ਦੋਸਤੀ ਤੇ ਪਿਆਰ ਪਿਆ ਭਾਰੀ,ਬ੍ਰੇਕਅੱਪ ਤੋਂ ਬਾਅਦ ਆਪਣੇ ਦੋਸਤ ਤੇ ਸੁੱਟਵਾਇਆ ਤੇਜਾਬ

ਪੀੜਤ ਨਿਖਿਲ ਸਿੰਗਲਾ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਗਰਿੱਡ ਕਲੋਨੀ ਸਨੌਰ ਦੇ ਰਹਿਣ ਵਾਲੇ ਤੇਜਵੀਰ ਨੇ ਤਿੰਨ ਅਣਪਛਾਤੇ ਵਿਅਕਤੀਆਂ ਨੂੰ ਪੈਸੇ ਦੇ ਕੇ ਇਹ ਕੰਮ ਕਰਵਾਇਆ ਸੀ।

Share:

ਹਾਈਲਾਈਟਸ

  • ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ ਬ੍ਰੇਕਅੱਪ ਤੋਂ ਨਾਰਾਜ਼ ਹੋ ਕੇ ਆਪਣੇ ਹੀ ਦੋਸਤ 'ਤੇ ਤੇਜ਼ਾਬ ਸੁੱਟ ਦਿੱਤਾ

 

ਪਟਿਆਲਾ ਦੇ ਵਿੱਚ ਇਕ ਨੌਜਵਾਨ ਦੇ ਵੱਲੋਂ ਆਪਣੇ ਹੀ ਦੋਸਤ ਤੇ ਤੇਜਾਬ ਸੁੱਟ ਦਿੱਤਾ ਗਿਆ। ਜਿਸ ਦੇ ਕਾਰਨ ਨੌਜਵਾਨ ਦਾ ਦੋਸਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਘਟਨਾ ਨੂੰ ਅੰਜਾਮ ਇੱਕ ਲੜਕੀ ਦੇ ਪਿੱਛੇ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ ਬ੍ਰੇਕਅੱਪ ਤੋਂ ਨਾਰਾਜ਼ ਹੋ ਕੇ ਆਪਣੇ ਹੀ ਦੋਸਤ 'ਤੇ ਤੇਜ਼ਾਬ ਸੁੱਟ ਦਿੱਤਾ। ਪੁਲਿਸ ਨੇ ਮੁਲਜ਼ਮ ਦੋਸਤ ਨੂੰ ਗ੍ਰਿਫ਼ਤਾਰ ਕਰਕੇ ਉਸ ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

 

ਬ੍ਰੇਕਅੱਪ ਲਈ ਦੋਸਤ ਨੂੰ ਮੰਨ ਰਿਹਾ ਸੀ ਜਿੰਮੇਵਾਰ

ਪਟਿਆਲਾ ਦੇ ਸਨੌਰ ਵਿੱਚ ਵਾਪਰੀ ਇਸ ਘਟਨਾ ਵਿੱਚ 29 ਸਾਲਾ ਦੁਕਾਨਦਾਰ ਨਿਖਿਲ ਦਾ ਤੇਜ਼ਾਬ ਪੈਣ ਕਾਰਨ 50 ਫੀਸਦੀ ਚਿਹਰਾ ਅਤੇ ਮੋਢਾ ਝੁਲਸ ਗਿਆ। ਨਿਖਿਲ ਨੇ ਦੱਸਿਆ ਕਿ ਤੇਜ਼ਾਬ ਸੁੱਟਣ ਵਾਲੇ ਬਾਈਕ 'ਤੇ ਆਏ ਸਨ। ਜਦੋਂ ਉਸ 'ਤੇ ਤੇਜ਼ਾਬ ਸੁੱਟਿਆ ਗਿਆ ਤਾਂ ਉਹ ਆਪਣੀ ਦੁਕਾਨ ਵੱਲ ਭੱਜਿਆ ਅਤੇ ਆਸ-ਪਾਸ ਦੇ ਲੋਕਾਂ ਨੇ ਉਸਦੀ ਮਦਦ ਕਰਦੇ ਹੋਏ ਉਸਦੇ ਤੇਜ਼ਾਬ ਵਾਲੇ ਕੱਪੜੇ ਪਾੜ ਦਿੱਤੇ। ਨਿਖਿਲ ਨੂੰ ਚੀਕਦੇ ਦੇਖ ਕੇ ਲੋਕ ਉਸ ਨੂੰ ਹਸਪਤਾਲ ਲੈ ਗਏ। ਪੀੜਤ ਨਿਖਿਲ ਸਿੰਗਲਾ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਗਰਿੱਡ ਕਲੋਨੀ ਸਨੌਰ ਦੇ ਰਹਿਣ ਵਾਲੇ ਤੇਜਵੀਰ ਨੇ ਤਿੰਨ ਅਣਪਛਾਤੇ ਵਿਅਕਤੀਆਂ ਨੂੰ ਪੈਸੇ ਦੇ ਕੇ ਇਹ ਕੰਮ ਕਰਵਾਇਆ ਸੀ। ਤੇਜਵੀਰ ਨੂੰ ਉਸਦੀ ਗਰਲਫ੍ਰੈਡ ਛੱਡ ਗਈ ਸੀ ਜਿਸਦਾ ਜ਼ਿੰਮੇਵਾਰ ਸਮਝਦਾ ਸੀ ਉਹ ਫਸ ਨੂੰ ਸਮਝਦਾ ਸੀ ਅਤੇ ਉਸ ਨਾਲ ਖੁੰਦਕ ਰੱਖਦਾ ਸੀ।

 

ਪੁਲਿਸ ਨੇ ਤੇਜਵੀਰ ਨੂੰ ਕੀਤਾ ਗ੍ਰਿਫਤਾਰ

ਐਸਐਚਓ ਗੁਰਵਿੰਦਰ ਸਿੰਘ ਅਤੇ ਟੀਮ ਨੇ ਮੁਲਜ਼ਮ ਤੇਜਵੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਦੋਸ਼ੀ ਤੇਜਵੀਰ ਨੇ ਦੱਸਿਆ ਕਿ ਉਸ ਨੇ ਨਿਖਿਲ 'ਤੇ ਤੇਜ਼ਾਬ ਸੁੱਟਣ ਲਈ ਆਪਣੇ ਇਕ ਦੋਸਤ ਨੂੰ ਕਰੀਬ 20 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਸੀ। ਤੇਜ਼ਾਬ ਸੁੱਟਣ ਵਾਲੇ ਮੁਲਜ਼ਮਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਨਿਖਿਲ ਨੂੰ ਸਬਕ ਸਿਖਾਉਣ ਲਈ ਤੇਜ਼ਾਬ ਸੁੱਟਣ ਦੀ ਰਣਨੀਤੀ ਘੜੀ ਗਈ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਬਾਜ਼ਾਰ ਵਿੱਚੋਂ ਪਾਬੰਦੀਸ਼ੁਦਾ ਤੇਜ਼ਾਬ ਖਰੀਦਿਆ। 4 ਜਨਵਰੀ ਦੀ ਸਵੇਰ ਨੂੰ ਜਦੋਂ ਨਿਖਿਲ ਆਪਣੀ ਦੁਕਾਨ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ।

ਇਹ ਵੀ ਪੜ੍ਹੋ