦਿੱਲੀ ਪੱਛਮੀ ਤੋਂ ਚੋਣ ਲੜੇ ਅਤੇ ਜਿੱਤੇ

ਹੰਸ ਰਾਜ ਹੰਸ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵਜੋਂ ਕੀਤੀ ਸੀ। 2009 ਦੀਆਂ ਲੋਕ ਸਭਾ ਚੋਣਾਂ ਜਲੰਧਰ ਤੋਂ ਲੜੀਆਂ। ਜਿਸ ਵਿੱਚ ਉਹ ਹਾਰ ਗਿਆ। ਇਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਜਿੱਥੇ ਉਸ ਨੂੰ ਜ਼ਿਆਦਾ ਮੌਕਾ ਨਹੀਂ ਮਿਲਿਆ। ਇਸ ਤੋਂ ਬਾਅਦ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ 2019 ਵਿਚ ਭਾਜਪਾ ਵੱਲੋਂ ਦਿੱਲੀ ਪੱਛਮੀ ਤੋਂ ਚੋਣ ਲੜੇ ਅਤੇ ਜਿੱਤੇ।

ਇਹ ਵੀ ਪੜ੍ਹੋ

Tags :