ਦਸੂਹਾ ਸੜਕ ਹਾਦਸੇ ਵਿੱਚ ਮਾਰੇ ਗਏ 5 ਦੋਸਤਾਂ ਵਿੱਚੋਂ ਚਾਰ ਦਾ ਅੱਜ ਹੋਵੇਗਾ ਇਕੱਠੇ ਸਸਕਾਰ

ਹਾਦਸੇ ਵਿੱਚ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਦੋਂਕਿ ਇੱਕ ਦੀ ਰਸਤੇ ਵਿੱਚ ਅਤੇ ਦੂਜੇ ਦੀ ਹਸਪਤਾਲ ਵਿੱਚ ਮੌਤ ਹੋਈ ਸੀ। ਹਾਦਸੇ ਦਾ ਸ਼ਿਕਾਰ ਹੋਇਆ ਟਰੱਕ ਵੀ ਝਾੜੀਆਂ ਵਿੱਚ ਪਲਟ ਗਿਆ ਸੀ

Share:

ਹਾਈਲਾਈਟਸ

  • ਚਾਰਾਂ ਦਾ ਅੰਤਿਮ ਸਸਕਾਰ ਅੱਜ ਸਵੇਰੇ 11 ਵਜੇ ਇਕੱਠੇ ਕੀਤਾ ਜਾਵੇਗਾ

Punjab News: ਪੰਜਾਬ ਦੇ ਦਸੂਹਾ ਨੇੜੇ ਸ਼ੁੱਕਰਵਾਰ ਰਾਤ ਨੂੰ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਸੀ। ਇਸ ਭਿਆਨਕ ਸੜਕ ਹਾਦਸੇ ਵਿੱਚ ਪੰਜ ਦੋਸਤਾਂ ਦੀ ਮੌਤ ਹੋ ਗਈ ਸੀ। ਘਟਨਾ ਵਿੱਚ ਮਾਰੇ ਗਏ ਅੰਕਿਤ, ਇੰਦਰਜੀਤ,ਰਾਜੂ, ਅਭੀ ਦਾ ਅੱਜ ਮਾਡਲ ਹਾਊਸ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ ਅੰਤਿਮ ਸਸਕਾਰ ਕੀਤਾ ਜਾਵੇਗਾ। ਜਦਕਿ ਪੰਜਵੇਂ ਦੋਸਤ ਰਿਸ਼ਭ ਮਿਨਹਾਸ ਦਾ ਸ਼ੁੱਕਰਵਾਰ ਦੇਰ ਸ਼ਾਮ ਹਰਨਾਮਦਾਸਪੁਰਾ ਵਿਖੇ ਸਸਕਾਰ ਕਰ ਦਿੱਤਾ ਗਿਆ। ਚਾਰਾਂ ਦਾ ਅੰਤਿਮ ਸਸਕਾਰ ਅੱਜ ਸਵੇਰੇ 11 ਵਜੇ ਇਕੱਠੇ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ।

ਟੱਕਰ ਤੋਂ ਬਾਅਦ ਫੱਟਿਆ ਸੀ ਸੀਐਨਜੀ ਸਿਲੰਡਰ

ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਉਕਤ ਕਾਰ ਰਿਸ਼ਭ ਦੀ ਸੀ ਅਤੇ ਉਹ ਖੁਦ ਕਾਰ ਨੂੰ ਚਲਾ ਰਿਹਾ ਸੀ। ਕਾਰ ਦੀ ਟੱਕਰ ਤੋਂ ਬਾਅਦ ਕਾਰ ਦਾ ਸੀਐਨਜੀ ਸਿਲੰਡਰ ਫਟ ਗਿਆ। ਜਿਸ ਕਾਰਨ ਪੰਜਾਂ ਦੋਸਤਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਇੱਕ ਦੀ ਰਸਤੇ ਵਿੱਚ ਅਤੇ ਦੂਜੇ ਦੀ ਹਸਪਤਾਲ ਵਿੱਚ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਇਆ ਟਰੱਕ ਵੀ ਝਾੜੀਆਂ ਵਿੱਚ ਪਲਟ ਗਿਆ। ਪੁਲਿਸ ਨੇ ਇਸ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਟਰੱਕ ਡਰਾਈਵਰ ਦਾ ਇਲਾਜ ਚੱਲ ਰਿਹਾ ਹੈ।

ਇੰਸਟਾਗ੍ਰਾਮ ਤੇ ਹਾਦਸੇ ਤਂ ਪਹਿਲਾਂ ਵੀਡੀਓ ਕੀਤਾ ਸੀ ਸ਼ੇਅਰ

ਰਿਸ਼ਭ ਦੇ ਇੰਸਟਾਗ੍ਰਾਮ ਤੋਂ ਹਾਦਸੇ ਤੋਂ ਠੀਕ 20 ਮਿੰਟ ਪਹਿਲਾਂ ਇਕ ਵੀਡੀਓ ਸ਼ੇਅਰ ਕੀਤਾ ਗਿਆ ਸੀ। ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਉਹ ਜਲੰਧਰ-ਪਠਾਨਕੋਟ ਹਾਈਵੇ 'ਤੇ ਜਾ ਰਹੇ ਸਨ ਅਤੇ ਉਸ ਦੀ ਕਾਰ ਕਰੀਬ 130 ਕਿਲੋਮੀਟਰ ਦੀ ਰਫਤਾਰ ਨਾਲ ਦੌੜ ਰਹੀ ਹੈ। ਵੀਡੀਓ 'ਚ ਗਾਇਕ ਕਰਨ ਔਜਲਾ ਦਾ ਪੰਜਾਬੀ ਗੀਤ 'ਟੇਕ ਇਟ ਈਜ਼ੀ' ਉੱਚੀ ਆਵਾਜ਼ 'ਚ ਚੱਲ ਰਿਹਾ ਸੀ। ਇਹ ਪੰਜੇ ਪੰਜਾਬੀ ਗੀਤਾਂ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਟਰੱਕ ਵੀ ਅਸੰਤੁਲਿਤ ਹੋ ਕੇ ਸੜਕ ਕਿਨਾਰੇ ਝਾੜੀਆਂ ਵਿੱਚ ਪਲਟ ਗਿਆ।

ਇਹ ਵੀ ਪੜ੍ਹੋ