Punjab ਦੇ ਥਰਮਲ ਪਲਾਂਟਾ ਦੇ ਪੰਜ ਯੂਨਿਟ ਬੰਦ,ਬਿਜਲੀ ਉਤਪਾਦਨ ਪ੍ਰਭਾਵਿਤ,ਬਾਹਰੋਂ ਕਰਨੀ ਪਵੇਗੀ ਖਰੀਦ

ਪ੍ਰਾਪਤ ਅੰਕੜਿਆਂ ਅਨੁਸਾਰ ਬੰਦ ਪਏ ਯੂਨਿਟਾਂ ਕਾਰਨ ਵਧੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ ਕਰੀਬ 70 ਕਰੋੜ ਰੁਪਏ ਦੀ ਬਿਜਲੀ ਬਾਹਰੋਂ ਖਰੀਦੀ ਹੈ। ਇਹ ਬਿਜਲੀ ਔਸਤਨ 4.50 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦੀ ਗਈ ਹੈ।

Share:

Punjab News: ਰਿਕਾਰਡ ਮੰਗ ਦੇ ਚੱਲਦਿਆਂ ਪੰਜਾਬ ਵਿੱਚ ਵੱਖ-ਵੱਖ ਥਰਮਲ ਪਲਾਂਟਾਂ ਦੇ ਪੰਜ ਯੂਨਿਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ 2050 ਮੈਗਾਵਾਟ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ। ਵੱਧਦੀ ਮੰਗ ਅਤੇ ਆਉਣ ਵਾਲੇ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਲਈ ਪਾਵਰਕਾਮ ਨੂੰ ਬੈਂਕਿੰਗ ਪ੍ਰਣਾਲੀ ਅਧੀਨ ਸਟੋਰ ਕਰਨ ਲਈ ਬਾਹਰੋਂ ਬਿਜਲੀ ਖਰੀਦਣੀ ਪੈਂਦੀ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਪਾਵਰਕਾਮ ਨੇ ਇੱਕ ਦਿਨ ਵਿੱਚ ਕਰੀਬ 70 ਕਰੋੜ ਰੁਪਏ ਦੀ ਬਿਜਲੀ ਖਰੀਦੀ ਹੈ। ਇਸ ਨਾਲ ਪਾਵਰਕੌਮ ਲਈ ਵਿੱਤੀ ਮੁਸ਼ਕਲਾਂ ਵਧ ਸਕਦੀਆਂ ਹਨ।

ਬਾਇਲਰ ਟਿਊਬ ਵਿੱਚ ਲੀਕੇਜ਼

ਰਾਜਪੁਰਾ ਥਰਮਲ ਪਲਾਂਟ ਦਾ 700 ਮੈਗਾਵਾਟ ਸਮਰੱਥਾ ਦਾ ਇੱਕ ਨੰਬਰ ਯੂਨਿਟ ਬਾਇਲਰ ਟਿਊਬ ਵਿੱਚ ਲੀਕ ਹੋਣ ਕਾਰਨ ਬੰਦ ਹੋ ਗਿਆ ਹੈ ਅਤੇ ਗੋਇੰਦਵਾਲ ਸਾਹਿਬ ਦਾ 270 ਮੈਗਾਵਾਟ ਸਮਰੱਥਾ ਦਾ ਇੱਕ ਨੰਬਰ ਯੂਨਿਟ ਪੱਖੇ ਦੇ ਬਲੇਡ ਪਿੱਚ ਚੈਕਿੰਗ ਦੇ ਕੰਮ ਕਾਰਨ ਬੰਦ ਹੋ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਥਰਮਲ ਪਲਾਂਟ 660 ਮੈਗਾਵਾਟ ਦੇ ਤਲਵੰਡੀ ਸਾਬੋ ਦਾ ਯੂਨਿਟ ਨੰਬਰ ਦੋ ਤਕਨੀਕੀ ਨੁਕਸ ਕਾਰਨ ਠੱਪ ਹੋ ਗਿਆ ਹੈ। ਜਦੋਂਕਿ ਪਾਵਰਕੌਮ ਦੇ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ 210 ਮੈਗਾਵਾਟ ਦਾ ਯੂਨਿਟ ਨੰਬਰ ਦੋ ਤਕਨੀਕੀ ਨੁਕਸ ਕਾਰਨ ਪਹਿਲਾਂ ਹੀ ਬੰਦ ਪਿਆ ਹੈ। ਰੋਪੜ ਥਰਮਲ ਦਾ 210 ਮੈਗਾਵਾਟ ਦਾ ਯੂਨਿਟ ਵੀ ਸਾਲਾਨਾ ਮੁਰੰਮਤ ਦੇ ਕੰਮਾਂ ਕਾਰਨ ਬੰਦ ਪਿਆ ਹੈ।

ਤਲਵੰਡੀ ਸਾਬੋ ਥਰਮਲ ਪਲਾਂਟ 'ਤੇ ਨਿਰਭਰ

ਪੰਜਾਬ ਵਿਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸਰਕਾਰ 1980 ਮੈਗਾਵਾਟ ਦੇ ਤਲਵੰਡੀ ਸਾਬੋ ਥਰਮਲ ਪਲਾਂਟ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਇਸ ਪਲਾਂਟ ਦੇ ਯੂਨਿਟ ਤਕਨੀਕੀ ਨੁਕਸ ਕਾਰਨ ਸਮੇਂ-ਸਮੇਂ 'ਤੇ ਬੰਦ ਹੋ ਜਾਂਦੇ ਹਨ। ਪਹਿਲਾਂ 5 ਜਨਵਰੀ 2024 ਨੂੰ ਵੀ ਇਸ ਪਲਾਂਟ ਦਾ ਯੂਨਿਟ ਨੰਬਰ ਤਿੰਨ ਤਕਨੀਕੀ ਨੁਕਸ ਕਾਰਨ ਚਾਰ ਦਿਨ ਬੰਦ ਰਿਹਾ। ਇਸੇ ਤਰ੍ਹਾਂ ਇੱਕ ਨੰਬਰ ਯੂਨਿਟ 18 ਜਨਵਰੀ 2024 ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਨੂੰ ਬਾਅਦ ਵਿੱਚ 22 ਜਨਵਰੀ ਨੂੰ ਹੀ ਮੁੜ ਚਾਲੂ ਕੀਤਾ ਗਿਆ ਸੀ। ਯੂਨਿਟ ਨੰਬਰ ਦੋ 23 ਜਨਵਰੀ, 2024 ਨੂੰ ਬੰਦ ਹੋ ਗਿਆ ਸੀ ਅਤੇ 26 ਜਨਵਰੀ ਨੂੰ ਮੁਰੰਮਤ ਤੋਂ ਬਾਅਦ ਚਾਲੂ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ