ਪਹਿਲਾਂ ਬਹਾਨੇ ਨਾਲ USA ਤੋਂ ਬੁਲਾਇਆ, ਫਿਰ ਗਲਾ ਘੁੱਟ ਕੇ ਮਾਰ ਮੁਕਾਇਆ

ਸੁਲਤਾਨਪੁਰ ਲੋਧੀ ਦੇ ਡੀਐੱਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਰਾਜਦੀਪ ਕੌਰ ਦਾ ਉਸ ਦੀ ਸੱਸ ਅਤੇ ਸਹੁਰੇ ਵੱਲੋਂ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਦੋਵਾਂ ਨੂੰ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।

Share:

ਹਾਈਲਾਈਟਸ

  • ਰਾਜਦੀਪ ਕੌਰ ਦਾ ਵਿਆਹ 7 ਸਾਲ ਪਹਿਲਾਂ ਪਿੰਡ ਨਾਨੋ ਮੱਲੀਆਂ, ਕਪੂਰਥਲਾ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਨਾਲ ਹੋਇਆ ਸੀ

Punjab News: ਕਪੂਰਥਲਾ 'ਚ ਪਹਿਲਾਂ ਤਾਂ ਸਹੁਰਿਆਂ ਨੇ ਇਕ ਯੋਜਨਾ ਤਹਿਤ ਅਮਰੀਕਾ ਰਹਿੰਦੀ ਨੂੰਹ ਨੂੰ ਭਾਰਤ ਬੁਲਾਇਆ ਅਤੇ ਫਿਰ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਮੁਲਜ਼ਮ ਸੱਸ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਨੂੰ ਵਿਆਹ ਦੇ ਪ੍ਰੋਗਰਾਮ ਦੇ ਬਹਾਨੇ ਭਾਰਤ ਬੁਲਾਇਆ ਗਿਆ ਸੀ। ਉਸਦਾ ਪਤੀ ਇਸ ਸਮੇਂ ਅਮਰੀਕਾ ਵਿੱਚ ਹੈ। ਮ੍ਰਿਤਕ ਦੀ ਮਾਂ ਨੇ ਉਸ 'ਤੇ ਆਰੋਪ ਲਾਇਆ ਹੈ ਕਿ ਉਹ ਜਾਇਦਾਦ ਆਪਣੇ ਨਾਂ ਕਰਵਾਉਣ ਲਈ ਦਬਾਅ ਪਾ ਰਿਹਾ ਸੀ। 

ਪੰਜ ਸਾਲ ਦਾ ਬੱਚਾ 

ਮ੍ਰਿਤਕ ਦੀ ਮਾਤਾ ਨਿਰਮਲ ਕੌਰ ਨੇ ਦੱਸਿਆ ਕਿ ਉਹ ਪਿੰਡ ਮੋਖੇਵਾਲ, ਜਲੰਧਰ ਦੀ ਰਹਿਣ ਵਾਲੀ ਹੈ। ਇਸ ਸਮੇਂ ਉਹ  ਯੂਕੇ ਵਿੱਚ ਰਹਿ ਰਹੀ ਹੈ। ਉਸ ਦੀ ਬੇਟੀ ਰਾਜਦੀਪ ਕੌਰ  ਦਾ ਵਿਆਹ 7 ਸਾਲ ਪਹਿਲਾਂ ਪਿੰਡ ਨਾਨੋ ਮੱਲੀਆਂ, ਕਪੂਰਥਲਾ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਧੀ ਅਤੇ ਜਵਾਈ ਅਮਰੀਕਾ ਰਹਿ ਰਹੇ ਸਨ। ਉਨ੍ਹਾਂ ਦਾ ਇੱਕ ਪੰਜ ਸਾਲ ਦਾ ਬੱਚਾ ਵੀ ਹੈ, ਜੋ ਉਨ੍ਹਾਂ ਦੇ ਨਾਲ ਹੀ ਰਹਿੰਦਾ ਹੈ। ਨਿਰਮਲ ਕੌਰ ਨੇ ਦੱਸਿਆ ਕਿ ਧੀ 12 ਜਨਵਰੀ ਨੂੰ ਆਪਣੇ 5 ਸਾਲਾ ਬੱਚੇ ਨਾਲ ਆਪਣੇ ਸਹੁਰੇ ਪਰਿਵਾਰ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਈ ਸੀ। 

ਗ੍ਰੀਨ ਕਾਰਡ ਹੋਲਡਰ ਬਨਣਾ ਚਾਹੁੰਦਾ ਸੀ ਜਵਾਈ 

ਇਸ ਤੋਂ ਬਾਅਦ 19 ਜਨਵਰੀ ਨੂੰ ਉਸ ਨੂੰ ਜਵਾਈ ਮਨਜਿੰਦਰ ਸਿੰਘ ਦਾ ਫੋਨ ਆਇਆ ਕਿ ਰਾਜਦੀਪ ਬੋਲ ਨਹੀਂ ਕਰ ਰਹੀ ਹੈ। ਇਸ ਲਈ ਉਹ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਹਨ। ਉਹ 24 ਤਰੀਕ ਨੂੰ ਯੂਕੇ ਤੋਂ ਆਪਣੀ ਧੀ ਦੇ ਸਹੁਰੇ ਘਰ ਪਹੁੰਚੀ। ਉੱਥੇ ਉਸਦੀ ਧੀ ਮ੍ਰਿਤਕ ਪਈ ਸੀ। ਜਦੋਂ ਸਹੁਰਿਆਂ ਨੂੰ ਮੌਤ ਬਾਰੇ ਪੁੱਛਿਆ ਤਾਂ ਉਹ ਵੱਖੋ-ਵੱਖ ਗੱਲਾਂ ਕਰਨ ਲੱਗੇ। ਜਿਸ ਕਾਰਨ ਉਸਨੂੰ ਸ਼ੱਕ ਹੋ ਗਿਆ। ਉਸਦਾ ਆਰੋਪ ਹੈ ਕਿ ਜਵਾਈ, ਸਹੁਰਾ ਜਗਦੇਵ ਸਿੰਘ ਅਤੇ ਸੱਸ ਬਲਜੀਤ ਕੌਰ ਨੇ ਇਕ ਯੋਜਨਾ ਤਹਿਤ ਉਸ ਦੀ ਲੜਕੀ ਨੂੰ ਅਮਰੀਕਾ ਤੋਂ ਭਾਰਤ ਬੁਲਾਇਆ ਸੀ। ਉਨ੍ਹਾਂ ਨੇ ਬੇਟੀ ਦਾ ਪੋਸਟਮਾਰਟਮ ਵੀ ਨਹੀਂ ਕਰਵਾਇਆ। ਨਿਰਮਲ ਕੌਰ ਨੇ ਦੱਸਿਆ ਕਿ ਜਵਾਈ ਬੇਟੀ 'ਤੇ ਦਬਾਅ ਪਾ ਕੇ ਉਸ ਨੂੰ ਜਾਇਦਾਦ ਆਪਣੇ ਨਾਂ ਕਰਵਾਉਣ ਲਈ ਕਹਿੰਦਾ ਸੀ, ਤਾਂ ਜੋ ਉਹ ਉਥੇ ਗ੍ਰੀਨ ਕਾਰਡ ਹੋਲਡਰ ਬਣ ਸਕੇ। ਇਸ ਸਮੇਂ ਉਹ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਵਿਚ ਰਹਿ ਰਿਹਾ ਹੈ।
 

ਇਹ ਵੀ ਪੜ੍ਹੋ