ਸਾਬਕਾ ਮੰਤਰੀ ਕਾਂਗੜ ਦੀਆਂ ਮੁਸ਼ਕਲਾਂ ਵਧੀਆਂ, ਵਿਜੀਲੈਂਸ ਨੇ ਤੇਜ਼ ਕੀਤੀ ਜਾਂਚ, ਮੁੜ ਘਰ ਪੁੱਜੀਆਂ ਟੀਮਾਂ 

ਬਠਿੰਡਾ ਦੇ ਪਿੰਡ ਕਾਂਗੜ ਵਿਖੇ ਵਿਜੀਲੈਂਸ ਅਧਿਕਾਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਕਰ ਪੁੱਜੇ। ਹਾਲਾਂਕਿ ਗੁਰਪ੍ਰੀਤ ਕਾਂਗੜ ਖੁਦ ਘਰ 'ਚ ਨਹੀਂ ਸਨ। ਪ੍ਰੰਤੂ, ਵਿਜੀਲੈਂਸ ਆਪਣੀ ਜਾਂਚ ਕਰਦੀ ਰਹੀ। 

Share:

ਹਾਈਲਾਈਟਸ

  • ਸਾਬਕਾ ਮੰਤਰੀ ਦੇ ਘਰ ਦੀ ਤਲਾਸ਼ੀ ਲਈ ਗਈ।
  • ਵਿਜੀਲੈਂਸ ਨੇ ਕਾਂਗੜ ਖਿਲਾਫ ਜਾਂਚ ਤੇਜ਼ ਕਰ ਦਿੱਤੀ ਹੈ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਵਿਜੀਲੈਂਸ ਟੀਮ ਨੇ ਮੁੜ ਛਾਪਾ ਮਾਰਿਆ। ਵਿਜੀਲੈਂਸ ਵਿਭਾਗ ਚੰਡੀਗੜ੍ਹ ਅਤੇ ਬਠਿੰਡਾ ਦੀ ਸਾਂਝੀ ਟੀਮ ਸਾਬਕਾ ਮੰਤਰੀ ਦੇ ਪਿੰਡ ਕਾਂਗੜ ਪਹੁੰਚੀ, ਜਿੱਥੇ ਉਨ੍ਹਾਂ ਸਾਬਕਾ ਮੰਤਰੀ ਵੱਲੋਂ ਬਣਾਏ ਗਏ ਮਹਿਲ ਦੀ ਪੈਮਾਇਸ਼ ਕੀਤੀ। ਦੱਸ ਦਈਏ ਕਿ ਵਿਜੀਲੈਂਸ ਵਿਭਾਗ ਪਿਛਲੇ ਕਾਫੀ ਸਮੇਂ ਤੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਜਾਂਚ ਕਰ ਰਿਹਾ ਹੈ।


ਸਾਬਕਾ ਮੰਤਰੀ ਦੇ ਮਹਿਲ ਦੀ ਪੈਮਾਇਸ਼

ਵਿਜੀਲੈਂਸ ਵਿਭਾਗ ਕਈ ਵਾਰ ਕਾਂਗੜ ਨੂੰ ਪੁੱਛਗਿੱਛ ਲਈ ਬੁਲਾ ਚੁੱਕਾ ਹੈ। ਹੁਣ ਫਿਰ ਵਿਜੀਲੈਂਸ ਨੇ ਕਾਂਗੜ ਖਿਲਾਫ ਜਾਂਚ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਵਿਜੀਲੈਂਸ ਵਿਭਾਗ ਦੀ ਤਕਨੀਕੀ ਟੀਮ ਡੀਐਸਪੀ ਵਿਜੀਲੈਂਸ ਬਠਿੰਡਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਪਿੰਡ ਕਾਂਗੜ ਪਹੁੰਚੀ। ਟੀਮ ਨੇ ਪਿੰਡ ਵਿੱਚ ਹੀ ਗੁਰਪ੍ਰੀਤ ਕਾਂਗੜ ਵੱਲੋਂ ਬਣਾਏ ਮਹਿਲ ਦੀ ਪੈਮਾਇਸ਼ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਕਾਂਗੜ ਦਾ ਪੁੱਤਰ ਜੇਸੀ ਕਾਂਗੜ ਘਰ 'ਚ ਮੌਜੂਦ ਸੀ। ਉਸਦੇ ਘਰੋਂ ਚਲੇ ਜਾਣ ਕਰਕੇ ਪੈਮਾਇਸ਼ ਪੂਰੀ ਨਹੀਂ ਹੋ ਸਕੀ। ਤਿੰਨ-ਚਾਰ ਕਮਰਿਆਂ ਦੀ ਪੈਮਾਇਸ਼ ਬਾਕੀ ਦੱਸੀ ਜਾ ਰਹੀ ਹੈ। 

ਪੁੱਤ ਨੇ ਨਹੀਂ ਦਿੱਤਾ ਸਹਿਯੋਗ 

ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਅਤੇ ਬਠਿੰਡਾ ਦੀਆਂ ਟੀਮਾਂ ਪਿੰਡ ਕਾਂਗੜ ਪਹੁੰਚੀਆਂ ਅਤੇ ਸਾਬਕਾ ਮੰਤਰੀ ਦੇ ਘਰ ਦੀ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਦੇ ਸਿਵਲ ਵਿੰਗ, ਜਿਸ ਵਿੱਚ ਬੀ ਐਂਡ ਆਰ ਦੇ ਐਕਸੀਅਨ ਵੀ ਸ਼ਾਮਲ ਸਨ, ਨੇ ਲਗਭਗ 90 ਪ੍ਰਤੀਸ਼ਤ ਕਾਂਗੜ ਦੇ ਮਹਿਲ ਦੀ ਪੈਮਾਇਸ਼ ਕਰ ਲਈ ਹੈ। ਇਸੇ ਦੌਰਾਨ ਸਾਬਕਾ ਮੰਤਰੀ ਦਾ ਪੁੱਤਰ ਘਰ ਛੱਡ ਕੇ ਬਾਹਰ ਚਲਾ ਗਿਆ ਅਤੇ ਜਾਂਚ 'ਚ ਸਹਿਯੋਗ ਨਹੀਂ ਦਿੱਤਾ।  ਜਿਸ ਕਾਰਨ ਪੈਮਾਇਸ਼ ਬੰਦ ਕਰਨੀ ਪਈ।

 ਭਾਜਪਾ ਚੋਂ ਮੁੜ ਕਾਂਗਰਸ 'ਚ ਆਏ

ਦੱਸ ਦਈਏ ਕਿ ਸਾਲ 2022 ਵਿੱਚ ਗੁਰਪ੍ਰੀਤ ਕਾਂਗੜ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। ਪਰ ਪਿਛਲੇ ਸਾਲ ਉਹ ਕਾਂਗਰਸ ਵਿੱਚ ਵਾਪਸ ਆ ਗਏ। ਗੁਰਪ੍ਰੀਤ ਕਾਂਗੜ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ