ਅੰਮ੍ਰਿਤਸਰ ਤੋਂ ਅਯੁੱਧਿਆ ਧਾਮ ਲਈ ਪਹਿਲੀ Aastha Special Train ਰਵਾਨਾ

ਅਯੁੱਧਿਆ ਜਾਣ ਲਈ ਸ਼ਰਧਾਲੂ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਸਨ। ਸ਼ਰਧਾਲੂਆਂ ਨੇ ਕਿਹਾ ਸਾਨੂੰ ਸਾਰਿਆਂ ਨੂੰ ਰਾਮ ਮੰਦਰ ਜਰੂਰ ਜਾਣਾ ਚਾਹੀਦਾ ਹੈ।

Share:

Punjab News: ਅਯੁੱਧਿਆ ਧਾਮ ਰੇਲਵੇ ਵਿਭਾਗ ਵੱਲੋਂ ਲਈ ਚਲਾਈ ਗਈ ਵਿਸ਼ੇਸ਼ ਟਰੇਨ ਆਸਥਾ ਬੁੱਧਵਾਰ ਸਵੇਰੇ 5:55 ਵਜੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਰੇਲਗੱਡੀ ਦੇ ਰਵਾਨਾ ਹੋਣ ਤੋਂ ਪਹਿਲਾਂ ਅਯੁੱਧਿਆ ਧਾਮ ਜਾਣ ਲਈ ਪਹੁੰਚੇ ਯਾਤਰੀਆਂ ਵੱਲੋਂ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਏ ਗਏ। ਰਾਮ ਲਾਲਾ ਦੇ ਦਰਸ਼ਨਾਂ ਲਈ ਅਯੁੱਧਿਆ ਧਾਮ ਜਾਣ ਲਈ ਪੁੱਜੇ ਯਾਤਰੀਆਂ ਦੀਆਂ ਅੱਖਾਂ 'ਚ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ| ਸਟੇਸ਼ਨ 'ਤੇ ਪਹੁੰਚੇ ਯਾਤਰੀਆਂ ਨੇ ਇਕ ਆਵਾਜ਼ 'ਚ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਇਸ ਜਨਮ 'ਚ ਉਨ੍ਹਾਂ ਨੂੰ ਅਯੁੱਧਿਆ ਧਾਮ ਜਾ ਕੇ ਰਾਮ ਲਾਲਾ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ।

250 ਦੇ ਕਰੀਬ ਸ਼ਰਧਾਲੂ ਹੋਏ ਰਵਾਨਾ

ਅਯੁੱਧਿਆ ਧਾਮ ਲਈ ਚੱਲਣ ਵਾਲੀ ਸਪੈਸ਼ਲ ਟਰੇਨ ਦੀਆਂ ਸਾਰੀਆਂ ਸੀਟਾਂ ਪੂਰੀ ਤਰ੍ਹਾਂ ਭਰ ਗਈਆਂ ਸਨ। ਹਾਲਾਂਕਿ 250 ਦੇ ਕਰੀਬ ਲੋਕ ਅੰਮ੍ਰਿਤਸਰ ਤੋਂ ਰਵਾਨਾ ਹੋਏ। ਇਸ ਤੋਂ ਇਲਾਵਾ ਜਲੰਧਰ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਆਦਿ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਰੇਲ ਗੱਡੀ ਵਿੱਚ ਸਵਾਰ ਹੋ ਕੇ ਅਯੁੱਧਿਆ ਧਾਮ ਲਈ ਰਵਾਨਾ ਹੋਣਗੇ।

ਇਹ ਵੀ ਪੜ੍ਹੋ