ਖੰਨਾ 'ਚ ਅੰਡਿਆਂ ਪਿੱਛੇ ਚੱਲੀਆਂ ਗੋਲੀਆਂ, ਜਾਣੋ ਪੂਰਾ ਮਾਮਲਾ 

ਸ਼ਰਾਬ ਪੀਣ ਆਏ ਨੌਜਵਾਨ ਦੀ ਅਹਾਤਾ ਸੰਚਾਲਕ ਨਾਲ ਬਹਿਸ ਹੋਈ। ਜਿਸ ਮਗਰੋਂ ਫਾਇਰਿੰਗ ਕਰ ਦਿੱਤੀ ਗਈ। ਪੁਲਿਸ ਨੇ ਦੋ ਜਣਿਆਂ ਖਿਲਾਫ ਮੁਕੱਦਮਾ ਦਰਜ ਕੀਤਾ। 

Share:

ਖੰਨਾ ਦੇ ਭਾਦਲਾ ਨੇੜੇ ਇੱਕ ਅਹਾਤੇ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਫਾਇਰਿੰਗ ਕੀਤੀ ਗਈ। ਬਚਾਅ ਰਿਹਾ ਕਿ ਅਹਾਤਾ ਸੰਚਾਲਕ ਗੋਲੀ ਲੱਗਣ ਤੋਂ ਬਚ ਗਿਆ।ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।  ਇਸਦਾ ਸੀਸੀਟੀਵੀ ਵੀ ਸਾਹਮਣੇ ਆਇਆ।  ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਗਿਆ।  ਜਾਣਕਾਰੀ ਮੁਤਾਬਕ ਰਾਹੁਲ ਐਤਵਾਰ ਰਾਤ ਕਰੀਬ 11 ਵਜੇ ਭਾਦਲਾ ਚੌਕ ਨੇੜੇ ਅਹਾਤੇ 'ਚ ਗਿਆ ਸੀ।  ਉੱਥੇ ਹੀ ਸ਼ਰਾਬ ਪੀਂਦੇ ਹੋਏ ਅੰਡਿਆਂ ਨੂੰ ਲੈ ਕੇ ਝਗੜਾ ਹੋ ਗਿਆ।  ਜਿਸ ਤੋਂ ਬਾਅਦ ਰਾਹੁਲ ਨੇ ਆਪਣੇ ਭਰਾ ਦਿਲੀਪ ਨੂੰ ਫੋਨ ਕੀਤਾ।  ਦਲੀਪ ਉੱਥੇ ਕਾਰ ਵਿੱਚ ਆਇਆ ਅਤੇ  ਪਹੁੰਚਦੇ ਹੀ ਉਸਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕਰ ਦਿੱਤੀ।  ਜਿਸਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ।  ਗੋਲੀ ਅਹਾਤੇ ਦੇ ਗੇਟ ਵਿੱਚੋਂ ਆਰ ਪਾਰ ਹੋਈ। 

ਸੀਸੀਟੀਵੀ ਸਾਹਮਣੇ ਆਇਆ 

ਇਸ ਸਾਰੀ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ।  ਸੀਸੀਟੀਵੀ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਲੜਦੀਆਂ ਨਜ਼ਰ ਆ ਰਹੀਆਂ ਹਨ।  ਜਿਸ ਤੋਂ ਬਾਅਦ ਰਾਹੁਲ ਦਾ ਭਰਾ ਦਿਲੀਪ ਉੱਥੇ ਆ ਗਿਆ।  ਦਿਲੀਪ ਨੇ ਆਉਂਦਿਆਂ ਹੀ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ।  ਇਸਦੇ ਨਾਲ ਹੀ ਅਹਾਤੇ ਵਿੱਚ ਭੰਨਤੋੜ ਵੀ ਕੀਤੀ ਗਈ।

 ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ

ਡੀਐਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਸਦਰ ਥਾਣਾ ਖੇਤਰ ਵਿੱਚ ਵਾਪਰੀ।  ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।  ਦੋਵੇਂ ਮੁਲਜ਼ਮਾਂ ਨੂੰ ਟਰੇਸ ਕਰ ਲਿਆ ਗਿਆ।  ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।  ਇਹ ਸਪੱਸ਼ਟ ਹੋ ਗਿਆ ਹੈ ਕਿ ਜਿਸ ਰਿਵਾਲਵਰ ਨਾਲ ਗੋਲੀ ਚਲਾਈ ਗਈ, ਉਹ ਲਾਇਸੈਂਸੀ ਹੈ।

ਇਹ ਵੀ ਪੜ੍ਹੋ