ਵਿਦੇਸ਼ੀ ਵਿਦਿਆਰਥੀਆਂ ਨੂੰ ਕਾਰ ਵਿੱਚ ਮਸਤੀ ਕਰਨੀ ਪਈ ਭਾਰੀ,ਡਿਵਾਈਡਰ ਨਾਲ ਟਕਰਾ ਕਾਰ ਬਣੀ ਅੱਗ ਦਾ ਗੋਲਾ

ਮਿਲੀ ਜਾਣਕਾਰੀ ਅਨੁਸਾਰ ਇਕ ਵਿਦਿਆਰਥੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰ ਦਾ ਮਾਲਕ ਕੌਣ ਹੈ।

Share:

ਹਾਈਲਾਈਟਸ

  • ਕਾਰ ਨੂੰ ਅੱਗ ਲੱਗਣ ਤੇ ਤੁਰੰਤ ਵਿਦੇਸ਼ੀ ਨੌਜਵਾਨ ਤਾਂ ਬਾਹਰ ਆ ਗਏ ਪਰ ਕਾਰ ਸੜ ਕੇ ਸੁਆਹ ਹੋ ਗਈ

ਲੁਧਿਆਣਾ ਵਿੱਚ ਇੱਕ ਤੇਜ਼ ਰਫਤਾਰ ਕਾਰ ਸੰਤੁਲਨ ਵਿਗੜਣ ਕਾਰਨ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਕਾਰ ਨੂੰ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਕਾਰ ਵਿੱਚ ਵਿਦੇਸ਼ੀ ਵਿਦਿਆਰਥੀ ਸਵਾਰ ਸਨ ਜੋ ਕਾਰ ਵਿੱਚ ਹੁੜਦੰਗ ਮਚਾ ਰਹੇ ਸਨ। ਕਾਰ ਨੂੰ ਅੱਗ ਲੱਗਣ ਤੇ ਤੁਰੰਤ ਵਿਦੇਸ਼ੀ ਨੌਜਵਾਨ ਤਾਂ ਬਾਹਰ ਆ ਗਏ ਪਰ ਕਾਰ ਸੜ ਕੇ ਸੁਆਹ ਹੋ ਗਈ। ਇਹ ਹਾਦਸਾ ਫ਼ਿਰੋਜ਼ਪੁਰ ਰੋਡ ਇਯਾਲੀ ਚੌਕ ਚੁੰਗੀ ਨੇੜੇ ਵਾਪਰਿਆ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚ ਗਈ ਪਰ ਉਸ 'ਚ ਸਵਾਰ ਨੌਜਵਾਨ ਮੌਕੇ ਤੋਂ ਲਾਪਤਾ ਹੋ ਗਏ।

 

ਨਾਈਜੀਰੀਅਨ ਵਿਦਿਆਰਥੀ ਚਲਾ ਰਹੇ ਸਨ ਕਾਰ

ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਗੱਡੀ 'ਚ ਵਿਦੇਸ਼ੀ ਵਿਦਿਆਰਥੀ ਨਾਈਜੀਰੀਅਨ ਮੌਜੂਦ ਸਨ। ਉਹ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਹੰਗਾਮਾ ਕਰ ਰਹੇ ਸਨ। ਕਾਰ ਦੀ ਰਫ਼ਤਾਰ ਕਾਫ਼ੀ ਸੀ। ਅਚਾਨਕ ਸਟੀਅਰਿੰਗ ਦਾ ਸੰਤੁਲਨ ਵਿਗੜ ਗਿਆ। ਗੱਡੀ ਡਿਵਾਈਡਰ ਨਾਲ ਟਕਰਾ ਗਈ।

 

ਅੱਗ ਲੱਗਣ ਤੋਂ ਬਾਅਦ ਫਰਾਰ ਹੋਏ ਵਿਦੇਸ਼ੀ ਵਿਦਿਆਰਥੀ

ਕਾਰ ਦੇ ਇੰਜਣ 'ਚੋਂ ਅਚਾਨਕ ਧਮਾਕਾ ਹੋਇਆ ਅਤੇ ਬੋਨਟ ਰਾਹੀਂ ਅੱਗ ਫੈਲ ਗਈ। ਵਿਦਿਆਰਥੀਆਂ ਨੇ ਚੱਲਦੀ ਕਾਰ 'ਚੋਂ ਛਾਲ ਮਾਰ ਦਿੱਤੀ। ਕਾਰ ਨੂੰ ਅੱਗ ਲੱਗਣ ਤੋਂ ਬਾਅਦ ਲੋਕ ਮੌਕੇ ਤੋਂ ਵਿਦੇਸ਼ੀ ਵਿਦਿਆਰਥੀ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਕ ਵਿਦਿਆਰਥੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰ ਦਾ ਮਾਲਕ ਕੌਣ ਹੈ। ਉਨ੍ਹਾਂ ਨੇ ਰਾਤ 10:45 'ਤੇ ਅੱਗ 'ਤੇ ਕਾਬੂ ਪਾਇਆ। ਦੂਜੇ ਪਾਸੇ ਸਬੰਧਤ ਥਾਣੇ ਦਾ ਪਤਾ ਕਰ ਕੇ ਅੱਜ ਉਨ੍ਹਾਂ ਨੂੰ ਵੀ ਸੂਚਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ