ਪੰਜਾਬੀ ਸੰਗੀਤ ਜਗਤ 'ਚ ਸੋਗ, ਮੰਨੇ-ਪ੍ਰਮੰਨੇ ਗਾਇਕ ਦਾ ਦੇਹਾਂਤ 

ਭਰੂਣ ਹੱਤਿਆ ਦੀ ਰੋਕਥਾਮ ਲਈ ਛੇ ਦਹਾਕੇ ਤੋਂ ਸੰਗੀਤ ਰਾਹੀਂ ਦਿੱਤਾ ਸੀ ਵੱਡਾ ਹੋਕਾ। 

Share:

1960 ਦਹਾਕੇ ਦੇ ਸੁਪਰਹਿੱਟ ਗਾਇਕ ਪਰਗਣ ਤੇਜੀ ਦਾ ਦੇਹਾਂਤ ਹੋ ਗਿਆ। ਬੀਤੀ ਰਾਤ ਸੀਐੱਮਸੀ ਹਸਪਤਾਲ ਲੁਧਿਆਣਾ 'ਚ ਤੇਜੀ ਨੇ ਆਖਰੀ ਸਾਹ ਲਿਆ। ਪੰਜਾਬੀ ਵਿਰਾਸਤ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਸੁਰਿੰਦਰ ਸੇਠੀ ਨੇ ਗਾਇਕ ਪਰਗਣ ਤੇਜੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹ ਅਜਿਹੇ ਦਮਦਾਰ ਮਾਣਮੱਤੇ ਧਨੰਤਰ ਗਵੱਈਏ ਸਨ ਕਿ ਭਰੂਣ ਹੱਤਿਆ ਦੀ ਰੋਕਥਾਮ ਲਈ ਛੇ ਦਹਾਕੇ ਤੋਂ ਸੰਗੀਤ ਰਾਹੀਂ ਵਡੇਰਾ ਹੋਕਾ ਦਿੱਤਾ ਸੀ।

ਪਰਗਣ ਤੇਜੀ ਦਾ ਸਫ਼ਰ 

ਤੇਜੀ ਨੇ ਸਭ ਤੋ ਪਹਿਲਾਂ ਰੰਜਨਾ ਨਾਲ ਦੋਗਾਣਿਆਂ ਦੀ ਸ਼ੁਰੂਆਤ ਕੀਤੀ ਸੀ। ਇਸਤੋਂ ਬਾਅਦ ਬੀਬਾ ਪਰਮਜੀਤ ਪਾਲੀ ਨਾਲ ਰਿਕਾਰਡ ਸੰਗੀਤ ਜਗਤ ਵਿੱਚ ਆਏ ਸਨ। ਸਟੇਜ ਤੇ ਤੇਜੀ ਨੇ ਨਰਿੰਦਰ ਬੀਬਾ ਨਾਲ ਵੀ ਗਾਇਆ। ਇਹ ਸੁਰੀਲਾ ਗਾਇਕ ਬੇਸ਼ੱਕ ਦੁਆਬੇ ਦੇ ਜਿਲਾ ਕਪੂਰਥਲਾ ਦੇ ਕਸਬਾ ਬੇਗੋਵਾਲ ਨਾਲ ਲੱਗਦੇ ਪਿੰਡ ਟਾਹਲੀ ਦਾ ਜੰਮਪਲ ਹੈ ਪਰ ਗਾਇਕੀ ਦੇ ਖੇਤਰ ਵਿੱਚ ਅੱਗੇ ਵਧਣ ਲਈ ਪੰਜਾਬੀ ਸੰਗੀਤ ਦੀ ਰਾਜਧਾਨੀ ਲੁਧਿਆਣਾ ਦਾ ਰੁਖ ਕੀਤਾ ਅਤੇ ਸਤਨਾਮ ਸਿੰਘ ਚੰਗਿਆੜਾ ਨੂੰ ਉਸਤਾਦ ਬਣਾ ਲਿਆ ਸੀ। ਪਰਗਣ ਤੇਜੀ ਨੇ ਕਈ ਗੀਤਕਾਰਾਂ ਦੇ ਗੀਤ ਗਾਏ ਜਿੰਨਾ ਵਿੱਚ ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ ਦਾ ਨਾਮ ਪ੍ਰਮੁੱਖ ਤੌਰ ਤੇ ਸ਼ਾਮਲ ਹੈ। ਸੁਰਿੰਦਰ ਸੇਠੀ ਨੇ ਕਿਹਾ ਕਿ ਪਰਮਾਤਮਾ ਗਾਇਕ ਪਰਗਣ ਤੇਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਤੇ ਪਰਿਵਾਰ ਸਮੇਤ ਦੇਸ਼ ਵਿਦੇਸ਼ਾਂ 'ਚ ਞੱਸਦੇ ਸਰੋਤਿਆਂ , ਦਰਸ਼ਕਾਂ, ਪ੍ਰਸ਼ੰਸਕਾਂ ਤੇ ਉਪਾਸ਼ਕਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਇਹ ਵੀ ਪੜ੍ਹੋ