ਧੁੰਦ ਨੇ ਮੱਠੀ ਕੀਤੀ ਰੇਲ ਗੱਡੀਆਂ ਦੀ ਰਫ਼ਤਾਰ, ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਗੱਡੀਆਂ, ਯਾਤਰੀ ਪਰੇਸ਼ਾਨ

ਧੁੰਦ ਦਾ ਸ਼ਹਿਰ ਦੇ ਅੰਦਰ ਪ੍ਰਭਾਵ ਘੱਟ ਹੈ ਪਰ ਬਾਹਰੀ ਖੇਤਰਾਂ ਵਿੱਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ 50 ਤੋਂ 60 ਫੁੱਟ ਹੀ ਰਹਿ ਗਈ ਹੈ।

Share:

ਬਦਲਦੇ ਮੌਸਮ ਨੇ ਹੁਣ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦਸੰਬਰ ਦੇ ਪਹਿਲੇ ਹਫ਼ਤੇ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਅਤੇ ਇਸ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਧੁੰਦ ਨੇ ਰੇਲ ਗੱਡੀਆਂ ਦੀ ਰਫ਼ਤਾਰ ਘਟਾ ਦਿੱਤੀ ਹੈ ਅਤੇ ਇਸ ਕਾਰਨ ਰੇਲ ਗੱਡੀਆਂ ਚਾਰ ਤੋਂ ਨੌਂ ਘੰਟੇ ਦੇਰੀ ਨਾਲ ਆਪਣੀਆਂ ਮੰਜ਼ਿਲਾਂ ਤੇ ਪਹੁੰਚ ਰਹੀਆਂ ਹਨ।

 

ਯੈਲੋ ਅਲਰਟ ਜਾਰੀ

ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਧੁੰਦ ਕਾਰਨ ਟਰੇਨਾਂ ਦੀ ਰਫ਼ਤਾਰ ਘਟ ਗਈ ਹੈ। ਇਸ ਕਾਰਨ ਰੇਲ ਗੱਡੀਆਂ ਚਾਰ ਤੋਂ ਨੌਂ ਘੰਟੇ ਦੇਰੀ ਨਾਲ ਆਪਣੀ ਮੰਜ਼ਿਲ ਤੇ ਪੁੱਜ ਰਹੀਆਂ ਹਨ। ਰੇਲ ਗੱਡੀਆਂ ਦੇ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਇਹ ਟਰੇਨਾਂ ਲੇਟ

ਸ਼ਨੀਵਾਰ ਨੂੰ ਲੇਟ ਹੋਣ ਵਾਲੀਆਂ ਟਰੇਨਾਂ 'ਚ ਅੰਮ੍ਰਿਤਸਰ ਐਕਸਪ੍ਰੈੱਸ 11057 ਨੌਂ ਘੰਟੇ, ਸੱਚਖੰਡ ਐਕਸਪ੍ਰੈੱਸ 12715 ਨੂੰ ਸੱਤ ਘੰਟੇ, ਅੰਡੇਮਾਨ ਐਕਸਪ੍ਰੈੱਸ 16031 ਛੇ ਘੰਟੇ, ਆਮਰਪਾਲੀ ਐਕਸਪ੍ਰੈੱਸ 15707 ਤੇ ਸੱਚਖੰਡ ਐਕਸਪ੍ਰੈੱਸ 12716 ਚਾਰ ਘੰਟੇ, ਹੀਰਾਕੁੰਡ ਸੁਪਰਫਾਸਟ ਐਕਸਪ੍ਰੈੱਸ 20807 ਅੰਮਿ੍ਤਸਰਵਾਲਾ ਅਤੇ ਜੱਲਿਆ ਵਾਲਾ ਬਾਗ ਐਕਸਪ੍ਰੈਸ 12379 ਸਾਢੇ ਤਿੰਨ ਘੰਟੇ, ਜੰਮੂ ਤਵੀ ਐਕਸਪ੍ਰੈਸ 18101 ਕਰੀਬ ਤਿੰਨ ਘੰਟੇ, ਮਾਲਵਾ ਐਕਸਪ੍ਰੈਸ 12919, ਜੰਮੂ ਤਵੀ ਐਕਸਪ੍ਰੈਸ 18101, ਇੰਦੌਰ-ਅੰਮ੍ਰਿਤਸਰ ਐਕਸਪ੍ਰੈਸ 19325 ਅਤੇ ਸਵਰਾਜ ਐਕਸਪ੍ਰੈਸ ਕਰੀਬ ਦੋ ਘੰਟੇ ਅਤੇ ਜੇਹਲਮ ਐਕਸਪ੍ਰੈਸ 11077, ਸ਼ਾਲੀਮਾਰ ਐਕਸਪ੍ਰੈਸ 14645 ਅਤੇ ਗੋਲਡਨ ਟੈਂਪਲ 12903 ਕਰੀਬ ਇੱਕ ਘੰਟਾ ਦੇਰੀ ਨਾਲ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ