Firozpur: ਗਲਤ ਟਰੈਕ 'ਤੇ ਫਿਰ ਦੋੜੀ ਤੇਲ ਨਾਲ ਭਰੇ ਟੈਂਕਰਾਂ ਵਾਲੀ ਮਾਲ ਗੱਡੀ, ਪੜੋ ਪੂਰੀ ਖਬਰ

ਗਲਤੀ ਦਾ ਪਤਾ ਲੱਗਣ ਤੋਂ ਬਾਅਦ ਮਾਲ ਗੱਡੀ ਨੂੰ ਵਾਪਸ ਜਲੰਧਰ ਭੇਜ ਦਿੱਤਾ ਗਿਆ। ਮਾਲ ਗੱਡੀ ਪੈਟਰੋਲ ਟੈਂਕਰਾਂ ਨਾਲ ਲੱਦੀ ਹੋਈ ਸੀ। ਉਸ ਵਿੱਚ ਜਹਾਜ਼ ਵਿੱਚ ਭਰੇ ਜਾਣ ਵਾਲੇ ਤੇਲ ਦੇ 47 ਟੈਂਕਰ ਅਤੇ ਡੀਜ਼ਲ ਦੇ 3 ਟੈਂਕਰ ਸਨ।

Share:

Punjab News: ਫ਼ਿਰੋਜ਼ਪੁਰ ਡਵੀਜ਼ਨ 'ਚ ਇੱਕ ਵਾਰ ਫਿਰ ਗਲਤ ਟਰੈਕ 'ਤੇ ਚੱਲਣ ਵਾਲੀ ਮਾਲ ਗੱਡੀ ਦਾ ਮਾਮਲਾ ਸਾਹਮਣੇ ਆਇਆ ਹੈ। ਗੁਜਰਾਤ ਦੇ ਗਾਂਧੀਧਾਮ ਤੋਂ ਜਲੰਧਰ ਦੇ ਸੁੱਚੀ ਪਿੰਡ ਨੂੰ ਤੇਲ ਦਾ ਟੈਂਕਰ ਲੈ ਕੇ ਜਾ ਰਹੀ ਮਾਲ ਗੱਡੀ ਗਲਤ ਪਟੜੀ 'ਤੇ ਚਲੀ ਗਈ। ਮਾਲ ਗੱਡੀ ਨੇ ਸੁੱਚੀ ਪਿੰਡ ਵਿਖੇ ਰੁਕਣਾ ਸੀ ਪਰ ਰੇਲਵੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਮਾਲ ਗੱਡੀ ਮੁਕੇਰੀਆਂ (ਹੁਸ਼ਿਆਰਪੁਰ) ਪਹੁੰਚ ਗਈ।

ਸੂਤਰਾਂ ਅਨੁਸਾਰ ਮਾਲ ਗੱਡੀ ਨੇ ਸਵੇਰੇ 5:10 ਵਜੇ ਸੁੱਚੀ ਪਿੰਡ ਰੇਲਵੇ ਸਟੇਸ਼ਨ ਨੇੜੇ ਇੰਡੀਅਨ ਆਇਲ ਡਿਪੂ 'ਤੇ ਪਹੁੰਚਣਾ ਸੀ, ਪਰ ਨਹੀਂ ਪਹੁੰਚੀ। ਅਲਾਵਲਪੁਰ ਵਿਖੇ ਵੀ ਟਰੇਨ ਕਰੀਬ 20 ਮਿੰਟ ਰੁਕੀ ਰਹੀ ਅਤੇ ਫਿਰ ਅੱਗੇ ਚੱਲੀ ਗਈ। ਰਸਤੇ ਵਿੱਚ ਗੱਡੀ ਟਾਂਡਾ, ਦਸੂਹਾ ਅਤੇ ਮੁਕੇਰੀਆ ਸਟੇਸ਼ਨ ਵੀ ਪਾਰ ਕਰ ਗਈ।

ਸਵੇਰੇ 7:30 ਵਜੇ ਦੇ ਕਰੀਬ ਟਾਂਡਾ ਦੇ ਸਟੇਸ਼ਨ ਸੁਪਰਡੈਂਟ (ਐਸਐਸ) ਨੇ ਡਰਾਈਵਰ ਅਤੇ ਗਾਰਡ ਨੂੰ ਇਸ ਬਾਰੇ ਸੂਚਿਤ ਕੀਤਾ। ਜਦੋਂ ਇਸ ਸਬੰਧੀ ਐਸਐਸਐਸ ਮਾਲ ਗੱਡੀ ਦੇ ਗਾਰਡ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਗੱਲ ਨਹੀਂ ਕੀਤੀ। ਇਸ ਦੇ ਨਾਲ ਹੀ ਜਦੋਂ ਮੈਂ ਇਸ ਮਾਮਲੇ ਸਬੰਧੀ ਸੀਨੀਅਰ ਡੀਓਐਮ ਅਧਿਕਾਰੀ ਸਿੰਗਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਗੱਲ ਨਹੀਂ ਕੀਤੀ।

ਇਹ ਵੀ ਪੜ੍ਹੋ