Firozpur: ਪੁਲਿਸ ਨੂੰ ਮਿਲੀ ਵੱਡੀ ਸਫਲਤਾ, 10 ਕਰੋੜ ਦੀ ਹੈਰੋਇਨ ਨਾਲ 2 ਨਸ਼ਾ ਚੜੇ ਅੜਿਕੇ

ਇਸੇ ਦੌਰਾਨ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਹੀਰਾ ਸਿੰਘ ਵਾਸੀ ਪਿੰਡ ਕਮਾਲਾ ਮਿੱਡੂ ਅਤੇ ਮੁਲਜ਼ਮ ਅਨਮੋਲਪ੍ਰੀਤ ਸਿੰਘ ਵਾਸੀ ਪਿੰਡ ਦੂਲੋ ਸਿੰਘ ਫ਼ਿਰੋਜ਼ਪੁਰ ਹੈਰੋਇਨ ਵੇਚਣ ਦੇ ਆਦੀ ਹਨ ਅਤੇ ਦੋਵੇਂ ਮੁਲਜ਼ਮ ਫਿਲਹਾਲ ਜੀਰਾ ਤੋਂ ਸਫੇਦ ਰੰਗ ਦੀ ਸਵਿਫਟ ਕਾਰ 'ਚ ਆ ਰਹੇ ਹਨ।

Share:

Punjab News: ਫ਼ਿਰੋਜ਼ਪੁਰ ਸੀਆਈਏ ਸਟਾਫ਼ ਨੇ ਇੱਕ ਕਾਰ ਵਿੱਚ ਜਾ ਰਹੇ ਦੋ ਨਸ਼ਾ ਤਸਕਰਾਂ ਨੂੰ ਡੇਢ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਸਮੱਗਲਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਨੇ ਇਹ ਕਾਰਵਾਈ ਗੁਪਤ ਸੂਚਨਾ 'ਤੇ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਹੀਰਾ ਸਿੰਘ ਅਤੇ ਅਨਮੋਲਪ੍ਰੀਤ ਸਿੰਘ ਵਜੋਂ ਹੋਈ ਹੈ।

ਸਵਿਫਟ ਕਾਰ ਵੀ ਕੀਤੀ ਬਰਾਮਦ

ਐਸਪੀ ਰਣਧੀਰ ਕੁਮਾਰ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਐਸਆਈ ਸੁਖਦੇਵ ਸਿੰਘ ਪੁਲਿਸ ਪਾਰਟੀ ਨਾਲ ਥਾਣਾ ਕੁਲਗੜ੍ਹੀ ਅਧੀਨ ਪੈਂਦੇ ਸ਼ੇਰਖਾਨ ਦੇ ਬੱਸ ਅੱਡੇ ਨੇੜੇ ਪੁੱਜੇ ਸਨ। ਇਸੇ ਦੌਰਾਨ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਹੀਰਾ ਸਿੰਘ ਵਾਸੀ ਪਿੰਡ ਕਮਾਲਾ ਮਿੱਡੂ ਅਤੇ ਮੁਲਜ਼ਮ ਅਨਮੋਲਪ੍ਰੀਤ ਸਿੰਘ ਵਾਸੀ ਪਿੰਡ ਦੂਲੋ ਸਿੰਘ ਫ਼ਿਰੋਜ਼ਪੁਰ ਹੈਰੋਇਨ ਵੇਚਣ ਦੇ ਆਦੀ ਹਨ ਅਤੇ ਦੋਵੇਂ ਮੁਲਜ਼ਮ ਫਿਲਹਾਲ ਜੀਰਾ ਤੋਂ ਸਫੇਦ ਰੰਗ ਦੀ ਸਵਿਫਟ ਕਾਰ 'ਚ ਆ ਰਹੇ ਹਨ।

ਪੁੱਛਗਿੱਛ ਦੌਰਾਨ ਖੁਲਾਸੇ ਹੋਣ ਦੀ ਉਮੀਦ

ਉਕਤ ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਉਕਤ ਕਾਰ ਨੂੰ ਰੋਕ ਕੇ ਉਸ 'ਚ ਬੈਠੇ ਦੋ ਮੁਲਜ਼ਮਾਂ ਕੋਲੋਂ 1 ਕਿਲੋ 500 ਗ੍ਰਾਮ ਹੈਰੋਇਨ ਅਤੇ ਸਵਿਫਟ ਕਾਰ ਬਰਾਮਦ ਕੀਤੀ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਮੁਲਜ਼ਮ ਇਹ ਨਸ਼ੀਲਾ ਪਦਾਰਥ ਕਿੱਥੋਂ ਲੈ ਕੇ ਆਉਂਦੇ ਸਨ ਅਤੇ ਕਿੱਥੋਂ ਸਪਲਾਈ ਕਰਦੇ ਸਨ। ਤਾਂ ਜੋ ਮੁਲਜ਼ਮਾਂ ਦੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ।

ਇਹ ਵੀ ਪੜ੍ਹੋ