ਮੋਗਾ ਵਿੱਚ ਧੁੰਦ ਦਾ ਕਹਿਰ: ਆਪਸ 'ਚ ਟਕਰਾਇਆਂ ਛੇ ਗੱਡੀਆਂ, ਚਾਰ ਜਖਮੀ

ਜਖਮੀਆਂ ਨੂੰ ਟਰਾਲੀ ਚਾਲਕ ਦੀ ਮਦਦ ਨਾਲ ਐਂਬੂਲੈਂਸ ਚੋਂ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Share:

ਧੁੰਦ ਕਾਰਨ ਮੋਗਾ 'ਚ ਦੋ ਥਾਵਾਂ 'ਤੇ ਹਾਦਸੇ ਵਾਪਰਣ ਦੀ ਖਬਰ ਸਾਹਮਣੇ ਆਈ ਹੈ। ਪਹਿਲਾ ਹਾਦਸਾ ਲੁਹਾਰਾ ਚੌਕ ਵਿਖੇ ਵਾਪਰਿਆ, ਜਿਸ ਵਿੱਚ ਕਰੀਬ 4 ਵਾਹਨ ਆਪਸ ਵਿੱਚ ਟਕਰਾ ਗਏ। ਜਿਸ 'ਚ 2 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੂਜਾ ਹਾਦਸਾ ਪਿੰਡ ਡਗਰੂ ਨੇੜੇ ਵਾਪਰਿਆ, ਜਿੱਥੇ ਐਂਬੂਲੈਂਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਜਿਸ ਵਿੱਚ ਡਰਾਈਵਰ ਤੇ ਉਸ ਦਾ ਸਾਥੀ ਜ਼ਖ਼ਮੀ ਹੋ ਗਏ।

ਐਂਬੂਲੈਂਸ ਮਰੀਜ਼ ਨੂੰ ਛੱਡ ਕੇ ਆ ਰਹੀ ਸੀ ਵਾਪਸ 

ਐਂਬੂਲੈਂਸ ਚਾਲਕ ਕਮਲਜੀਤ ਨੇ ਦੱਸਿਆ ਕਿ ਉਹ ਦੇਰ ਰਾਤ ਮਰੀਜ਼ ਨੂੰ ਫਰੀਦਕੋਟ ਛੱਡ ਕੇ ਵਾਪਸ ਮੋਗਾ ਆ ਰਿਹਾ ਸੀ। ਜਦੋਂ ਉਹ ਪਿੰਡ ਡਗਰੂ ਨੇੜੇ ਪਹੁੰਚੇ ਤਾਂ ਉੱਥੇ ਇੱਕ ਟਰੈਕਟਰ ਟਰਾਲੀ ਖੜ੍ਹੀ ਸੀ। ਡੂੰਘੀ ਧੁੰਦ ਕਾਰਨ ਮੇਰੀ ਐਂਬੂਲੈਂਸ ਟਰਾਲੀ ਨਾਲ ਟਕਰਾ ਗਈ। ਜਿਸ ਕਾਰਨ ਮੇਰੀ ਐਂਬੂਲੈਂਸ ਦਾ ਕਾਫੀ ਨੁਕਸਾਨ ਹੋ ਗਿਆ। ਇਸ ਦੌਰਾਨ ਮੇਰੇ ਸਾਥੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮੈਂ ਵੀ ਗੰਭੀਰ ਰੂਪ 'ਚ ਜਖਮੀ ਹੋ ਗਿਆ। 

ਡੂੰਘੀ ਧੁੰਦ ਕਾਰਨ ਐਂਬੂਲੈਂਸ ਹੋਈ ਹਾਦਸਾਗ੍ਰਸਤ

ਡਾਕਟਰ ਨੇ ਦੱਸਿਆ ਕਿ ਸਾਡੇ ਹਸਪਤਾਲ ਦੀ 108 ਐਂਬੂਲੈਂਸ ਜੋ ਕਿ ਫਰੀਦਕੋਟ ਤੋਂ ਵਾਪਸ ਆ ਰਹੀ ਸੀ। ਡੂੰਘੀ ਧੁੰਦ ਕਾਰਨ ਹਾਦਸਾਗ੍ਰਸਤ ਹੋ ਗਈ। ਜਿਸ ਵਿੱਚ ਐਂਬੂਲੈਂਸ ਡਰਾਈਵਰ ਅਤੇ ਸਹਾਇਕ ਜ਼ਖਮੀ ਹੋ ਗਏ। ਜਿਨ੍ਹਾਂ ਦਾ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ